ਗੈਜੇਟ ਡੈਸਕ– ਗੂਗਲ ਨੇ MadeByGoogle ਈਵੈਂਟ ਦਾ ਐਲਾਨ ਕਰ ਦਿੱਤਾ ਹੈ। MadeByGoogle ਈਵੈਂਟ 7 ਅਕਤੂਬਰ ਨੂੰ ਹੋਵੇਗਾ। ਇਸ ਈਵੈਂਟ ’ਚ ਕੰਪਨੀ Pixel 7, Pixel 7 Pro ਅਤੇ Pixel Watch ਨੂੰ ਲਾਂਚ ਕਰੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਨ੍ਹਾਂ ਡਿਵਾਈਸ ਬਾਰੇ ਜਾਣਕਾਰੀ ਮਿਲ ਰਹੀ ਹੈ। ਇਸਤੋਂ ਪਹਿਲਾਂ ਇਸ ਸਾਲ ਹੋਏ I/O ’ਚ ਵੀ ਇਨ੍ਹਾਂ ਡਿਵਾਈਸ ਨੂੰ ਅਸੀਂ ਵੇਖ ਚੁੱਕੇ ਹਾਂ। ਗੂਗਲ ਨੇ Pixel 7, Pixel 7 Pro ਅਤੇ Pixel Watch ਦੇ ਟੀਜ਼ਰ ਨੂੰ ਪਹਿਲਾਂ ਵਿਖਾ ਦਿੱਤਾ ਹੈ ਪਰ ਇਨ੍ਹਾਂ ਡਿਵਾਈਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।
ਗੂਗਲ ਨੇ ਆਪਣੇ ਬਲਾਗ ’ਚ ਦੱਸਿਆ ਕਿ ਨਿਊਯਾਰਕ ਸ਼ਹਿਰ ’ਚ ਇਹ ਇਨ-ਪਰਸਨ ਈਵੈਂਟ ਹੋਵੇਗਾ। ਹਾਲਾਂਕਿ, ਇਸ ਵਿਚ ਸਿਰਫ ਮੀਡੀਆ ਦੇ ਲੋਕ ਜਾ ਸਕਦੇ ਹਨ। ਇਸ ਈਵੈਂਟ ਨੂੰ 6 ਅਕਤੂਬਰ ਨੂੰ ਸ਼ਾਮ ਨੂੰ 7:30 ਵਜੇ ਸ਼ੁਰੂ ਕੀਤਾ ਜਾਵੇਗਾ।
ਇਹ ਹਨ ਸੰਭਾਵਿਤ ਫੀਚਰਜ਼
Google Pixel 7 ਅਤੇ Pixel 7 Pro ਦੇ ਡਿਜ਼ਾਈਨ ’ਚ ਕੁਝ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ। ਹਾਲਾਂਕਿ, ਇਸਦੇ ਕੈਮਰਾ ਵਾਈਜਰ ਦੇ ਡਿਜ਼ਾਈਨ ਨੂੰ ਬਦਲਿਆ ਗਿਆ ਹੈ। ਇਹ ਐਲੂਮੀਨੀਅਮ ਦਾ ਬਣਿਆ ਹੋਇਆ ਹੈ ਜਿਸ ਵਿਚ ਕੈਮਰੇ ਲਈ ਸੈਪਰੇਟ ਕਟਆਊਟ ਦਿੱਤੇ ਗਏ ਹਨ। ਗੂਗਲ ਪਿਕਸਲ 7 ’ਚ ਦੋ ਕੈਮਰੇ ਦਿੱਤੇ ਗਏ ਹਨ ਜਦਕਿ ਪਿਕਸਲ 7 ਪ੍ਰੋ ’ਚ ਤਿੰਨ ਕੈਮਰੇ ਦਿੱਤੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵਾਂ ਫੋਨ ਦਾ ਫਰੰਟ ਪਿਛਲੇ ਵਰਜ਼ਨ ਵਰਗਾ ਹੀ ਹੋ ਸਕਦਾ ਹੈ। ਇਸਦਾ ਡਿਸਪਲੇਅ ਪੈਨਲ ਪਿਛਲੇ ਵਰਜ਼ਨ ਵਰਗਾ ਹੀ ਹੈ। ਇਕ ਰਿਪੋਰਟ ਮੁਤਾਬਕ, Pixel 7 Obsidian, Lemongrass ਅਤੇ Snow ਕਲਰ ਆਪਸ਼ਨ ’ਚ ਆਏਗਾ। ਜਦਕਿ Pixel 7 Pro को Obsidian, Hazel ਅਤੇ Snow ਕਲਰ ਆਪਸ਼ਨ ’ਚ ਉਤਾਰਿਆ ਜਾਵੇਗਾ। ਗੂਗਲ ਨੇ ਸੈਕਿੰਡ ਜਨਰੇਸ਼ਨ Tensor ਚਿਪਸੈੱਟ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਚਿਪਸੈੱਟ ਨੂੰ Tensor G2 ਦੇ ਨਾਂ ਨਾਲ ਜਾਣਿਆ ਜਾਵੇਗਾ।
ਐਪਲ ਇਵੈਂਟ ਅੱਜ, ਨਵੇਂ ਆਈਫੋਨ ਸਣੇ ਦੇਖਣ ਨੂੰ ਮਿਲ ਸਕਦੇ ਨੇ ਇਹ ਖ਼ਾਸ ਪ੍ਰੋਡਕਟਸ
NEXT STORY