ਗੈਜੇਟ ਡੈਸਕ- ਏ.ਆਈ. ਯਾਨੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਸਕੂਲ, ਕਾਲਜ ਜਾਂ ਦਫਤਰ ਆਦਿ ਦੇ ਕੰਮ ਨੂੰ ਜਲਦੀ ਅਤੇ ਸਹੀ ਢੰਗ ਨਾਲ ਕੀਤਾ ਜਾ ਸਕਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਏ.ਆਈ. ਜਲਦ ਹੀ ਬੀਮਾਰੀ ਦਾ ਪਤਾ ਵੀ ਲਗਾ ਸਕਣਗੇ ਅਤੇ ਉਸ ਨਾਲ ਇਲਾਜ 'ਚ ਵੀ ਮਦਦ ਮਿਲੇਗੀ। ਅਜਿਹਾ ਕਹਿਣਾ ਹੈ ਗੂਗਲ ਦੇ ਚੀਫ ਐਗਜ਼ੀਕਿਊਟਿਵ ਅਫਸਰ ਸੁੰਦਰ ਪਿਚਾਈ ਦਾ।
ਦਰਅਸਲ, ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਤੇ ਇਕ ਵੀਡੀਓ ਸਾਹਮਣੇ ਆਈ ਹੈ ਜੋ ਗੂਗਲ ਦੇ ਕਿਸੇ ਪੁਰਾਣੇ ਈਵੈਂਟ ਦੀ ਹੈ। ਇਸ ਵੀਡੀਓ 'ਚ ਸੁੰਦਰ ਪਿਚਾਈ ਗੂਗਲ ਏ.ਆਈ. ਦੀਆਂ ਖੂਬੀਆਂ ਦੱਸ ਰਹੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਕਿਵੇਂ ਇਹ ਏ.ਆਈ. ਸਿਸਟਮ ਮੈਡੀਕਲ ਸੈਕਟਰ 'ਚ ਰੈਵੋਲਿਊਸ਼ਨਰੀ ਬਦਲਾਅ ਲਿਆਏਗਾ।
ਇਹ ਵੀ ਪੜ੍ਹੋ– ਹੁਣ ਆਧਾਰ ਨੰਬਰ ਨਾਲ ਕਰ ਸਕੋਗੇ Google Pay ਦੀ ਵਰਤੋਂ, ਨਹੀਂ ਪਵੇਗੀ ਡੈਬਿਟ ਕਾਰਡ ਦੀ ਲੋੜ, ਇੰਝ ਕਰੋ ਸੈਟਿੰਗ
ਰੇਟੀਨ ਸਕੈਨ ਨਾਲ ਪਤਾ ਚੱਲਣਗੀਆਂ ਬੀਮਾਰੀਆਂ
ਗੂਗਲ ਏ.ਆਈ. ਜਲਦ ਹੀ ਕਈ ਸੈਕਟਰਾਂ ਨੂੰ ਮਜ਼ਬੂਤ ਕਰੇਗਾ। ਸੁੰਦਰ ਪਿਚਾਈ ਨੇ ਦੱਸਿਆ ਕਿ ਗੂਗਲ ਏ.ਆਈ. ਦੇ ਡੀਪ ਐਨਾਲਾਈਜੇਸ਼ਨ ਦਾ ਇਸਤੇਮਾਲ ਕਰਕੇ ਸਿਰਫ ਅੱਖ ਦੇ ਰੇਟੀਨਾ ਸਕੈਨ ਕਰਕੇ ਕਈ ਬੀਮਾਰੀਆਂ ਦਾ ਪਤਾ ਲੱਗ ਜਾਵੇਗਾ। ਇੰਨਾ ਹੀ ਨਹੀਂ ਇਹ ਬੀਮਾਰੀਆਂ ਦਾ ਅਨੁਮਾਨ ਵੀ ਲਗਾ ਸਕਦੇ ਹਨ। ਇਸ ਲਈ ਬਲੱਡ ਸੈਂਪਲ ਅਤੇ ਚੀਰਾ ਆਦਿ ਲਗਾਉਣ ਦੀ ਲੋੜ ਨਹੀਂ ਹੋਵੇਗੀ।
ਇਹ ਵੀ ਪੜ੍ਹੋ– YouTube ਨੇ ਦਿੱਤੀ ਸਭ ਤੋਂ ਵੱਡੀ ਖ਼ੁਸ਼ਖ਼ਬਰੀ! ਹੁਣ ਚੈਨਲ ਸ਼ੁਰੂ ਕਰਦੇ ਹੀ ਹੋਣ ਲੱਗੇਗੀ ਕਮਾਈ
