ਜਲੰਧਰ : ਗੂਗਲ ਹਰ ਕਿਸੇ ਲਈ ਬਹੁਤ ਹੀ ਕਮਾਲ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਦਾ ਨਾਂ 'ਅਰਲੀ ਐਕਸੈਸ ਪ੍ਰੋਗਰਾਮ' ਰੱਖਿਆ ਗਿਆ ਹੈ। ਇਸ ਦਾ ਫਾਇਦਾ ਡਿਵੈੱਲਪਰਜ਼ ਨੂੰ ਹੋਵੇਗਾ, ਕਿਉਂਕਿ ਇਸ ਨਾਲ ਡਿਵੈੱਲਪਰ ਯੂਜ਼ਰਜ਼ ਨੂੰ ਆਪਣੀ ਬਣਾਈ ਐਪ ਦਾ ਬੀਟਾ ਵਰਜ਼ਨ ਪ੍ਰੋਵਾਈਡ ਕਰਵਾ ਸਕਨਗੇ। ਇਸ ਤੋਂ ਪਹਿਲਾਂ ਅਰਲੀ ਐਕਸੈਸ ਪ੍ਰੋਗਰਾਮ 'ਚ 27 ਪਾਰਟਨਰ ਕੰਪਨੀਆਂ ਆਪਣੀਆਂ ਬੀਟਾ ਐਪਸ ਪ੍ਰੋਵਾਈਡ ਕਰਵਾਉਂਦੀਆਂ ਸਨ ਪਰ ਹੁਣ ਗੂਗਲ ਨੇ ਸਾਰੇ ਡਿਵੈੱਲਪਰਜ਼ ਨੂੰ ਇਹ ਸਹੂਲਤ ਦੇ ਦਿੱਤੀ ਹੈ। ਇਸ ਲਈ ਤੁਹਾਨੂੰ ਆਨਲਾਈਨ ਰਿਕਵੈਸਟ ਫੋਰਮ ਭਰਨਾ ਹੋਵੇਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਕਿਸੇ ਨੂੰ ਇਹ ਐਕਸੈਸ ਮਿਲ ਜਾਵੇਗਾ।
ਜੇ ਸੰਖੇਪ 'ਚ ਦੱਸੀਏ ਤਾਂ ਕੰਪਨੀਆਂ ਜਾਂ ਡਿਵੈੱਲਪਰ ਆਪਣੀ ਐਪ ਦੇ ਬੀਟਾ ਵਰਜ਼ਨ ਨੂੰ ਇਸ ਪ੍ਰੋਗਰਾਮ ਦੇ ਤਹਿਤ ਆਫਿਸ਼ੀਅਲ ਲਾਂਚ ਤੋਂ ਪਹਿਲਾਂ ਯੂਜ਼ਰਜ਼ ਨੂੰ ਪ੍ਰੋਵਾਈਡ ਕਰਵਾ ਸਕਦੇ ਹਨ, ਇਸ ਦਾ ਫਾਇਡਾ ਇਹ ਹੋਵੇਗਾ ਕਿ ਐਪ 'ਚ ਕਿਸੇ ਕਮੀਂ ਜਾਂ ਬਗ ਦੀ ਜਾਣਕਾਰੀ ਯੂਜ਼ਰਜ਼ ਵੱਲੋਂ ਪਹਿਲਾਂ ਹੀ ਦੇ ਦਿੱਤੀ ਜਾਇਆ ਕਰੇਗੀ। ਇਸ ਤਰ੍ਹਾਂ ਇਕ ਸਿਕਿਓਰ ਤੇ ਬੱਗ ਫ੍ਰੀ ਐਪ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾ ਸਕੇਗੀ।
ਇਹ ਐਪਸ ਓਪਨ ਬੀਟਾ 'ਤੇ ਰਨ ਕਰਨੀਆਂ ਜ਼ਰੂਰੀ ਹਨ ਤਾਂ ਜੋ ਟੈਸਟਰ ਇਸ ਨੂੰ ਡਾਊਨਲੋਡ ਕਰ ਕੇ ਟੈਸਟ ਕਰ ਸਕਨ। ਗੂਗਲ ਨੇ ਇਸ ਦਾ ਪਾਇਲਟ ਪ੍ਰੋਗਰਾਮ ਗੂਗਲ ਆਈ. ਓ. 'ਚ ਇਸ ਸਾਲ ਜੂਨ 'ਚ ਲਾਂਚ ਕੀਤਾ ਸੀ ਤੇ ਹੁਣ ਤੱਕ ਗੂਗਲ ਦੀ ਅਰਲੀ ਪ੍ਰੋਗਰਾਮ ਐਪ ਨੂੰ ਕਈ ਮਿਲੀਅਨ ਵਾਰ ਡਾਊਨਲੋਡ ਕਰ ਲਿਆ ਗਿਆ ਹੈ।
ਇੰਝ ਕਰੋ ਗੂਗਲ ਕ੍ਰੋਮ ਤੋਂ ਯੂਟਿਊਬ ਵੀਡੀਓ ਡਾਊਨਲੋਡ
NEXT STORY