ਜਲੰਧਰ- ਫ੍ਰੈਂਚ ਸਰਕਾਰ ਵੱਲੋਂ ਫੁੱਟਬਾਲ ਟੂਰਨਾਮੈਂਟ ਲਈ ਇਕ ਖਾਸ ਐਪ ਲਾਂਚ ਕੀਤੀ ਗਈ ਹੈ ਜੋ ਅੱਤਵਾਦੀ ਹਮਲੇ ਤੋਂ ਅਲਰਟ ਕਰੇਗੀ। ਐੱਸ.ਏ.ਆਈ.ਪੀ.(ਸਿਸਟਮ ਅਲਰਟ ਇਨਫਾਰਮੇਸ਼ਨ ਪਾਪੁਲੇਸ਼ਨ) ਐਪ ਨੂੰ ਫਰਾਂਸ 'ਚ ਸ਼ੁੱਕਰਵਾਰ ਨੂੰ ਹੋਣ ਵਾਲੇ ਯੂ.ਈ.ਐੱਫ.ਏ. ਯੂਰੋ 2016 ਸੋਕਰ ਟੂਰਨਾਮੈਂਟ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਡਿਜ਼ਾਇਨ ਕੀਤਾ ਗਿਆ ਹੈ। ਇਕ ਸਰਕਾਰੀ ਪ੍ਰਾਜੈਕਟ ਹੋਣ ਦੇ ਨਾਤੇ ਯੂਜ਼ਰਜ਼ ਇਸ ਐਪ 'ਤੇ ਭਰੋਸਾ ਕਰ ਸਕਦੇ ਹਨ।
ਇਹ ਐਪ ਯੂਜ਼ਰਜ਼ ਦੇ ਫੋਨ ਦੀ ਲੋਕੇਸ਼ਨ ਸਰਵਿਸ ਨੂੰ ਦੇਖ ਕੇ ਉਨ੍ਹਾਂ ਨੂੰ ਅਲਰਟ ਕਰ ਸਕਦੀ ਹੈ। ਜੇਕਰ ਤੁਹਾਡੇ ਆਲੇ-ਦੁਆਲੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਵੇਗਾ ਤਾਂ ਇਹ ਐਪ ਤੁਹਾਨੂੰ ਉਸ ਮੁਸੀਬਤ ਬਾਰੇ ਅਲਟਰ ਭੇਜ ਸਕਦੀ ਹੈ। ਇਨ੍ਹਾਂ ਹੀ ਨਹੀਂ ਤੁਸੀਂ ਆਪਣੇ ਆਲੇ-ਦੁਆਲੇ ਮੌਜੂਦ ਰਿਸ਼ਤੇਦਾਰਾਂ ਜਾਂ ਦੋਸਤਾਂ ਦੇ ਅਲਟਰ ਨੂੰ ਵੀ ਦੇਖ ਸਕਦੇ ਹੋ। ਇਸ ਐਪ ਨੂੰ ਖਾਸ ਤੌਰ 'ਤੇ ਨਵੰਬਰ 2015 'ਚ ਹੋਣ ਵਾਲੇ ਅੱਤਵਾਦੀ ਅਟੈਕ ਨੂੰ ਧਿਆਨ 'ਚ ਰੱਖ ਕੇ ਬਣਾਇਆ ਗਿਆ ਹੈ ਜਿਸ 'ਚ 130 ਲੋਕ ਮਾਰੇ ਗਏ ਸਨ। ਇਸ ਐਪ ਨੂੰ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈ ਮੁਫਤ ਡਾਊਨਲੋਡ ਕੀਤਾ ਜਾ ਸਕਦਾ ਹੈ।
LeEco ਨੇ ਭਾਰਤ 'ਚ ਲਾਂਚ ਕੀਤੇ ਦੋ ਬਿਹਤਰੀਨ ਸਮਾਰਟਫੋਨ
NEXT STORY