ਜਲੰਧਰ— ਟੈਕ ਜਾਇੰਟ ਗੂਗਲ ਨੇ Google Earth 'ਚ ਇਕ ਨਵੇਂ ਟੂਲ ਨੂੰ ਸ਼ਾਮਲ ਕੀਤਾ ਹੈ ਜਿਸ ਨਾਲ ਤੁਸੀਂ ਕਿਸੇ ਜਗ੍ਹਾ ਦੀ ਦੂਰੀ ਅਤੇ ਖੇਤਰਫਲ ਦਾ ਪਤਾ ਲਗਾ ਸਕੋਗੇ। ਇਸ ਨਵੇਂ ਟੂਲ ਦਾ ਨਾਮ ‘Measure’ ਹੈ ਅਤੇ ਕੰਪਨੀ ਨੇ ਇਸਨੂੰ ਕ੍ਰੋਮ ਅਤੇ ਐਂਡਰਾਇਡ ਦੋਨੋਂ ਪਲੇਟਫਾਰਮਾਂ 'ਚ ਉਪਲਬਧ ਕਰਾ ਦਿੱਤਾ ਹੈ। ਉੱਥੇ ਆਈ.ਓ.ਐੱਸ. ਦੇ ਲਈ ਵੀ ਇਸ ਫੀਚਰ ਨੂੰ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਐਪਲ ਨੇ ਵੀ ਡਬਲਯੂ.ਡਬਲਯੂ. ਡੀ.ਸੀ. ਈਵੇਂਟ 'ਚ ਆਪਣਾ ਆਰਗੂਮੇਂਟੇਡ ਰਿਆਲਿਟੀ (ਏ.ਆਰ ਟੂਲ ‘Measure’ ਪ੍ਰਦਰਸ਼ਿਤ ਕੀਤਾ ਸੀ। ਜਿਸ ਨਾਲ ਰਿਅਲ ਲਾਈਫ ਆਬਜੈਕਟ ਦੇ ਡਾਈਮੈਂਸ਼ਨ ਦੀ ਗਿਣਤੀ ਦੇ ਲਈ ਕੈਮਰਾ ਅਤੇ ਏ.ਆਰ. ਦੀ ਵਰਤੋਂ ਕੀਤੀ ਜਾਂਦੀ ਹੈ।

-ਇਸ ਤਰ੍ਹਾਂ ਕਰੋਂ ਇਸਤੇਮਾਲ
ਇਸ ਨਵੇਂ ਟੂਲ ਨੂੰ Google Earth 'ਚ ਵਰਤਣ ਦੇ ਲਈਂ ਤੁਸੀਂ ਜਿਸ ਵੀ ਜਗ੍ਹਾ ਦੀ ਦੂਰੀ ਜਾਂ ਪੈਰਾਮੀਟਰ ਸਰਚ ਕਰਨਾ ਚਾਹੁੰਦੇ ਹੋ, ਉਸ ਲੋਕੇਸ਼ਨ ਨੂੰ ਐਂਟਰ ਕਰੋ। ਫਿਰ ਸਭ ਤੋਂ ਉਪਰ ਸੱਜੇ ਕੋਨੇ 'ਚ ਦਿੱਤੇ ਗਏ ਤਿੰਨ ਡਾਟਸ 'ਤੇ ਕਲਿਕ ਕਰੋ ਅਤੇ ਫਿਰ‘Measure’ 'ਤੇ ਟਾਇਪ ਕਰੋ। ਇਸਦੇ ਬਾਅਦ ਪਹਿਲੇ ਪੁਆਇੰਟ ਨੂੰ ਸਿਲੈਕਟ ਕਰਨ ਦੇ ਲਈ ' ਐਡ ਪੁਆਇੰਟ' ਟਾਇਪਕਰੋ ਅਤੇ ਸੈਕਿੰਡ ਪੁਆਇੰਟ ਸਰਚ ਕਰੋ। ਇਸ ਤਰ੍ਹਾਂ ਤੁਹਾਨੂੰ ਦੋਨੋਂ ਪੁਆਇੰਟ ਦੇ ਵਿਚਕਾਰ ਦੀ ਦੂਰੀ ਦੱਸ ਦੇਵੇਗਾ।

-ਮਿਲੇਗਾ ਇਹ ਫਾਇਦਾ
ਤੁਹਾਨੂੰ ਦੱਸ ਦਈਏ ਕਿ 7oogle 5arth 'ਚ ਸ਼ਾਮਲ ਇਸ ਨਵੇਂ ਟੂਲ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ ਜਿਸ 'ਚ ਜੇਕਰ ਤੁਸੀਂ ਨਵੇਂ ਘਰ ਦੀ ਤਲਾਸ਼ ਕਰ ਰਹੇ ਹੋ ਅਤੇ ਤੁਸੀਂ ਘਰ ਦੇ ਕੋਲ ਬਣੇ ਪਾਰਕ ਦਾ ਆਕਾਰ ਜਾਣਨਾ ਚਾਹੁੰਦੇ ਹੋ ਜਾਂ ਫਿਰ ਮੇਨ ਰੋਡ ਜਾਂ ਮਾਰਕਿਟ ਤੋਂ ਘਰ ਦੀ ਦੂਰੀ ਪਤਾ ਕਰਨੀ ਹੈ, ਤਾਂ ਇਹ ਟੂਲ ਕੰਮ ਆਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਨਵੇਂ ਟੂਲ ਨੂੰ ਯੂਜ਼ਰਸ ਵਲੋਂ ਕਿਹੋ ਜਹੀ ਪ੍ਰਤੀਕਿਰਿਆ ਮਿਲਦੀ ਹੈ।
ਭਾਰਤ ਦੀ ਸਭ ਤੋਂ ਸਸਤੀ ਐਡਵੇਂਚਰ ਬਾਈਕ Hero XPulse 200 ਜਲਦ ਹੋਵੇਗੀ ਲਾਂਚ
NEXT STORY