ਜਲੰਧਰ-ਫੋਸਿਲ ਦੇ ਕਿਊ ਮਾਰਸ਼ਲ ਅਤੇ ਕਿਊ ਵੰਡਰ ਸਮਾਰਟਵਾਚਸ ਜਿਨ੍ਹਾਂ ਨੂੰ ਇਸੇ ਸਾਲ ਹੀ ਪੇਸ਼ ਕੀਤਾ ਗਿਆ ਸੀ ਨੂੰ ਹੁਣ ਪ੍ਰੀ-ਆਰਡਰ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਇਨ੍ਹਾਂ ਨੂੰ 29 ਅਗਸਤ ਤੱਕ ਸਟੋਰਜ਼ 'ਚ ਉਪਲੱਬਧ ਕਰ ਦਿੱਤਾ ਜਾਵੇਗਾ ਅਤੇ ਇਨ੍ਹਾਂ ਦੀ ਸ਼ੁਰੂਆਤੀ ਕੀਮਤ 295 ਡਾਲਰ ਹੋਵੇਗੀ। ਇਨ੍ਹਾਂ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਦੋਵੇਂ ਟੱਚ ਸਕ੍ਰੀਨ ਡਿਸਪਲੇ ਨਾਲ ਪੇਸ਼ ਕੀਤੀਆਂ ਜਾਣਗੀਆਂ। ਇਨ੍ਹਾਂ ਹੀ ਨਹੀਂ ਇਹ ਵਾਚਸ ਐਂਡ੍ਰਾਇਡ ਅਤੇ ਆਈ.ਓ. ਐੱਸ. ਦੋਨਾਂ ਤਰ੍ਹਾਂ ਦੀਆਂ ਡਿਵਾਈਸਿਜ਼ ਨਾਲ ਕੰਮ ਕਰਣਗੀਆਂ। ਇਨ੍ਹਾਂ 'ਚੋਂ ਵੰਡਰ ਵਾਚ ਨੂੰ ਇਕ ਗੋਲਡ ਫਿਨਿਸ਼ ਡਿਜ਼ਾਇਨ ਅਤੇ ਸਾਫਟ ਕਰਵਿੰਗ ਬਣਤਰ ਦਿੱਤੀ ਗਈ ਹੈ।
ਦੂਜੀ ਵਾਚ ਮਾਰਸ਼ਲ 'ਚ ਇਕ ਰੋਗੇਡ ਕੇਸ ਅਤੇ ਇਕ ਵਿੰਟੇਜ਼- ਇੰਸਪਾਇਰਡ ਲੈਦਰ ਸਟ੍ਰੈਪਸ ਦਿੱਤੇ ਗਏ ਹਨ। ਦੋਨਾਂ ਵਾਚਸ 'ਚ ਬਲੈਕ ਕਲਰ ਦੀ ਸਰਕੁਲਰ ਡਿਸਪਲੇ ਦਿੱਤੀ ਗਈ ਹੈ। ਕਿਊ ਸਮਾਰਟਵਾਚਸ ਜਿੱਥੇ ਆਈਫੋਨ ਨਾਲ ਕੰਮ ਕਰਣਗੀਆਂ ਉੱਥੇ ਇਸ ਦਾ ਐਂਡ੍ਰਾਇਡ ਵਰਜ਼ਨ ਟੈਕਸ ਮੈਸੇਜ ਨੂੰ ਵਾਇਸ ਕਮਾਂਡ ਨਾਲ ਸਕ੍ਰੀਨ 'ਤੇ ਡਿਸਪਲੇ ਕਰ ਸਕਦਾ ਹੈ। ਇਸ 'ਚ ਡਿਜ਼ੀਟਲ ਅਤੇ ਐਨਾਲੋਗ ਡਿਸਪਲੇਜ਼ ਦਿੱਤੀਆਂ ਜਾਣਗੀਆਂ ਅਤੇ ਇਸ ਦੇ ਨਾਲ ਹੀ ਇਹ ਐਕਟੀਵਿਟੀ ਟ੍ਰੈਕਰ ਦੇ ਤੌਰ 'ਤੇ ਵੀ ਕੰਮ ਕਰ ਸਕਣਗੀਆਂ।
ਇਨ੍ਹਾਂ ਸਮਾਰਟਫੋਨ ਨਾਲ ਮਿਲੇਗਾ ਫ੍ਰੀ ਅਨਲਿਮਟਿਡ 4ਜੀ ਇੰਟਰਨੈੱਟ ਡਾਟਾ
NEXT STORY