ਜਲੰਧਰ : ਗੂਗਲ ਪਲੇਅ ਸਟੋਰ ਨੂੰ ਬਹੁਤ ਜਲਦ ਇਕ ਨਵੀਂ ਅਪਡੇਟ ਮਿਲਣ ਵਾਲੀ ਹੈ। ਜੀ ਹਾਂ ਬਹੁਤ ਜਲਦ 'ਫੈਮਿਲੀ ਲਾਈਬ੍ਰੇਰੀ' ਦਾ ਫੀਚਰ ਇਸ 'ਚ ਐਡ ਹੋਣ ਜਾ ਰਿਹਾ ਹੈ। ਆਸਾਨ ਸ਼ਬਦਾਂ 'ਚ ਪਲੇਅ ਸਟੋਰ 'ਚ ਹੋਣ ਵਾਲੀਆਂ ਪਰਚੇਜ਼ਿਜ਼ ਨੂੰ ਤੁਸੀਂ ਆਪਣੇ 6 ਫੈਮਿਲੀ ਮੈਂਬਰਜ਼ ਨਾਲ ਵੰਡ ਸਕਦੇ ਹੋ।
ਹਾਲਾਂਕਿ ਐਪਲ ਵੱਲੋਂ ਵੀ ਇਸ ਫੀਚਰ ਨੂੰ ਪਹਿਲਾਂ ਹੀ ਇੰਟ੍ਰੋਡਿਊਜ਼ ਕੀਤਾ ਜਾ ਚੁੱਕਾ ਹੈ, ਜਿਸ 'ਚ ਫੈਮਿਲੀ ਦਾ ਇਕ ਵਿਅਸਕ ਬਾਕੀ 6 ਮੈਂਬਰਾਂ ਦੀ ਪਰਚੇਜ਼ਿੰਗ ਦਾ ਧਿਆਨ ਰੱਖ ਸਕਦਾ ਹੈ। ਹਾਲਾਂਕਿ ਐਮੇਜ਼ਾਨ ਵੱਲੋਂ ਵੀ ਅਜਿਹੀ ਸੁਵਿਧਾ ਦਿੱਤੀ ਜਾ ਰਹੀ ਹੈ ਪਰ ਇਸ 'ਚ ਫੈਮਿਲੀ ਦੇ 2 ਵਿਅਸਕ ਪਰਚੇਜ਼ਿੰਗ ਦਾ ਧਿਆਨ ਰੱਥਦੇ ਹਨ।
ਐਂਡ੍ਰਾਇਡ 'ਚ ਤੁਸੀਂ ਜੇ ਇਸ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਡਿਵੈੱਲਪਰਜ਼ ਪ੍ਰੋਗਰਾਮ ਦਾ ਹਿੱਸਾ ਬਣਨਾ ਹੋਵੇਗਾ ਤੇ ਐਂਡ੍ਰਾਇਡ ਡਿਵੈੱਲਪਰਜ਼ ਕੰਸੋਲ ਦੀ ਵਰਤੋਂ ਕਰਨੀ ਹੋਵੇਗੀ ਤੇ ਤੋਂ ਬਾਅਦ ਫੈਮਿਲੀ ਲਾਈਬ੍ਰੇਰੀ ਚੈੱਕ ਬਾਕਸ 'ਕੇ ਕਲਿੱਕ ਕਰਨਾ ਹੋਵੇਗਾ। ਗੂਗਲ ਵੱਲੋਂ 2 ਜੁਲਾਈ ਨੂੰ ਇਹ ਫੀਚਰ ਲਾਂਚ ਕਰੇਗਾ ਤੇ ਉਸੇ ਦਿਨ ਨਵਾਂ ਡਿਵੈੱਲਪਰਜ਼ ਐਗ੍ਰੀਮੈਂਟ ਵੀ ਲਾਈਵ ਹੋਵੇਗਾ।
ਅੰਨੇ ਤੈਰਾਕੀਆਂ ਲਈ ਖਾਸ ਬਣਾਈ ਗਈ ਹੈ ਇਹ 'Blind Cap'
NEXT STORY