ਜਲੰਧਰ : ਨਾਇਨਟੇਂਡੋ ਦੀ ਮੁੱਖ ਮੋਬਾਇਲ ਗੇਮ ਸੁਪਰ ਮਾਰੀਓ ਰਨ ਨੂੰ ਆਈ. ਓ. ਐਸ. ਯੂਜ਼ਰਸ ਲਈ 15 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ ਅਤੇ ਇਕ ਦਿਨ 'ਚ ਹੀ ਇਹ ਬੇਹੱਦ ਲੋਕਪ੍ਰਿਅ ਹੋ ਗਈ ਹੈ। ਇਸ ਨੂੰ ਵੇਖਦੇ ਹੋਏ ਕੁੱਝ ਡਿਵੈਲਪਰਾਂ ਨੇ ਗੂਗਲ ਪਲੇ 'ਤੇ ਸੁਪਰ ਮਾਰੀਓ ਰਨ ਵਰਗੀ ਗੇਮਸ ਨੂੰ ਪੇਸ਼ ਕੀਤਾ ਹੈ।
ਗੂਗਲ ਪਲੇ ਸਟੋਰ 'ਤੇ ਸੁਪਰ ਮਾਰੀਓ ਰਨ ਨੂੰ ਟੱਕਰ ਦੇਣ ਲਈ ਸੁਪਰ ਪਲੰਬਰ ਰਨ ਅਤੇ ਮਾਰੀਓ ਰਨ ਜੰਪਰ ਨੂੰ ਉਪਲੱਬਧ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਸੀਨੈਟ ਦੁਆਰਾ ਦਿੱਤੀ ਗਈ ਸੀ। ਗੂਗਲ ਨੇ ਸੀਨੈਟ ਤੋਂ ਕਿਹਾ ਕਿ ਮਾਰੀਓ ਰਨ ਜੰਪਰ ਨੂੰ ਸਸਪੈਂਡ (ਗੂਗਲ ਪਲੇ ਵਲੋਂ ਵਿਡਾਰਨ) ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸੁਪਰ ਮਾਰੀਓ ਰਨ ਕੇਵਲ ਆਈਫੋਨ ਅਤੇ ਆਈਪੈਡ ਯੂਜ਼ਰਸ ਲਈ ਹੀ ਉਪਲੱਬਧ ਹੈ ਅਤੇ ਐਂਡ੍ਰਾਇਡ ਯੂਜ਼ਰਸ ਲਈ ਇਹ ਗੇਮ ਸਾਲ 2017 'ਚ ਉਪਲੱਬਧ ਹੋਵੇਗੀ।
ਇਕ ਦਿਨ 'ਚ ਇਸ ਗੇਮ ਨੂੰ 2.8 ਮਿਲੀਅਨ ਵਾਰ ਕੀਤਾ ਗਿਆ ਡਾਊਨਲੋਡ
NEXT STORY