ਜਲੰਧਰ- ਗੂਗਲ ਵੱਲੋਂ ਐਸੁਸ ਦੇ ਬਣਾਏ ਗਏ 99 ਡਾਲਰ ਦੇ ਨੈਕਸਸ ਪਲੇਅਰ ਸੈੱਟ-ਟਾਪ ਬਾਕਸ ਨੂੰ ਗੂਗਲ ਪਲੇਅ ਸਟੋਰ ਤੋਂ ਹਟਾਇਆ ਜਾ ਰਿਹਾ ਹੈ। ਫਿਲਹਾਲ ਇਹ ਹੁਣ ਤੱਕ ਗੂਗਲ ਦੀ ਨੈਕਸਸ ਵੈੱਬਸਾਈਟ ਦੀ ਲਿਸਟ 'ਚ ਸ਼ਾਮਿਲ ਹਨ ਪਰ ਤੁਸੀਂ ਐਂਡ੍ਰਾਇਡ ਟੀਵੀ ਡਿਵਾਈਸਸ ਨੂੰ ਗੂਗਲ ਦੇ ਫਰਸਟ ਪਾਰਟੀ ਆਨਲਾਈਨ ਰਿਟੇਲ ਸਾਈਟ ਤੋਂ ਨਹੀਂ ਖਰੀਦ ਸਕਦੇ ਅਤੇ ਇਸ ਨੂੰ ਹੋਰਨਾਂ ਆਨਲਾਈਨ ਸਾਈਟਾਂ ਤੋਂ ਵੀ ਹਟਾ ਦਿੱਤਾ ਜਾਵੇਗਾ। ਇਹ ਪ੍ਰੋਡਕਟ ਕਾਫੀ ਲੰਬੇ ਸਮੇਂ ਤੋਂ ਐਸੁਸ ਵੱਲੋਂ ਆਨਲਾਈਨ ਉਪਲੱਬਧ ਨਹੀਂ ਕੀਤਾ ਗਿਆ, ਜਿਨ੍ਹਾਂ 'ਚ ਨਿਊਐਗ, ਸਲਿੰਗ, ਸਟੈਪਲਜ਼ ਜਾਂ ਟਾਈਗਰਡਾਇਰੈਕਟ ਸ਼ਾਮਿਲ ਹਨ।
ਗੂਗਲ ਦੀ ਇਕ ਰਿਪੋਰਟ ਅਨੁਸਾਰ ਵਾਲ ਮਾਰਟ ਅਤੇ ਬੈੱਸਟ ਬਾਏ ਦੀਆਂ ਵੈੱਬਸਾਈਟਸਟਾਂ ਵੱਲੋਂ ਨੈਕਸਸ ਪਲੇਅਰ ਸਟੋਕ ਨੂੰ ਆਊਟ ਕਰ ਦਿੱਤਾ ਗਿਆ ਹੈ ਪਰ ਇਹ ਹਾਲੇ ਵੀ ਕੁੱਝ ਸਾਈਟਾਂ 'ਤੇ ਉਪਲੱਬਧ ਹਨ। ਗੂਗਲ ਵੱਲੋਂ ਇਸ ਪ੍ਰੋਡਕਟ ਨਾਲ ਅਕਤੂਬਰ 2014 'ਚ ਜਾਣੂ ਕਰਵਾਇਆ ਗਿਆ ਸੀ ਪਰ ਇਸ ਤੋਂ ਬਾਅਦ ਨੈਕਸਸ ਈਵੈਂਟ ਸਤੰਬਰ 2015 ਤੱਕ ਇਸ ਦਾ ਕੋਈ ਨਵਾਂ ਨੈਕਸਸ ਸੈਟ ਟਾਪ ਬਾਕਸ ਨਹੀਂ ਲਿਆਂਦਾ ਗਿਆ। ਪਿਛਲੇ ਹਫਤੇ ਹੋਏ ਗੂਗਲ ਆਈ/ਓ ਦੌਰਾਨ ਗੂਗਲ ਵੱਲੋਂ ਇਕ ਨਵੇਂ ਸ਼ਿਓਮੀ ਐੱਮ.ਆਈ. ਬਾਕਸ ਐਂਡ੍ਰਾਇਡ ਟੀਵੀ ਸੈੱਟ ਟਾਪ ਬਾਕਸ ਨੂੰ ਸ਼ੋਅ ਕੀਤਾ ਗਿਆ ਸੀ ਅਤੇ ਕਿਹਾ ਸੀ ਕਿ ਇਸ ਤਰ੍ਹਾਂ ਦੀਆਂ ਹੋਰ ਡਿਵਾਈਸਸ ਆਰ.ਸੀ.ਏ., ਸ਼ਾਰਪ ਅਤੇ ਸੋਨੀ ਵੱਲੋਂ ਵੀ ਆ ਸਕਦੀਆਂ ਹਨ। ਗੂਗਲ ਵੱਲੋਂ ਨੈਕਸਸ ਬ੍ਰੈਂਡ ਦੀ ਵਰਤੋਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਪਿਛਲੇ ਮਹੀਨੇ ਨੈਕਸਸ 9 ਟੈਬਲੇਟ ਵੀ ਗੂਗਲ ਸਟੋਰ ਤੋਂ ਆਊਟ ਆਫ ਸਟੋਕ ਹੋ ਚੁੱਕਾ ਹੈ।
Twitter ਨੇ 140 ਅੱਖਰਾਂ ਦੀ ਸੀਮਾ 'ਚ ਦਿੱਤੀ ਢਿੱਲ
NEXT STORY