ਜਲੰਧਰ- ਔਰਤਾਂ ਧਿਆਨ ਦੇਣ ਕਿ ਜੇਕਰ ਤੁਸੀਂ ਫਲ, ਸਬਜ਼ੀਆਂ, ਮੱਛਲੀ ਅਤੇ ਅਨਾਜ ਵਰਗੀ ਖੁਰਾਕ ਲੈਂਦੀਆਂ ਹੋ ਤਾਂ ਇਸ ਨਾਲ ਤੁਹਾਡੀ ਹੱਡੀਆ ਦੀ ਸਿਹਤ ਬਿਹਤਰ ਹੋ ਸਕਦੀ ਹੈ ਅਤੇ ਤੁਸੀਂ ਫ੍ਰੈਕਚਰ ਆਦਿ ਤੋਂ ਬਚ ਸਕਦੀਆਂ ਹੋ। ਇਹ ਦਾਅਵਾ ਆਪਣੀ ਤਰ੍ਹਾਂ ਦੇ ਇਕ ਪਹਿਲੇ ਅਧਿਐਨ 'ਚ ਕੀਤਾ ਗਿਆ ਹੈ। ਅੋਹਾਓ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਅਮਰੀਕੀ ਖੁਰਾਕ 'ਚ ਪਾਏ ਜਾਣ ਵਾਲੇ ਤੱਤਾਂ ਦੇ ਪੱਧਰ ਦੀ ਤੁਲਨਾ ਹੱਡੀਆਂ 'ਚ ਪਾਏ ਜਾਣ ਵਾਲੇ ਖਣਿਜਾਂ ਦੀ ਘਣਤਾ ਅਤੇ ਫ੍ਰੈਕਚਰਸ ਨਾਲ ਕੀਤੀ। ਖੋਜਕਾਰਾਂ ਨੇ ਭੋਜਨ ਅਤੇ ਹੱਡੀਆਂ ਦੀ ਸਿਹਤ ਦੇ ਵਿਚਕਾਰ ਇਕ ਨਵੀਂ ਤਰ੍ਹਾਂ ਦਾ ਸੰਬੰਧ ਦੇਖਿਆ। ਘੱਟ ਭੋਜਨ ਕਰਨ ਵਾਲੀਆਂ ਔਰਤਾਂ ਦੀਆਂ ਹੱਡੀਆਂ ਨੂੰ ਜ਼ਿਆਦਾ ਭੋਜਨ ਕਰਨ ਵਾਲੀਆਂ ਔਰਤਾਂ ਦੀ ਤੁਲਨਾ 'ਚ ਖੋਜ ਦੇ 6 ਸਾਲ ਦੀ ਮਿਆਦ 'ਚ ਘੱਟ ਨੁਕਸਾਨ ਪਹੁੰਚਿਆ। ਅਜਿਹਾ ਇਸ ਸਥਿਤੀ ਦੇ ਬਾਵਜੂਦ ਸੀ ਕਿ ਇਨ੍ਹਾਂ ਨੇ ਹੱਡੀਆਂ ਦੀ ਘੱਟ ਘਣਤਾ ਨਾਲ ਹੀ ਸ਼ੁਰੂਆਤ ਕੀਤੀ ਸੀ। ਅੋਹਾਓ ਸਟੇਟ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਟੋਨਿਆ ਆਚਰਡ ਨੇ ਕਿਹਾ ਹੈ ਕਿ ਇਹ ਨਤੀਜੇ ਦੱਸਦੇ ਹਨ ਕਿ ਜੇਕਰ ਔਰਤਾਂ ਫਾਇਦੇਮੰਦ ਚਰਬੀ, ਪੌਦੇ ਅਤੇ ਅਨਾਜ ਵਾਲੀ ਖੁਰਾਕ ਚੁਣਨ ਤਾਂ ਉਨ੍ਹਾਂ ਦੀਆਂ ਹੱਡੀਆਂ ਦੀ ਸਿਹਤ ਨੂੰ ਲਾਭ ਮਿਲ ਰਿਹਾ ਹੈ।
ਮੋਬਾਇਲ ਵਰਲਡ ਕਾਂਗਰੇਸ ਦਾ ਹਿੱਸਾ ਨਹੀਂ ਬਣੇਗੀ Xiaomi
NEXT STORY