ਜਲੰਧਰ— ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਆਉਣ ਵਾਲੇ ਸਮੇਂ 'ਚ ਆਪਣੇ ਗੂਗਲ ਮੈਪਸ 'ਚ ਵੀ ਐਡਵਰਟਾਈਜ਼ਮੈਂਟ ਦੇਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਹ ਸਾਧਾਰਣ ਵਿਗਿਆਪਨ ਨਹੀਂ ਹੋਣਗੇ ਸਗੋਂ ਇਨ੍ਹਾਂ ਨੂੰ ਪ੍ਰਮੋਟਿਡ ਪਿੰਜ਼ ਕਿਹਾ ਜਾਵੇਗਾ ਅਤੇ ਇਹ ਆਲੇ-ਦੁਆਲੇ ਦੇ ਹੋਟਲਸ ਅਤੇ ਵਪਾਰੀਆਂ ਬਾਰੇ ਦੱਸੇਗੀ।
ਤੁਹਾਨੂੰ ਦੱਸ ਦਈਏ ਕਿ ਦੁਨੀਆ ਭਰ 'ਚ ਗੂਗਲ ਮੈਪਸ ਦੇ 1 ਬਿਲੀਅਨ ਤੋਂ ਵੀ ਜ਼ਿਆਦਾ ਯੂਜ਼ਰਜ਼ ਹਨ। ਇਸ ਗੱਲ 'ਤੇ ਧਿਆਨ ਦਿੰਦੇ ਹੋਏ ਫਿਲਹਾਲ ਕੰਪਨੀ ਇਸ ਨਵੇਂ ਫੀਚਰ ਦੀ ਟੈਸਟਿੰਗ ਕਰ ਰਹੀ ਹੈ। ਇਸ ਨਵੇਂ ਫੀਚਰ ਨੂੰ ਲੈ ਕੇ ਗੂਗਲ ਸਰਚ ਐਡਸ ਦੇ ਵਾਈਸ ਪ੍ਰੈਜ਼ੀਡੈਂਟ ਜੇਰੀ ਡਿਲਖਸ਼ਰ ਨੇ ਕਿਹਾ ਕਿ ਅਸੀਂ ਹਮੇਸ਼ਾ ਇਸ ਵਿਚ ਵਿਗਿਆਪਨ ਦੇਣਾ ਚਾਹੁੰਦੇ ਸੀ ਜਿਸ ਨਾਲ ਯੂਜ਼ਰ ਅਤੇ ਐਡਵਰਟਾਈਜ਼ਮੈਂਟ ਨੂੰ ਫਾਇਦਾ ਹੋਵੇ।
ਸਾਧਾਰਣ ਸ਼ਬਦਾਂ 'ਚ ਕਿਹਾ ਜਾਵੇ ਤਾਂ ਆਉਣ ਵਾਲੇ ਦਿਨਾਂ 'ਚ ਗੂਗਲ ਮੈਪਸ ਪਹਿਲਾਂ ਦੀ ਤਰ੍ਹਾਂ ਸਾਫ ਸੁਥਰੇ ਨਹੀਂ ਰਹਿਣਗੇ। ਜ਼ਾਹਿਰ ਹੈ ਵਿਗਿਆਪਨ ਨਾਲ ਇੰਟਰਨੈੱਟ ਯੂਜ਼ਰਸ ਨੂੰ ਪ੍ਰੇਸ਼ਾਨੀ ਦਾ ਸਾਹਮਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਇਹ ਉਨ੍ਹਾਂ ਲਈ ਫਾਇਦੇਮੰਦ ਹੋਵੇਗਾ ਜਾਂ ਨੁਕਸਾਨਦਾਇਕ, ਇਸ ਦਾ ਅੰਦਾਜ਼ਾ ਲਗਾਉਣਾ ਫਿਲਹਾਲ ਕਾਫੀ ਮੁਸ਼ਕਿਲ ਹੈ।
ਨੈਕਸਸ ਦੇ ਸਟ੍ਰੀਮਿੰਗ ਪਲੇਅਰਜ਼ ਦੀ ਗੂਗਲ ਸਟੋਰ ਤੇ ਨਹੀਂ ਹੋਵੇਗੀ ਵਿਕਰੀ
NEXT STORY