ਗੈਜੇਟ ਡੈਸਕ– ਦਮਦਾਰ ਬੈਟਰੀ ਵਾਲੇ ਸਮਾਰਟਫੋਨਾਂ ਦੀ ਗੱਲ ਕਰੀਏ ਤਾਂ ਸੈਮਸੰਗ ਨੇ ਭਾਰਤੀ ਬਾਜ਼ਾਰ ’ਚ ਨਵੇਂ ਟ੍ਰੈਂਡਸ ਸੈੱਟ ਕੀਤੇ ਹਨ। ਸੈਮਸੰਗ ਆਪਣੀ ਐੱਮ-ਸੀਰੀਜ਼ ਦੇ ਕਈ ਡਿਵਾਈਸਿਜ਼ 6000mAh ਦੀ ਬੈਟਰੀ ਨਾਲ ਪੇਸ਼ ਕਰ ਰਹੀ ਹੈ। ਇਸ ਤੋਂ ਇਲਾਵਾ ਹਾਲ ਹੀ ’ਚ ਗਲੈਕਸੀ ਐੱਮ51 ਭਾਰਤ ਦੇ ਪਹਿਲੇ 7000mAh ਬੈਟਰੀ ਵਾਲੇ ਸਮਾਰਟਫੋਨ ਦੇ ਤੌਰ ’ਤੇ ਲਾਂਚ ਹੋਇਆ ਹੈ। ਹੁਣ 7000mAh ਬੈਟਰੀ ਵਾਲੇ ਇਕ ਹੋਰ ਸੈਮਸੰਗ ਫੋਨ ਦੇ ਲੀਕ ਸਾਹਮਣੇ ਆਏ ਹਨ। ਇਹ ਡਿਵਾਈਸ ਕੰਪਨੀ ਗਲੈਕਸੀ ਐੱਫ12 ਜਾਂ ਫਿਰ ਐੱਮ12 ਨਾਂ ਨਾਲ ਲਾਂਚ ਕਰ ਸਕਦੀ ਹੈ।
ਨਵੀਂ ਰਿਪੋਰਟ ’ਚ ਇਕ ਸੈਮਸੰਗ ਸਮਾਰਟਫੋਨ ਦਾ ਬੈਕ ਪੈਨਲ ਵਿਖਾਈ ਦੇ ਰਿਹਾ ਹੈ, ਜਿਸ ’ਤੇ M127F/F127G ਲਿਖਿਆ ਵਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਗਲੈਕਸੀ ਐੱਫ12 ਰੀਬ੍ਰਾਂਡਿਡ ਗਲੈਕਸੀ ਐੱਮ12 ਹੋ ਸਕਦਾ ਹੈ। ਇਸ ਤੋਂ ਇਲਾਵਾ ਰਿਪੋਰਟ ’ਚ ਕਿਹਾ ਗਿਆਹੈ ਕਿ ਇਸ ਫੋਨ ’ਚ ਕੰਪਨੀ 7000mAh ਦੀ ਦਮਦਾਰ ਬੈਟਰੀ ਦੇ ਸਕਦੀ ਹੈ। ਫਿਲਹਾਲ ਸੈਮਸੰਗ ਵਲੋਂ ਕਿਸੇ ਸੈਮਸੰਗ ਗਲੈਕਸੀ ਐੱਫ12 ਜਾਂ ਸੈਮਸੰਗ ਗਲੈਕਸੀ ਐੱਮ12 ਨਾਲ ਜੁੜੀ ਜਾਣਕਾਰੀ ਅਧਿਕਾਰਕਤ ਤੌਰ ’ਤੇ ਨਹੀਂ ਦਿੱਤੀ।
ਚੌਰਸ ਕੈਮਰਾ ਮਡਿਊਲ
91Mobiles ਦੀ ਰਿਪੋਰਟ ’ਚ ਇੰਡਸਟਰੀ ਦੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਲੀਕਡ ਤਸਵੀਰਾਂ ਸੈਮਸੰਗ ਦੇ ਨਵੇਂ 7000mAh ਵਾਲੇ ਸਮਾਰਟਫੋਨ ਦੇ ਬੈਕ ਪੈਨਲ ਦੀਆਂ ਹਨ। ਇਸ ਪੈਨਲ ’ਤੇ ਚੌਰਸ ਕੈਮਰਾ ਮਡਿਊਲ ਵੀ ਵਿਖਾਈ ਦੇ ਰਿਹਾ ਹੈ, ਜਿਸ ਵਿਚ ਚਾਰ ਗੋਲ ਕੱਟਆਊਟ ਕੈਮਰਾ ਸੈਂਸਰ ਲਈ ਦਿੱਤੇ ਗਏ ਹਨ। ਇਸ ਦਾ ਮਤਲਬ ਹੈ ਕਿ ਫੋਨ ਕਵਾ ਕੈਮਰਾ ਸੈੱਟਅਪ ਨਾਲ ਆ ਸਕਦਾ ਹੈ। ਨਾਲ ਹੀ ਇਸ ਬੈਕ ਪੈਨਲ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ, ਸਪੀਕਰ ਗਰਿੱਲ ਅਤੇ 3.5 ਐੱਮ.ਐੱਮ. ਹੈੱਡਫੋਨ ਜੈੱਕ ਲਈ ਕਟਆਊਟ ਵਿਖਾਈ ਦੇ ਰਿਹਾ ਹੈ। ਹਾਲਾਂਕਿ, ਇਸ ਫੋਨ ਦੇ ਨਾਂ ਦੀ ਅਜੇ ਤਕ ਪੁਸ਼ਟੀ ਨਹੀਂ ਹੋਈ।
Mi notebook ਦਾ ਨਵਾਂ ਐਡੀਸ਼ਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼
NEXT STORY