ਜਲੰਧਰ- ਗੂਗਲ ਨੇ ਐਲਾਨ ਕੀਤਾ ਹੈ ਕਿ ਇਹ ਆਪਣੇ ਜੀ ਸੂਟ (7 Suite) ਜਾਂ ਡਰਾਇਵ ਐਪ (Drive Apps) ਦੇ ਪੁਰਾਣੇ ਵਰਜ਼ਨਸ ਨੂੰ ਬੰਦ ਕਰਨ ਜਾ ਰਿਹਾ ਹੈ। ਗੂਗਲ ਡਾਕਸ, ਗੂਗਲ ਡਰਾਇਵ, ਗੂਗਲ ਸ਼ੀਟਸ ਅਤੇ ਗੂਗਲ ਸਲਾਇਡਸ ਦੇ ਪੁਰਾਣੇ ਵਰਜ਼ਨ 3 ਅਪ੍ਰੈਲ ਤੋਂ ਸਮਾਰਟਫੋਨਸ 'ਤੇ ਕੰਮ ਕਰਨਾ ਬੰਦ ਕਰ ਦੇਣਗੇ।
ਗੂਗਲ ਨੇ ਆਪਣੇ ਬਲਾਗ 'ਚ ਐਪਸ ਦੇ ਉਨ੍ਹਾਂ ਵਰਜ਼ਨਸ ਦਾ ਜ਼ਿਕਰ ਕੀਤਾ ਹੈ, ਜੋ ਐਂਡ੍ਰਾਇਡ (Android) ਅਤੇ (iOS) ਡਿਵਾਈਸਿਜ਼ 'ਤੇ ਕੰਮ ਕਰਨਾ ਬੰਦ ਕਰ ਦੇਣਗੇ। ਗੂਗਲ 1 ਮਾਰਚ ਤੋਂ ਪੁਰਾਣੇ ਐਪਸ ਨੂੰ ਅਪਡੇਟ ਕਰਨ ਦੇ ਨੋਟੀਫਿਕੇਸ਼ਨਸ ਭੇਜਣਾ ਸ਼ੁਰੂ ਕਰੇਗਾ। ਗੂਗਲ ਨੇ ਬਲਾਗ ਪੋਸਟ 'ਚ ਲਿੱਖਿਆ ਹੈ, ਜੇਕਰ ਤੁਸੀਂ ਇਸ ਅਨਸਪਾਰਟਡ ਵਰਜ਼ਨਸ ਨੂੰ ਇਸਤੇਮਾਲ ਕਰ ਰਹੇ ਹੋ ਤਾਂ, ਅਸੀਂ ਚਾਹਾਂਗੇ ਕਿ ਤੁਸੀਂ ਲੇਟੈਸਟ ਵਰਜ਼ਨ ਡਾਊਨਲੋਡ ਕਰਕੇ ਇੰਸਟਾਲ ਕਰੋ। ਧਿਆਨ ਰਹੇ ਕਿ ਇਸ ਬਦਲਾਵ ਨਾਲ ਵੈੱਬ ਅਤੇ ਡੈਸਕਟਾਪ ਵਰਜ਼ਨਸ 'ਤੇ ਕੋਈ ਫਰਕ ਨਹੀਂ ਪਵੇਗਾ।
3 ਅਪ੍ਰੈਲ ਤੋਂ ਜਿਹੜੇ ਵਰਜਨ ਕੰਮ ਕਰਨਾ ਬੰਦ ਕਰ ਦੇਣਗੇ, ਉਨ੍ਹਾਂ ਦੀ ਲਿਸਟ ਹੇਠਾਂ ਦਿੱਤੀ ਗਈ ਹੈ। ਜੇਕਰ ਤੁਸੀਂ ਵੀ ਆਪਣੇ ਸਮਾਰਟਫੋਨਸ 'ਤੇ ਇਸ ਐਪਸ ਦੇ ਪੁਰਾਣੇ ਵਰਜ਼ਨ ਇਸਤੇਮਾਲ ਕਰ ਰਹੇ ਹੋ ਤਾਂ ਜਲਦ ਅਪਡੇਟ ਕਰ ਲਵੋਂ।
Huawei ਦੇ ਇਸ ਸਮਾਰਟਫੋਨ ਲਈ ਜਾਰੀ ਹੋਇਆ ਐਂਡ੍ਰਾਇਡ ਨਾਗਟ ਦਾ ਅਪਡੇਟ
NEXT STORY