ਜਲੰਧਰ— ਸਤੰਬਰ 'ਚ ਹੋਏ ਇਕ ਇਵੈਂਟ ਦੌਰਾਨ ਗੂਗਲ ਨੇ huawei nexus 6p ਅਤੇ ਐੱਲ.ਜੀ. ਨੈਕਸਸ 5X ਸਮਾਰਟਫੋਨ ਦੇ ਨਾਲ Pixel C ਟੈਬਲੇਟ ਦਾ ਵੀ ਪ੍ਰਦਰਸ਼ਨ ਕੀਤਾ ਸੀ। ਹੁਣ ਗੂਗਲ ਦਾ ਇਹ ਟੈਬਲੇਟ ਬਾਜ਼ਾਰਾਂ 'ਚ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ।
ਗੂਗਲ ਪਿਕਸਲ ਸੀ ਟੈਬਲੇਟ ਦੀ ਖਾਸੀਅਤ ਹੈ ਕਿ ਉਹ ਗੂਗਲ ਦਾ ਪਹਿਲਾ ਟੈਬਲੇਟ ਹੈ ਜਿਸ ਲਈ ਗੂਗਲ ਨੇ ਕਿਸੇ ਹੋਰ ਕੰਪਨੀ ਨਾਲ ਭਾਗੀਦਾਰੀ ਨਹੀਂ ਕੀਤੀ ਹੈ। ਪਿਕਸਲ ਸੀ ਟੈਬਲੇਟ 32GB ਅਤੇ 64GB ਦੋ ਵਰਜਨ 'ਚ ਉਪਲੱਬਧ ਹੈ। ਇਸ ਟੈਬਲੇਟ ਦੇ ਨਾਲ ਕੰਪਨੀ ਨੇ ਕੀਬੋਰਡ ਵੀ ਪੇਸ਼ ਕੀਤਾ ਸੀ। ਇਸ ਦੀ ਵਰਤੋਂ ਟੈਬਲੇਟ ਅਤੇ ਲੈਪਟਾਪ ਦੋਹਾਂ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ। ਗੂਗਲ ਪਿਕਸਲ ਸੀ ਟੈਬਲੇਟ ਦੀ ਸ਼ੁਰੂਆਤੀ ਕੀਮਤ 499 ਡਾਲਰ (ਕਰੀਬ 33,500 ਰੁਪਏ) ਹੈ।
ਗੂਗਲ ਪਿਕਸਲ ਸੀ ਟੈਬਲੇਟ 'ਚ 10.2-ਇੰਚ ਦੀ ਐੱਲ.ਸੀ.ਡੀ. ਡਿਸਪਲੇ ਦਿੱਤੀ ਗਈ ਹੈ। ਜਿਸ ਦਾ ਸਕ੍ਰੀਨ ਰੈਜ਼ੋਲਿਊਸ਼ਨ 2560x1800 ਪਿਕਸਲ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ 6.0 ਮਾਰਸ਼ਮੈਲੋ 'ਤੇ ਅਧਾਰਿਤ ਇਹ ਟੈਬਲੇਟ ਐਨਵੀਡੀਆ ਟੇਗ੍ਰਾ ਐੱਕਸ1 ਚਿਪਸੈੱਟ 'ਤੇ ਪੇਸ਼ ਕੀਤਾ ਗਿਆ ਹੈ। ਟੈਬਲੇਟ 'ਚ 32GB ਰੈਮ ਹੈ। ਫੋਟੋਗ੍ਰਾਫੀ ਲਈ 8MP ਰੀਅਰ ਅਤੇ 2MP ਫਰੰਟ ਕੈਮਰਾ ਦਿੱਤਾ ਗਿਆ ਹੈ। ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਪਿਕਸਲ ਸੀ ਟੈਬਲੇਟ 'ਚ ਬਲੂਟੂਥ, ਵਾਈਫਾਈ ਅਤੇ ਯੂ.ਐੱਸ.ਬੀ. ਟਾਈਪ ਸੀ ਪੋਰਟ ਉਪਲੱਬਧ ਹੈ।
ਇਸ ਸਾਲ ਦੇ ਟਾਪ 10 ਐਪਸ ਆਪਣੇ ਸਮਾਰਟਫੋਨ 'ਚ ਡਾਊਨਲੋਡ ਕਰਨਾ ਭੁੱਲ ਤਾਂ ਨਹੀਂ ਗਏ
NEXT STORY