ਜਲੰਧਰ- ਦੁਨੀਆ ਦੀ ਸਭ ਤੋਂ ਵੱਡੀ ਟੂ-ਵ੍ਹੀਲਰ ਨਿਰਮਾਤਾ 'ਚੋਂ ਇਕ ਹੀਰੋ ਮੋਟੋਕਾਰਪ ਨੇ ਆਪਣੀ Hero XPulse 200 ਨੂੰ ਲਾਂਚ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੀ ਆਧਿਕਾਰਤ ਤਸਵੀਰਾਂ ਬਾਹਰ ਆਈਆਂ ਹਨ ਜਿਸ 'ਚ ਬਾਈਕ ਇਕਦਮ ਫਰੈਸ਼ ਅਤੇ ਸ਼ਾਨਦਾਰ ਲਗ ਰਹੀ ਹੈ। ਦੱਸ ਦਈਏ Hero XPulse 200 ਭਾਰਤ 'ਚ 150cc ਵਾਲੇ Impulse ਨੂੰ ਰਿਪਲੇਸ ਕਰੇਗੀ।
ਤਸਵੀਰਾਂ 'ਚ ਫੀਚਰਸ ਬਾਰੇ ਹੋਇਆ ਖੁਲਾਸਾ
Hero XPulse ਕੰਸੈਪਟ ਨੂੰ ਆਟੋ ਐਕਸਪੋ 2018 'ਚ ਸ਼ੋਅਕੇਸ ਕੀਤਾ ਗਿਆ ਸੀ ਅਤੇ ਹੁਣ ਇਸ ਦੇ ਪ੍ਰੋਡਕਸ਼ਨ ਮਾਡਲ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਬਾਇਕ ਦਾ ਸਟਾਂਸ ਕਾਫ਼ੀ ਵੱਡਾ ਹੈ ਅਤੇ ਇਸ ਦਾ ਅਗਲਾ ਟਾਇਰ ਵੀ ਪਿਛਲੇ ਦੇ ਮੁਕਾਬਲੇ ਕਾਫ਼ੀ ਵੱਡਾ ਹੈ। 8ero XPulse 'ਚ ਰਾਊਂਡ ਹੈੱਡਲੈਂਪ ਅਤੇ LED DRLs ਲਗਾਏ ਗਏ ਹਨ। ਨਾਲ ਹੀ ਲੰਬੀ ਯਾਤਰਾ ਦੇ ਸਫਰ ਨੂੰ ਸੁਵਿਧਾਜਨਕ ਬਣਾਉਣ ਲਈ ਇਸ 'ਚ ਲਗੇਜ ਰੈਕ ਲਗਾਇਆ ਗਿਆ ਹੈ ।

ਇੰਜਣ ਪਾਵਰ
Hero XPulse 200 'ਚ 200 ਸੀ. ਸੀ. ਦਾ ਏਅਰ-ਕੁਲਡ, ਸਿੰਗਲ-ਸਿਲੰਡਰ, ਫਿਊਲ-ਇੰਜੈਕਟਡ ਇੰਜਣ ਲਗਾ ਹੈ ਜੋ ਕਿ 18 ਬੀ. ਐੱਚ. ਪੀ ਦੀ ਪਾਵਰ ਅਤੇ 17 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਟਰਾਂਸਮਿਸ਼ਨ ਤੋਂ ਲੈਸ ਕੀਤਾ ਗਿਆ ਹੈ। ਸਸਪੈਂਸ਼ਨ ਦੇ ਤੌਰ 'ਤੇ Hero XPulse 200 ਦੇ ਫਰੰਟ 'ਚ 190 ਮਿਲੀਮੀਟਰ ਦਾ ਫਰੰਟ ਫਾਰਕ ਅਤੇ ਰਿਅਰ 'ਚ 180 ਮਿਲੀਮੀਟਰ ਦਾ ਮੋਨੋਸ਼ਾਕ ਸਸਪੈਂਸਨ ਦਿੱਤਾ ਗਿਆ ਹੈ। Hero XPulse 200 ਦੇ ਫਰੰਟ 'ਚ 21- ਇੰਚ ਅਤੇ ਰਿਅਰ 'ਚ 19-ਇੰਚ ਦਾ ਵ੍ਹੀਲ ਲਗਾਇਆ ਗਿਆ ਹੈ।
