ਗੈਜੇਟ ਡੈਸਕ– ਗੂਗਲ ਵਲੋਂ ਬਣਾਏ ਜਾਣ ਵਾਲੇ ਡੂਡਲ ਕਾਫੀ ਲੋਕਪ੍ਰਿਅ ਹੁੰਦੇ ਹਨ। ਗੂਗਲ ਹਮੇਸ਼ਾ ਹੀ ਕਿਸੇ ਨਾ ਕਿਸੇ ਵੱਡੇ ਮੌਕੇ ’ਤੇ ਡੂਡਲ ਜ਼ਰੂਰ ਬਣਾਉਂਦਾ ਹੈ ਅਤੇ ਲੋਕਾਂ ਨੂੰ ਉਸ ਪ੍ਰੋਗਰਾਮ ਪ੍ਰਤੀ ਜਾਗਰੂਕ ਕਰਦਾ ਹੈ। ਅੱਜ ਵੀ ਗੂਗਲ ਨੇ ਇਕ ਖ਼ਾਸ ਡੂਡਲ ਤਿਆਰ ਕੀਤਾ ਹੈ। ਅੱਜ ਦਾ ਡੂਡਲ ਕੋਰੋਨਾ ਦੇ ਉਨ੍ਹਾਂ ਯੋਧਿਆਂ ਨੂੰ ਸਮਰਪਿਤ ਹੈ ਜੋ ਕੋਵਿਡ-19 ਖ਼ਿਲਾਫ਼ ਲੜਾਈ ਲੜ ਰਹੇ ਹਨ।
ਗੂਗਲ ਨੇ ਅੱਜ ਡੂਡਲ ਰਾਹੀਂ ਕੋਰੋਨਾ ਯੋਧਿਆਂ ਦਾ ਧੰਨਵਾਦ ਕੀਤਾ ਹੈ। ਗੂਗਲ ਨੇ ਆਪਣੇ ਡੂਡਲ ’ਚ ਡਾਕਟਰਾਂ, ਨਰਸਾਂ, ਡਿਲਿਵਰੀ ਸਟਾਫ਼, ਕਿਸਾਨਾਂ, ਅਧਿਆਪਕਾਂ, ਖੋਜੀਆਂ, ਸਫ਼ਾਈ ਕਾਮਿਆਂ ਅਤੇ ਐਮਰਜੈਂਸੀ ਸੇਵਾ ਦੇ ਕਾਮਿਆਂ ਨੂੰ ਸ਼ਾਮਲ ਕੀਤਾ ਹੈ। ਇਸ ਵਾਰ ਡੂਡਲ ਉਨ੍ਹਾਂ ਡਾਕਟਰਾਂ ਅਤੇ ਨਰਸਾਂ ਲਈ ਬਣਾਇਆ ਗਿਆ ਹੈ ਜੋ ਆਪਣੀ ਜਾਨ ਖ਼ਤਰੇ ’ਚ ਪਾ ਕੇ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਡੂਡਲ ਨੇ ਇਸ ਵਾਰ ਕੋਰੋਨਾ ਨਾਲ ਲੜ ਰਹੇ ਡਾਕਟਰਾਂ ਅਤੇ ਨਰਸਾਂ ਨੂੰ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਹੈ। ਗੂਗਲ ਨੇ ਡੂਡਲ ਰਾਹੀਂ ਉਨ੍ਹਾਂ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਹੈ ਜੋ ਮਹਾਮਾਰੀ ਨਾਲ ਲੜਨ ਲਈ ਇਕ-ਦੂਜੇ ਦੀ ਮਦਦ ਕਰਨ ਲਈ ਸਾਹਮਣੇ ਆ ਰਹੇ ਹਨ।
ਗੂਗਲ ਨੇ ਇਸ ਬਾਰੇ ਕਿਹਾ ਕਿ ਕੋਰੋਨਾ ਵਾਇਰਸ ਦੁਨੀਆ ਭਰ ’ਚ ਭਾਈਚਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਲੋਕ ਇਕ-ਦੂਜੇ ਦੀ ਮਦਦ ਕਰਨ ਲਈ ਇਕੱਠੇ ਹੋ ਰਹੇ ਹਨ।
Jio ਦੀ ਟੱਕਰ ’ਚ ਸਸਤਾ 4G ਸਮਾਰਟਫੋਨ ਲਿਆ ਰਹੀ Airtel
NEXT STORY