ਜਲੰਧਰ- ਹੁਣ ਤੱਕ ਗੂਗਲ ਡਰਾਈਵ 'ਚ ਤੁਸੀਂ ਕੁਝ ਵੀ ਅਪਲੋਡ ਕਰਦੇ ਸੀ ਤਾਂ ਤੁਹਾਨੂੰ ਉਸ ਅਪਲੋਡ ਦੀ ਪ੍ਰੋਸੈਸਿੰਗ ਨੂੰ ਦੇਖਣ ਲਈ ਗੂਗਲ ਡਰਾਈਵ ਦੇ ਡਿਫਾਲਚ ਫੋਲਡਰ 'ਚ ਜਾਣਾ ਪੈਂਦਾ ਸੀ ਪਰ ਹੁਣ ਗੂਗਲ ਡਰਾਈਵ ਵੱਲੋਂ ਐਂਡ੍ਰਾਇਡ ਲਈ ਇਸ ਦੀ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ । ਗੂਗਲ ਡਰਾਈਵ ਦੀ ਇਸ ਨਵੀਂ ਅਪਡੇਟ ਨਾਲ ਯੂਜ਼ਰਜ਼ ਆਪਣੇ ਐਂਡ੍ਰਾਇਡ ਫੋਨ ਅਤੇ ਟੈਬਲੇਟ 'ਚ ਅਪਲੋਡ ਹੋਣ ਵਾਲੀਆਂ ਫਾਇਲਜ਼ ਨੂੰ ਆਪਣੀ ਮਰਜ਼ੀ ਨਾਲ ਸੈੱਟ ਕੀਤੀ ਲੋਕੇਸ਼ਨ ਵਾਲੇ ਫੋਲਡਰ 'ਚ ਰੱਖ ਸਕਦੇ ਹਨ।
ਇਸ ਅਪਡੇਟ ਤੋਂ ਪਹਿਲਾਂ ਕੋਈ ਵੀ ਅਪਲੋਡ ਆਪਣੇ ਆਪ ਇਕ ਅਪਲੋਡ ਨਾਂ ਦੇ ਫੋਲਡਰ 'ਚ ਚਲੀ ਜਾਂਦੀ ਸੀ ਪਰ ਹੁਣ ਤੁਸੀਂ ਇਕ ਫੋਲਡਰ ਨੂੰ ਸਲੈਕਟ ਕਰ ਕੇ ਉਸ 'ਚ ਅਪਲੋਡ ਦੀ ਪ੍ਰੋਗਰੈੱਸ ਨੂੰ ਦੇਖ ਸਕਦੇ ਹੋ ਕਿ ਪ੍ਰੋਸੈਸਿੰਗ ਕਿਵੇਂ ਚੱਲ ਰਹੀ ਹੈ। ਇੰਨਾ ਹੀ ਨਹੀਂ ਇਸ ਅਪਡੇਟ 'ਚ ਗੂਗਲ ਡਰਾਈਵ ਦੀ ਵੈੱਬ ਵਰਜਨ 'ਚੋਂ ਕੀਤੀ ਗਈ ਸਲੈਕਸ਼ਨ ਅਨੁਸਾਰ ਕਲਰ ਨੂੰ ਸਿੰਕ ਕਰ ਸਕਦੇ ਹੋ ਅਤੇ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਬਦਲ ਵੀ ਸਕਦੇ ਹੋ ਜਿਵੇਂ ਕਿ ਤੁਸੀਂ ਗਰੇਅ ਕਲਰ ਸਲੈਕਟ ਕਰਦੇ ਹੋ ਤਾਂ ਅਪਲੋਡ ਦੌਰਾਨ ਤੁਸੀਂ ਡਿਵਾਈਸ 'ਤੇ ਉਸੇ ਰੰਗ ਦੀ ਸ਼ੇਡ ਨੂੰ ਦੇਖ ਸਕਦੇ ਹੋ। ਇਸ ਨਵੀਂ ਅਪਡੇਟ ਨੂੰ ਪਲੇਅ ਸਟੋਰ ਜਾਂ ਏ.ਪੀ.ਕੇ. ਮਿਰਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
120 ਕਿ.ਮੀ. ਪ੍ਰਤੀ ਘੰਟਾ ਦੀ ਰਫਤਾਰ ਨਾਲ ਸੜਕ 'ਤੇ ਦੌੜੀ ਚਾਈਨਾ ਦੀ ਡਰਾਈਵਰਲੈੱਸ ਕਾਰ
NEXT STORY