ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਪਿਕਸਲ ਐਕਸ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨਜ਼ ਨੂੰ ਤਾਂ ਲਾਂਚ ਕਰ ਦਿੱਤਾ ਹੈ ਪਰ ਅਜਿਹੀ ਰਿਪੋਰਟ ਸੀ ਕਿ ਗੂਗਲ ਪਿਕਸਲ ਫੋਨਜ਼ ਦੇ ਨਾਲ ਆਪਣਾ ਟੈਬਲੇਟ ਵੀ ਲਾਂਚ ਕਰੇਗੀ, ਹਾਲਾਂਕਿ ਅਜਿਹਾ ਹੋਇਆ ਨਹੀਂ। ਇਕ ਨਵੀਂ ਰਿਪੋਰਟ ਮੁਤਾਬਕ ਗੂਗਲ ਇਸ ਸਾਲ ਦੇ ਅੰਤ ਤਕ ਇਸ ਟੈਬਲੇਟ ਨੂੰ ਪੇਸ਼ ਕਰੇਗੀ। ਜਾਣਕਾਰੀ ਮੁਤਾਬਕ ਗੂਗਲ ਇਸ ਨਵੇਂ ਟੈਬਲੇਟ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਪਹਾਲੰ ਲਾਂਚ ਕਰ ਸਕਦੀ ਹੈ। @evleaks ਦੇ ਟਵੀਟ ਰਾਹੀਂ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ।
ਗੂਗਲ ਦੇ ਇਸ ਟੈਬਲੇਟ ਨੂੰ ਚਾਈਨੀਜ਼ ਕੰਪਨੀ ਹੁਵਾਵੇ ਬਣਾ ਰਹੀ ਹੈ ਅਤੇ ਇਹ 7-ਇੰਚ ਦੀ ਡਿਸਪਲੇ ਸਾਈਜ਼ ਦੇ ਨਾਲ ਆਏਗਾ। ਇਸ ਟੈਬਲੇਟ 'ਚ 4ਜੀ.ਬੀ. ਰੈਮ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਟੈਬਲੇਟ ਐਂਡ੍ਰੋਮੇਡਾ ਓ.ਐੱਸ. 'ਤੇ ਰਨ ਕਰੇਗਾ। ਇਸ ਟੈਬਲੇਟ 'ਚ ਅਮੋਲੇਡ ਡਿਸਪਲੇ ਤੋਂ ਇਲਾਵਾ 64ਜੀ.ਬੀ. ਇੰਟਰਨਲ ਸਟੋਰੇਜ ਅਤੇ 5,100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕ੍ਰੋਮਬੁਕਸ 'ਚ ਚੱਲਣਗੇ ਮਾਇਕ੍ਰੋਸਾਫਟ ਆਫਿਸ ਐਪਸ
NEXT STORY