ਜਲੰਧਰ- ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ 'ਤੇ ਆਨਲਾਈਨ ਸਾਈਟਾਂ ਨੇ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫਰ ਦੇਣੇ ਸ਼ੁਰੂ ਕਰ ਦਿੱਤੇ ਹਨ। ਆਨਲਾਈਨ ਰਿਟੇਲਰ ਫਲਿੱਪਕਾਰਟ 'ਤੇ 'ਬਿਗ ਸ਼ਾਪਿੰਗ ਡੇਜ਼' ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੋ 18 ਦਸੰਬਰ ਤੋਂ 21 ਦਸੰਬਰ ਤੱਕ ਰਹੇਗੀ। ਫਲਿੱਪਕਾਰਟ ਨੇ ਆਪਣੇ ਇਕ ਟੀਜ਼ਰ 'ਚ ਵਨਪਲੱਸ 3 ਨੂੰ ਦਿਖਾਉਂਦੇ ਹੋਏ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਟੀਜ਼ਰ ਮੁਤਾਬਕ ਵਨਪਲੱਸ ਡਿਵਾਈਸ ਦੀ ਕੀਮਤ 18,999 ਰੁਪਏ ਹੋਵੇਗੀ। ਵਨਪਲੱਸ ਤੋਂ ਇਲਾਵਾ ਫਲਿੱਪਕਾਰਟ 'ਤੇ ਇਨ੍ਹਾਂ ਸਮਾਰਟਫੋਨਜ਼ 'ਤੇ ਵੀ ਭਾਰੀ ਛੋਟ ਮਿਲਣ ਵਾਲੀ ਹੈ।
ਮੋਟੋ ਐਕਸ ਫੋਰਸ ਸਮਾਰਟਫੋਨ 'ਤੇ ਫਲੈਟ 12000 ਰੁਪਏ ਦਾ ਡਿਸਕਾਊਂਟ
ਮੋਟੋ ਈ3 ਪਾਵਰ 500 ਰੁਪਏ ਦੇ ਡਿਸਕਾਊਂਟ ਅਤੇ ਐਕਸਚੇਂਜ ਆਫਰ
ਅਸੂਸ ਜ਼ੈੱਨਫੋਨ 2 ਸਮਰਾਟਫੋਨ 7000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ
ਗਲੈਕਸੀ ਆਨ ਨੈਕਸਟ ਸਮਾਰਟਫੋਨ 'ਤੇ 1500 ਰੁਪਏ ਦਾ ਡਿਸਕਾਊਂਟ
ਮੋਟੋ 360 ਵਾਚ 'ਤੇ 4,440 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਫਲਿੱਪਕਾਰਟ 'ਤੇ ਇਨ੍ਹਾਂ ਸਮਾਰਟਫੋਨਜ਼ ਅਤੇ ਡਿਵਾਈਸ ਦੇ ਨਾਲ-ਨਾਲ ਘਰ 'ਚ ਇਸਤੇਮਾਲ ਹੋਣ ਵਾਲੇ ਇਲੈਕਟ੍ਰੋਨਿਕਸ ਪ੍ਰੋਡਕਟ 'ਤੇ ਵੀ ਛੋਟ ਮਿਲ ਰਹੀ ਹੈ।
ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੋਈ ਸੁਪਰ ਮਾਰੀਓ ਰਨ ਵਰਗੀ ਗੇਮ
NEXT STORY