ਜਲੰਧਰ- ਗੂਗਲ ਨੇ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸਿਸ ਲਈ ਗੂਗਲ ਮੈਪਸ 'ਚ ਨਵਾਂ ਫੀਚਰ ਸ਼ਾਮਲ ਕੀਤਾ ਹੈ. ਇਸ ਨਵੇਂ ਫੀਚਰ ਨਾਲ ਗੂਗਲ ਸਰਚ ਰਿਜ਼ਲਟ ਰਾਹੀਂ ਥਾਵਾਂ ਨੂੰ ਐਡ ਕਰਨਾ ਅਤੇ ਐਡਿਟ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ। ਇਸ ਫੀਚਰ ਨੂੰ ਫਿਲਹਾਲ ਦੁਨੀਆ ਭਰ 'ਚ ਨਵੇਂ ਅਪਡੇਟ ਰਾਹੀਂ ਜਾਰੀ ਕੀਤਾ ਜਾ ਰਿਹਾ ਹੈ ਅੇਤ ਇਸ ਦਾ ਉਦੇਸ਼ ਬਿਜ਼ਨੈੱਸ ਅਤੇ ਲੈਂਡਮਾਰਕ ਬਾਰੇ ਸੂਚਨਾ ਇਕੱਠੀ ਕਰਨਾ ਹੈ ਤਾਂ ਜੋ ਯੂਜ਼ਰ ਅਪਡੇਟਿਡ ਜਾਣਕਾਰੀ ਮਿਲ ਸਕੇ।
ਹੁਣ ਗੂਗਲ ਸਰਚ ਰਿਜ਼ਲਟ 'ਚ ਲੋਕੇਸ਼ਨ ਨੂੰ ਲੈ ਕੇ ਇਕ ਨਵਾਂ ਗ੍ਰਾਫ ਦੇਖਿਆ ਜਾ ਸਕੇਗਾ ਜਦੋਂਕਿ ਗੂਗਲ ਮੈਪਸ ਦੇ ਲੋਕੇਸ਼ਨ ਕਾਰਡ 'ਚ 'ਸਜੈਸਟ ਐਨ ਐਡਿਟ' ਨਾਂ ਨਾਲ ਫੀਚਰ ਦਿੱਤਾ ਗਿਆ ਹੈ। ਜੇਕਰ ਤੁਸੀਂ ਮੈਪਸ 'ਚ ਪਿਨ ਕਰਦੇ ਹੋ ਤਾਂ ਤੁਹਾਨੂੰ 'ਐਡ ਏ ਮਿਸਿੰਗ ਪਲੇਸ' ਦਾ ਵਿਕਲਪ ਮਿਲੇਗਾ। ਉਮੀਦ ਕੀਤੀ ਗਈ ਹੈ ਕਿ ਨਵੇਂ ਫੀਚਰ ਨਾਲ ਜਗ੍ਹਾ ਲੱਭਣ 'ਚ ਯੂਜ਼ਰ ਨੂੰ ਹੋਰ ਵੀ ਆਸਾਨੀ ਹੋਵੇਗੀ।
ਭਾਰਤ 'ਤੇ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਅਟੈਕ
NEXT STORY