ਜਲੰਧਰ : ਸਮਾਰਟਫੋਨ ਨਿਰਮਾਤਾ ਜਿਓਨੀ ਉੱਤਰੀ ਭਾਰਤ 'ਚ ਮੈਨੂਫੈਕਚਰਿੰਗ ਪਲਾਂਟ ਖੋਲ੍ਹਣ ਦੀ ਤਿਆਰੀ 'ਚ ਹੈ। ਇਸ ਲਈ ਕੰਪਨੀ 500 ਕਰੋੜ ਰੁਪਏ ਤੱਕ ਇਨਵੈਸਟ ਕਰ ਸਕਦੀ ਹੈ। ਇਥੋਂ ਨਿਰਮਿਤ ਹੋਏ ਸਮਾਰਟਫੋਨ ਭਾਰਤ, ਅਫਰੀਕਾ ਤੇ ਦੱਖਣ ਪੂਰਬੀ ਏਸ਼ੀਆ ਦੀ ਮਾਰਕੀਟ ਨੂੰ ਕਵਰ ਕਰਨਗੇ। ਇਸ ਤੋਂ ਪਹਿਲਾਂ ਚਾਈਨੀਜ਼ ਕੰਪਨੀ ਵੱਲੋਂ ਥਰਡ ਪਾਰਟੀ ਕੰਪਨੀਆਂ ਫਾਕਸਕਾਨ ਤੇ ਡਿਕਸਨ ਨਾਲ ਮਿਲ ਕੇ ਭਾਰਤ 'ਚ ਫੋਨ ਅਲੈਂਬਲ ਕਰਵਾਏ ਜਾਂਦੇ ਸੀ।
ਜਿਓਨੀ ਦੇ ਭਾਰਤ 'ਚ ਐੱਮ. ਡੀ. ਅਰਵਿੰਦ ਵੋਹਰਾ ਨੇ ਦੱਸਿਆ ਕਿ 50 ਕੇਅੜ ਦੀ ਜਗ੍ਹਾ 'ਚ 30 ਮਿਲੀਅਨ ਯੁਨਿਟਸ ਬਣਾਉਣ ਦੀ ਸਮਰੱਥਾ ਰੱਖੇਗਾ ਜੋ 2 ਸਾਲਾਂ 'ਚ ਪ੍ਰਾਡਕਸ਼ਨ ਲਈ ਤਿਆਰ ਹੋ ਦਾਵੇਗਾ। ਕੰਪਨੀ ਦਾ ਕਹਿਣਾ ਹੈ ਕਿ ਪਿਛਲੇ ਸਾਲ 100 ਫੀਸਦੀ ਗ੍ਰੋਥ ਕਰਕੇ ਹੀ ਭਾਰਤ ਵੱਲ ਰੁਖ ਕੀਤਾ ਹੈ। ਕੰਪਨੀ ਨੇ ਭਾਰਤ 'ਚ 5 ਫੀਸਦੀ ਮਾਰਕੀਟ ਨੂੰ ਕਵਰ ਕੀਤਾ ਹੋਇਆ ਹੈ ਤੇ ਅਕਤੂਬਰ ਦੇ ਅੰਤ ਤੱਕ ਕੰਪਨੀ 9,900 ਰੁਪਏ ਦੇ ਲੋਅ ਰੇਂਜ ਤੇ 24,999 ਰੁਪਏ ਦਾ ਮਿੱਡ ਰੇਂਜ ਫੋਨ ਲਾਂਚ ਕਰੇਗੀ, ਜਿਸ ਨਾਲ ਕੰਪਨੀ ਨੂੰ ਉਮੀਦ ਹੈ ਕਿ ਮਾਰਕੀਟ ਸ਼ੇਅਰ 7-10 ਫੀਸਦੀ ਤੱਕ ਵਧ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਨੇ ਭਾਰਤ 'ਚ ਆਪਣੇ ਬ੍ਰੈਂਡ ਅੰਬੈਸੇਡਰ ਦੇ ਤੌਰ 'ਤੇ ਆਲੀਆ ਭੱਟ (ਬਾਲੀਵੂੱਡ ਐਕਟ੍ਰੈਸ) ਨੂੰ ਸਾਈਨ ਕੀਤਾ ਹੈ।
2,000 ਰੁਪਏ ਸਸਤਾ ਹੋਇਆ Xiaomi ਦਾ ਇਹ ਸਮਾਰਟਫੋਨ
NEXT STORY