ਗੈਜੇਟ ਡੈਸਕ—ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੂੰ ਜਲਦ ਹੀ iOS ਅਤੇ ਐਂਡ੍ਰਾਇਡ ਪਲੇਟਫਾਰਮ 'ਤੇ ਡਾਰਕ ਮੋਡ ਮਿਲਣ ਵਾਲਾ ਹੈ ਅਤੇ ਯੂਜ਼ਰਸ ਇਸ ਦਾ ਇੰਤਜ਼ਾਰ ਕਰ ਰਹੇ ਹਨ। ਇਹ ਫੀਚਰ ਹੁਣ ਤਕ ਆਫੀਸ਼ਲੀ ਅਨਾਊਂਸ ਜਾਂ ਕੰਪਨੀ ਵੱਲੋਂ ਕਨਫਰਮ ਨਹੀਂ ਕੀਤਾ ਗਿਆ ਹੈ। ਹਾਲਾਂਕਿ ਸਾਹਮਣੇ ਆਇਆ ਹੈ ਕਿ ਵਟਸਐਪ ਦੀ ਸਰਵਿਸ ਦੇ ਵੈੱਬ ਵਰਜ਼ਨ ਵਟਸਐਪ ਵੈੱਬ 'ਤੇ ਡਾਰਕ ਮੋਡ ਟੈਸਟ ਕੀਤਾ ਜਾ ਰਿਹਾ ਹੈ।
ਨਵਾਂ ਡਾਰਕਮੋਡ ਸਭ ਤੋਂ ਪਹਿਲਾਂ WABetaInfo ਵੱਲੋਂ ਕਨਫਰਮ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਵਟਸਐਪ 'ਤੇ ਡਾਰਕ ਮੋਡ Android Q ਬੀਟਾ ਅਤੇ iOS 11 ਜਾਂ ਇਸ ਤੋਂ ਬਾਅਦ ਵਾਲੇ ਵਰਜ਼ਨ 'ਤੇ ਵੀ ਯੂਜ਼ਰਸ ਨੂੰ ਮਿਲ ਰਿਹਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਕਿ ਮਸ਼ਹੂਰ ਮੈਸੇਜਿੰਗ ਐਪ 'ਤੇ ਡਾਰਕ ਮੋਡ ਕਿਵੇਂ ਦਾ ਦਿਖੇਗਾ ਤਾਂ ਸਭ ਤੋਂ ਪਹਿਲਾਂ ਇਸ ਡਾਰਕ ਮੋਡ ਨੂੰ ਵਟਸਐਪ ਵੈੱਬ 'ਤੇ ਟਰਾਈ ਕੀਤਾ ਜਾ ਸਕਦਾ ਹੈ।
ਬ੍ਰਾਊਜਰ ਦਾ ਲੇਟੈਸਟ ਵਰਜ਼ਨ
ਵਟਸਐਪ ਵੈੱਬ 'ਤੇ ਡਾਰਕ ਮੋਡ ਇਨੇਬਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਡੇ ਡਿਵਾਈਸ 'ਚ ਗੂਗਲ ਕ੍ਰੋਮ ਜਾਂ ਮੋਜ਼ਿਲਾ ਫਾਇਰਫਾਕਸ ਬ੍ਰਾਊਜਰ ਦਾ ਲੇਟੈਸਟ ਵਰਜ਼ਨ ਇੰਸਟਾਲ ਹੋਣਾ ਚਾਹੀਦਾ। ਇਸ ਤੋਂ ਬਾਅਦ ਵੀ ਤੁਸੀਂ Stylus ਐਕਸਟੈਂਸ਼ਨ ਦਾ ਇਸਤੇਮਾਲ ਕਰ ਸਕੋਗੇ ਅਤੇ ਡਾਰਕ ਥੀਮ ਵੈੱਬ 'ਤੇ ਇਨੇਬਲ ਕਰ ਸਕੋਗੇ।
ਇੰਝ ਕਰੋ ਇਨੇਬਲ
ਸਭ ਤੋਂ ਪਹਿਲਾਂ ਤੁਹਾਨੂੰ ਸਟਾਈਲਸ ਐਕਸਟੈਂਸ਼ਨ ਇੰਸਟਾਲ ਕਰਨਾ ਹੋਵੇਗਾ ਅਤੇ ਇਹ ਐਕਸਟੈਂਸ਼ਨ ਗੂਗਲ ਕ੍ਰੋਮ ਬ੍ਰਾਊਜਰ ਤੋਂ ਇਲਾਵਾ ਮੋਜ਼ਿਲਾ ਫਾਇਰਫਾਕਸ ਲਈ ਉਪਲੱਬਧ ਹੈ। ਇਕ ਵਾਰ ਐਕਸਟੈਂਸ਼ਨ ਵੈੱਬ ਬ੍ਰਾਊਜਰ 'ਚ ਇੰਸਟਾਲ ਹੋਣ ਤੋਂ ਬਾਅਦ ਤੁਹਾਨੂੰ ਇਸ ਲਿੰਕ 'ਤੇ ਜਾਣਾ ਹੋਵੇਗਾ। ਇਥੇ ਡਾਰਕ ਥੀਮ ਸਮੇਤ ਕਈ ਕਲਰ ਦੀ ਥੀਮ ਤੁਹਾਨੂੰ ਦਿਖਣਗੀਆਂ, ਇਥੇ ਤੁਸੀਂ 'Install Style' ਸਲੈਕਟ ਕਰੋ। ਹੁਣ ਵਟਸਐਪ ਵੈੱਬ ਪੇਜ਼ ਓਪਨ ਅਤੇ ਰਿਲੋਡ ਕਰੋ। ਇਥੋਂ ਤੁਸੀਂ ਵਟਸਐਪ ਵੈੱਬ ਡਾਰਕ ਮੋਡ 'ਚ ਇਸਤੇਮਾਲ ਕਰ ਸਕਦੇ ਹੋ।
Twitter ਦੇ CEO ਨੇ ਉਡਾਇਆ ਫੇਸਬੁੱਕ ਦੇ ਨਵੇਂ ਲੋਗੋ ਦਾ ਮਜ਼ਾਕ
NEXT STORY