ਗੈਜੇਟ ਡੈਸਕ- ਜੇਕਰ ਤੁਸੀਂ ਘੱਟ ਬਜਟ 'ਚ ਪਾਵਰਫੁਲ ਪ੍ਰੋਸੈਸਰ ਵਾਲਾ ਗੇਮਿੰਗ ਸਮਾਰਟਫੋਨ ਦੀ ਭਾਲ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। Xiaomi 14 Civi 'ਤੇ ਐਮਾਜ਼ੋਨ ਨੇ ਭਾਰਤੀ ਡਿਸਕਾਊਂਟ ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਫੋਨ 30 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। Snapdragon 8s Gen 3 ਪ੍ਰੋਸੈਸਰ, 1.5K ਡਿਸਪਲੇਅ ਅਤੇ ਦਮਦਾਰ ਕੈਮਰਾ ਸਿਸਟਮ ਨਾਲ ਲੈਸ ਇਹ ਫੋਨ ਗੇਮਰਾਂ ਅਤੇ ਫੋਟੋਗ੍ਰਾਫੀ ਪ੍ਰੇਮੀਆਂ ਲਈ ਪਰਫੈਕਟ ਚੌਇਸ ਸਾਬਿਤ ਹੋ ਰਿਹਾ ਹੈ।
ਭਾਰਤ 'ਚ ਲਾਂਚ ਦੇ ਸਮੇਂ Xiaomi 14 Civi ਦੀ ਸ਼ੁਰੂਆਤੀ ਕੀਮਤ 54,999 ਰੁਪਏ ਸੀ ਪਰ ਐਮਾਜ਼ੋਨ 'ਤੇ ਹੁਣ ਇਹ 26,249 ਰੁਪਏ 'ਚ ਉਪਲ4ਬਧ ਹੈ- ਯਾਨੀ 28,000 ਰੁਪਏ ਤੋਂ ਜ਼ਿਆਦਾ ਦੀ ਛੋਟ। ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ 'ਤੇ 1,000 ਰੁਪਏ ਦੀ ਵਾਧੂ ਛੋਟ ਦਾ ਫਾਇਜਾ ਚੁੱਕਿਆ ਜਾ ਸਕਦਾ ਹੈ। ਕੀਮਤ ਨੂੰ ਹੋਰ ਘ4ਟ ਕਰਨ ਲਈ ਪੁਰਾਣੇ ਸਮਾਰਟਫੋਨ ਦਾ ਐਕਸਚੇਂਜ ਆਫਰ ਵੀ ਹੈ, ਹਾਲਾਂਕਿ, ਐਕਸਚੇਂਜ ਵੈਲਿਊ ਤੁਹਾਡੇ ਪੁਰਾਣੇ ਫੋਨ ਦੀ ਕੰਪਨੀ ਅਤੇ ਕੰਡੀਸ਼ਨ 'ਤੇ ਨਿਰਭਰ ਕਰੇਗੀ। ਇਹ ਆਫਰ ਸੀਮਿਤ ਸਮੇਂ ਲਈ ਹੈ, ਇਸ ਲਈ ਜਲਦੀ ਖਰੀਦਦਾਰੀ ਕਰੋ।
Xiaomi 14 Civi ਦੇ ਫੀਚਰਜ਼
ਡਿਸਪਲੇਅ- 6.55 ਇੰਚ LTPO AMOLED ਸਕਰੀਨ, 1.5K ਰੈਜ਼ੋਲਿਊਸ਼ਨ ਦੇ ਨਾਲ HDR10+, Dolby Vision ਅਤੇ 68 ਬਿਲੀਅਨ ਕਲਰਸ ਨੂੰ ਸਪੋਰਟ। 120Hz ਰਿਫ੍ਰੈਸ਼ ਰੇਟ ਅਤੇ 3,000 ਨਿਟਸ ਪੀਕ ਬ੍ਰਾਈਟਨੈੱਸ। ਸੁਰੱਖਿਆ ਲਈ Corning Gorilla Glass Victus 2 ਪ੍ਰੋਟੈਕਸ਼ਨ।
ਪਰਫਾਰਮੈਂਸ- Qualcomm Snapdragon 8s Gen 3 ਪ੍ਰੋਸੈਸਰ- ਗੇਮਿੰਗ ਅਤੇ ਮਲਟੀਟਾਸਕਿੰਗ ਲਈ ਬੈਸਟ। 4,700mAh ਬੈਟਰੀ ਦੇ ਨਾਲ 67W ਫਾਸਟ ਚਾਰਜਿੰਗ ਸਪੋਰਟ।
ਕੈਮਰਾ ਸੈੱਟਅਪ- ਟ੍ਰਿਪਲ ਰੀਅਰ ਕੈਮਰਾ- 50MP ਮੇਨ ਸੈਂਸਰ (PDAF ਅਤੇ OIS ਦੇ ਨਾਲ), 50MP ਟੈਲੀਫੋਟੋ ਲੈੱਨਜ਼ (2x ਆਪਟਿਕਲ ਜ਼ੂਮ) ਅਤੇ 12MP ਅਲਟਰਾ ਵਾਈਡ। ਫਰੰਟ 'ਚ ਡਿਊਲ 32MP ਸੈਲਫੀ ਕੈਮਰਾ, ਜੋ ਵੀਡੀਓ ਕਾਲਿੰਗ ਲਈ ਆਈਡਲ।
Chrome ਯੂਜ਼ਰਜ਼ ਸਾਵਧਾਨ! ਭਾਰਤ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ
NEXT STORY