X-Ray ਅਤੇ CT ਸਕੈਨ ਦੀ ਲੋੜ ਨਹੀਂ
ਮਾਈਕ੍ਰੋਬਲਾਗਿੰਗ ਸਾਈਟ ਟਵਿਟਰ 'ਤੇ ਇਕ ਯੂਜ਼ਰ ਨੇ ਸੁੰਦਰ ਪਿਚਾਈ ਦੀ ਵੀਡੀਓ ਸ਼ੇਅਰ ਕਰਕੇ ਲਿਖਿਆ ਹੈ ਕਿ ਹੁਣ ਸਿਰਫ 'ਆਈ ਸਕੈਨ' ਰਾਹੀਂ ਕਈ ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕੇਗਾ, ਜਿਸ ਲਈ ਮੌਜੂਦਾ ਸਮੇਂ 'ਚ ਸੀਟੀ ਸਕੈਨ, ਐੱਮ.ਆਰ.ਆਈ. ਅਤੇ ਐਕਸਰੇ ਆਦਿ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ
ਸੁੰਦਰ ਪਿਚਾਈ ਨੇ ਦੱਸਿਆ ਹੈ ਕਿ ਸਿਰਫ ਇਕ ਰੇਟੀਨਾ ਸਕੈਨ ਨਾਲ ਉਮਰ, ਜੈਵਿਕ ਲਿੰਕ, ਸਿਗਰਟ ਪੀਣ ਦੀ ਆਦਤ, ਸ਼ੂਗਰ, ਬੀ.ਐੱਮ.ਆਈ. ਅਤੇ ਬਲੱਡ ਪ੍ਰੈਸ਼ਰ ਦੀ ਜਾਣਕਾਰੀ ਮਿਲੇਗੀ। ਵੀਡੀਓ ਮੁਤਾਬਕ, ਹਰ ਇਕ ਜਾਣਕਾਰੀ 'ਚ ਦੋ ਆਪਸ਼ਨ ਦਿੱਤੇ ਹਨ, ਜਿਨ੍ਹਾਂ 'ਚੋਂ ਇਕ ਪ੍ਰਡਿਕਟ ਅਤੇ ਐਕਚੁਅਲ ਕੰਡੀਸ਼ਨ ਮਿਲੇਗੀ।
ਗੰਭੀਰ ਸਥਿਤੀ ਤੋਂ ਪਹਿਲਾਂ ਜਾਣਕਾਰੀ
ਵੀਡੀਓ 'ਚ ਦੱਸਿਆ ਹੈ ਕਿ ਗੂਗਲ ਏ.ਆਈ. ਨਾਲ ਸਿਰਫ ਇਕ ਡਾਕਟਰ ਢੇਰਾਂ ਮੈਡੀਕਲ ਰਿਪੋਰਟਾਂ ਨੂੰ ਐਨਾਲਾਈਜ਼ ਕਰ ਸਕੇਗਾ। ਡਾਕਟਰ ਇਹ ਅਨੁਮਾਨ ਵੀ ਲਗਾ ਸਕਣਗੇ ਕਿ 24 ਘੰਟਿਆਂ ਜਾਂ 48 ਘੰਟਿਆਂ ਬਾਅਦ ਦੀ ਕੰਡੀਸ਼ਨ ਕੀ ਹੋ ਸਕਦੀ ਹੈ। ਅਜਿਹੀ ਸਥਿਤੀ 'ਚ ਡਾਕਟਰ ਨੂੰ ਮਰੀਜ਼ ਨੂੰ ਦਾਖਲ ਕਰਨ 'ਚ ਵੀ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ- ਭਾਰਤ ਸਰਕਾਰ ਦਾ ਵੱਡਾ ਐਕਸ਼ਨ, 150 ਤੋਂ ਵੱਧ ਯੂਟਿਊਬ ਚੈਨਲਾਂ ਤੇ ਵੈੱਬਸਾਈਟਾਂ ਨੂੰ ਕੀਤਾ ਬੈਨ, ਜਾਣੋ ਵਜ੍ਹਾ
ਟਰੱਕ ਡਰਾਈਵਰਾਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਲਦ ਕੈਬਿਨ 'ਚ AC ਹੋਵੇਗਾ ਲਾਜ਼ਮੀ
NEXT STORY