ਜਲੰਧਰ- ਜੇਕਰ ਤੁਸੀਂ ਸਮਾਰਟਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਗੂਗਲ ਦਾ ਸਭ ਤੋਂ ਸ਼ਾਨਦਾਰ ਸਮਾਰਟਫੋਨ ਪਿਕਸਲ ਖਰੀਦਣ ਦਾ ਸਭ ਤੋਂ ਸ਼ਾਨਦਾਰ ਮੌਕਾ ਹੈ। ਇਸ ਸਮਾਰਟਫੋਨ 'ਤੇ ਤੁਸੀਂ 29,000 ਰੁਪਏ ਦਾ ਡਿਸਕਾਊਂਟ ਪਾ ਸਕਦੇ ਹੋ। ਇਸ ਦੀ ਕੀਮਤ 57000 ਰੁਪਏ ਹੈ। ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ ਗੂਗਲ ਪਿਕਸਲ 'ਤੇ 20,000 ਰੁਪਏ ਤੱਕ ਦਾ ਐਕਸਚੇਂਜ ਆਫਰ ਮਿਲ ਰਿਹਾ ਹੈ ਅਤੇ ਤੁਸੀਂ ਸਿਟੀ ਬੈਂਕ ਯੂਜ਼ਰਸ 9,000 ਰੁਪਏ ਕੈਸ਼ਬੈਕ ਪਾ ਸਕਦੇ ਹੋ।
ਇਸ ਤਰ੍ਹਾਂ ਤੁਸੀਂ ਗੂਗਲ ਪਿਕਸਲ 'ਤੇ ਕੁੱਲ 29,000 ਰੁਪਏ ਦੀ ਛੋਟ ਪਾ ਸਕਦੇ ਹੋ, ਇੰਨਾ ਹੀ ਨਹੀਂ ਇਸ ਡਿਵਾਈਸ ਨਾਲ ਹੀ ਵਨਪਲੱਸ 3T 'ਤੇ ਵੀ ਜ਼ਬਰਦਸਤ ਆਫਰ ਮਿਲ ਰਿਹਾ ਹੈ। ਇਸ ਦੇ 128 ਜੀਬੀ ਮਾਡਲ ਨੂੰ ਸਿਰਫ 37,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਜਿਸ ਦੀ ਕੀਮਤ 66000 ਰੁਪਏ ਹੈ। ਪਿਕਸਲ 'ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ, ਜਿਸ ਦੀ ਰੈਜ਼ੋਲਿਊਸਨ 1080p ਹੈ। ਸਮਾਰਟਫੋਨ 'ਚ 4GB ਰੈਮ ਅਤੇ ਕਵਾਲਕਮ ਸਨੈਪਡ੍ਰੈਗਨ 821 ਚਿੱਪਸੈੱਟ ਇਸਤੇਮਾਲ ਕੀਤਾ ਗਿਆ ਹੈ। ਫੋਨ 'ਚ 2770mAh ਦੀ ਬੈਟਰੀ ਦਿੱਤੀ ਗਈ ਹੈ।
ਸਮਾਰਟਫੋਨ 'ਚ 12.3 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੀ ਰੈਜ਼ੋਲਿਊਸਨ 1.55 ਮਾਈਕਲ ਪਿਕਸਲ ਹੈ। ਕੰਪਨੀ ਦਾ ਦਾਅਵਾ ਹੈ ਕਿ ਤਸਵੀਰਾਂ ਕੈਪਚਰ ਕਰਨ 'ਚ ਇਹ ਫੋਨ ਸਾਰੇ ਸਮਾਰਟਫੋਨ ਦੀ ਤੁਲਨਾ 'ਚ ਬੇਹੱਦ ਫਾਸਟ ਹੈ। ਇਸ ਦਾ ਕੈਪਚਰ ਟਾਈਮ ਸਭ ਤੋਂ ਘੱਟ ਹੈ। ਇਸ ਫੋਨ 'ਚ ਆਟੋ ਇਮੇਜ਼ ਸਟੇਬਲਾਈਜ਼ੇਸ਼ਨ ਦਾ ਫੀਚਰ ਨਹੀਂ ਦਿੱਤਾ ਗਿਆ ਹੈ। ਗੂਗਲ ਦੇ ਮੁਤਾਬਕ ਇਹ ਦੁਨੀਆਂ ਦਾ ਸਭ ਤੋਂ ਬਿਹਤਰ ਕੈਮਰਾ ਸਮਾਰਟਫੋਨ ਹੈ। ਇਹ ਡਿਵਾਈਸ ਸਭ ਤੋਂ ਲੇਟੈਸਟ ਆਪਰੇਟਿੰਗ ਸਿਸਟਮ 7.0 ਨਾਗਟ 'ਤੇ ਚੱਲਦਾ ਹੈ।
4G VoLTE ਨਾਲ ਲੈਸ ਭਾਰਤ ਦਾ ਪਹਿਲਾ ਫੀਚਰ ਫੋਨ ਹੋਇਆ ਲਾਂਚ
NEXT STORY