Hero XPulse ਇਕ ਐਡਵੇਂਚਰ ਅਤੇ ਆਫ ਰੋਡਿੰਗ ਬਾਈਕ ਹੈ ਇਸ ਲਈ ਇਸ 'ਚ ਗਰਾਊਂਡ ਕਲੀਅਰਨਸ ਕਾਫ਼ੀ ਮਾਇਨੇ ਰੱਖਦਾ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ 8ero XPulse 'ਚ ਕਾਫ਼ੀ ਜ਼ਿਆਦਾ 220 ਮਿਲੀਮੀਟਰ ਦਾ ਗਰਾਊਂਡ ਕਲੀਅਰਨਸ ਦਿੱਤਾ ਹੈ। ਬ੍ਰੇਕਿੰਗ ਡਿਊਟੀ ਲਈ Hero XPulse 200 ਦੇ ਦੋਨਾਂ ਪਹੀਆਂ 'ਚ ਡਿਸਕ ਬ੍ਰੇਕ ਲਗਾਈ ਗਈ ਹੈ। ਨਾਲ ਹੀ ਇਸ ਵਾਰ ਇਸ ਐਡਵੇਂਚਰ ਬਾਈਕ 'ਚ ਸਿੰਗਲ ਚੈਨਲ ਏ. ਬੀ. ਐੈੱਸ ਵੀ ਮਿਲੇਗੀ।
ਮੰਨਿਆ ਜਾ ਰਿਹਾ ਹੈ ਕਿ Hero XPulse 200 ਦੇਸ਼ ਦੀ ਸਭ ਤੋਂ ਸਸਤੀ ਐਡਵੇਂਚਰ ਬਾਈਕ ਹੋਵੇਗੀ। ਇਸ ਲਈ ਅਨੁਮਾਨ ਹੈ ਕਿ ਲਾਗਤ ਘੱਟ ਕਰਣ ਲਈ ਬਾਈਕ 'ਚ ਸਪੋਕ ਵ੍ਹੀਲ ਅਤੇ ਟਿਊਬ ਵਾਲੇ ਟਾਇਰ ਲਗਾਏ ਜਾਣਗੇ। ਪਰ ਬਾਈਕ 'ਚ ਇਕਦਮ ਨਵਾਂ ਡਿਜੀਟਲ ਇੰਸਟਰੂਮੇਂਟ ਕਲਸਟਰ ਔਏਰ ਕਿਲ-ਸਵਿੱਚ ਲਗਾਇਆ ਜਾਵੇਗਾ। 150cc Hero Impulse ਨੂੰ ਜਦੋਂ ਭਾਰਤ 'ਚ ਲਾਂਚ ਕੀਤਾ ਗਿਆ ਸੀ ਤਾਂ ਇਹ ਕਾਫ਼ੀ ਸਫਲ ਰਹੀ ਸੀ। ਇਸ 'ਚ ਘੱਟ ਪਾਵਰ ਦਾ ਇੰਜਨ ਲਗਾਇਆ ਗਿਆ ਸੀ, ਜਿਸ ਦੀ ਵਜ੍ਹਾ ਨਾਲ ਹੌਲੀ-ਹੌਲੀ ਇਸ ਦੀ ਮੰਗ ਘੱਟ ਹੁੰਦੀ ਗਈ। ਪਰ ਹੁਣ ਹੀਰੋ ਨੇ ਇਸ 'ਚ ਸਧਾਰ ਕੀਤਾ ਹੈ ਅਤੇ Hero XPulse 200 'ਚ 200 ਸੀ. ਸੀ. ਦਾ ਇੰਜਣ ਲਗਾਇਆ ਹੈ।
ਕੰਪਨੀ ਨੇ ਅਜੇ ਤੱਕ ਇਸ ਦੀ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਅਨੁਮਾਨ ਹੈ ਕਿ Hero XPulse 200 ਨੂੰ 1 ਲੱਖ ਰੁਪਏ ਐਕਸ ਸ਼ੋਰੂਮ ਦੇ ਕਰੀਬ ਲਾਂਚ ਕੀਤੀ ਜਾ ਸਕਦੀ ਹੈ ।
ਡੁਕਾਟੀ ਮਲਟੀਸਟਰਾਂਡਾ 1260 Pikes Peak ਐਡੀਸ਼ਨ ਭਾਰਤ 'ਚ ਹੋਇਆ ਲਾਂਚ
NEXT STORY