ਜਲੰਧਰ— ਭਾਰੀ ਬਾਰਿਸ਼ ਦੀ ਚਿਤਾਵਨੀ ਹੋਵੇ ਜਾਂ ਫਿਰ ਬੱਦਲ ਫਟਣ ਦਾ ਪੂਰਵ ਅਨੁਮਾਨ। ਹਨ੍ਹੇਰੀ ਆਉਣ ਦੀ ਚਿਤਾਵਨੀ ਹੋਵੇ ਜਾਂ ਫਿਰ ਸਾਈਕਲੋਨ ਆਉਣ ਦਾ ਫੋਰਕਾਸਟ, ਇਨ੍ਹਾਂ ਸਾਰੀਆਂ ਚਿਤਾਵਨੀਆਂ ਲਈ ਹੁਣ ਤੁਹਾਨੂੰ ਟੀ.ਵੀ. ਦੇਖਣ ਦੀ ਲੋੜ ਨਹੀਂ ਹੈ। ਮੌਸਮ ਵਿਬਾਗ ਨੇ ਹੁਣ ਸੋਸਲ ਮੀਡੀਆ ਦੇ ਪਲੇਟਫਾਰਮ 'ਤੇ ਅਜਿਹੀਆਂ ਤਮਾਮ ਜਾਣਕਾਰੀਆਂ ਨੂੰ ਅਪਡੇਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਮੌਸਮ ਵਿਭਾਗ ਨੇ ਟਵਿਟਰ 'ਤੇ ਆਪਣਾ ਅਕਾਊਂਟ ਖੋਲ੍ਹ ਲਿਆ ਹੈ। ਮੌਸਮ ਵਿਭਾਗ ਦਾ ਟਵਿਟਰ ਹੈਂਡਲ ਹੈ @IMDweather। ਮੌਸਮ ਵਿਭਾਗ ਨੂੰ ਟਵਿਟਰ 'ਤੇ ਆਪਣਾ ਅਕਾਊਂਟ ਖੋਲ੍ਹੇ ਸਿਰਫ ਕੁਝ ਦਿਨ ਹੋਏ ਹਨ ਪਰ ਇਸ 'ਤੇ ਅਪਡੇਟਿਡ ਜਾਣਕਾਰੀ ਦੇ ਟਵੀਟ ਲਗਾਤਾਰ ਕੀਤੇ ਜਾਣ ਲੱਗੇ ਹਨ ਅਤੇ ਇਸ ਦੇ ਫਾਲੋਵਰ ਹੌਲੀ-ਹੌਲੀ ਵੱਧ ਰਹੇ ਹਨ।
ਸੋਸ਼ਲ ਮੀਡੀਆ ਅਪਡੇਟ ਲਈ ਬਣੀ ਸਪੈਸ਼ਲ ਟੀਮ
ਮੌਸਮ ਵਿਭਾਗ ਦੇ ਏ.ਡੀ.ਜੀ. ਐੱਮ. ਮਹਾਪਾਤਰਾ ਦਾ ਕਹਿਣਾ ਹੈ ਕਿ ਅਜੇ ਤਾਂ ਇਹ ਸ਼ੁਰੂਆਤ ਹੈ, ਅੱਗੇ ਸਾਡੇ ਫਾਲੋਅਰ ਬਹੁਤ ਤੇਜ਼ੀ ਨਾਲ ਵਧਣਗੇ। ਮਹਾਪਾਤਰਾ ਮੁਤਾਬਕ ਹੁਣ ਟ੍ਰੇਡਿਸ਼ਨਲ ਮੀਡੀਆ ਦੀ ਬਜਾਏ ਲੋਕਾਂ ਦਾ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਲੈ ਰਿਹਾ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਮੌਸਮ ਵਿਭਾਗ ਦੀ ਮੌਜੂਦਗੀ ਜ਼ਰੂਰੀ ਹੋ ਗਈ ਹੈ। ਮੌਸਮ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਮੌਸਮ ਦੀਆਂ ਜਾਣਕਾਰੀਆਂ ਅਪਡੇਟ ਕਰਨ ਲਈ ਡੈਡੀਕੇਟਿਡ ਟੀਮ ਬਣਾ ਦਿੱਤੀ ਹੈ।
ਐਪ ਲਿਆਉਣ ਦੀ ਵੀ ਤਿਆਰੀ
ਮੌਸਮ ਵਿਭਾਗ ਨੇ ਫੇਸਬੁੱਕ 'ਤੇ ਵੀ ਆਪਣਾ ਅਕਾਊਂਟ ਬਣਾ ਲਿਆ ਹੈ। ਇਥੇ india metrological department ਦੇ ਨਾਂ ਨਾਲ ਅਕਾਊਂਟ ਬਣਾਇਆ ਗਿਆ ਹੈ। ਹੁਣ ਤੱਕ ਮੌਸਮ ਵਿਭਾਗ ਨੂੰ 16 ਹਜ਼ਾਰ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ। ਮੌਸਮ ਵਿਭਾਗ ਦੇ ਜਨਰਲ ਸਕੱਤਰ ਲਕਸ਼ਮਣ ਸਿੰਗ ਰਾਠੌਰ ਮੁਤਾਬਕ, ਆਉਣ ਵਾਲੇ ਦਿਨਾਂ 'ਚ ਵਿਭਾਗ ਮੌਸਮ ਦੀਆਂ ਜਾਣਕਾਰੀਆਂ ਦੇਣ ਲਈ ਐਪ ਵੀ ਬਣਾ ਰਹੇ ਹਨ ਅਤੇ ਜਲਦੀ ਹੀ ਇਸ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ।
ਭੂਚਾਲ ਦੀ ਜਾਣਕਾਰੀ ਕਰਨਗੇ ਅਪਡੇਟ
ਮੌਸਮ ਵਿਭਾਗ ਦੇ ਸਾਈਕਲੋਨ ਡਿਵੀਜ਼ਨ ਨੇ ਪਹਿਲਾਂ ਹੀ ਐਸ.ਐੱਮ.ਐੱਸ. ਰਾਹੀਂ ਲੋਕਾਂ ਨੂੰ ਜਲਦੀ ਤੋਂ ਜਲਦੀ ਜਾਣਕਾਰੀ ਦੇਣ ਦੀ ਸੁਵਿਧਾ ਬਣਾ ਰੱਖੀ ਹੈ। ਹੁਣ ਸਾਈਕਲੋਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਮੌਸਮ ਵਿਭਾਗ ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਸਾਨੀ ਨਾਲ ਹਾਸਿਲ ਕੀਤਾ ਜਾ ਸਕੇਗਾ।
ਐਂਡ੍ਰਾਇਡ ਯੂਜ਼ਰਜ਼ ਹੁਣ ਗੂਗਲ ਮੈਪ ਦੇ ਬੀਟਾ ਵਰਜਨ ਨੂੰ ਕਰ ਸਕਦੇ ਹਨ ਟੈਸਟ
NEXT STORY