ਜਲੰਧਰ : ਲੋਕ ਸਮਾਰਟਵਾਚ ਬਾਰੇ ਜੋ ਮਰਜ਼ੀ ਸੋਚਣ ਪਰ ਦੱਸ ਦਈਏ ਕਿ ਗੂਗਲ ਆਪਣੀ ਨਵੀਂ ਸਮਾਰਟਵਾਚ 'ਚ ਅਜਿਹੀ ਟੈਕਨਾਲੋਜੀ ਲਿਆਊਣ ਜਾ ਰਹੀ ਹੈ ਜਿਸ 'ਚ ਤਸੀਂ ਸਮਾਰਟਵਾਚ ਨੂੰ ਬਿਨਾਂ ਟੱਚ ਕੀਤੇ ਆਪ੍ਰੇਟ ਕਰ ਸਕਦੇ ਹੋ। ਗੂਗਲ ਦਾ ਨਵਾਂ ਪ੍ਰੋਜੇਕਟ ਸੋਲੀ ਕੰਮ-ਕਾਜ ਦਾ ਇਕ ਨਵਾਂ ਤਰੀਕਾ ਹੋਵੇਗਾ, ਇਸ ਸੈਂਸਰ ਵਿਚ ਰਡਾਰ ਟੇਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਉਂਗਲੀਆਂ ਦੀਆਂ ਹਰਕਤਾਂ ਨੂੰ ਪ੍ਰਤੀ ਸੇਕੰਡ 10,000 ਫ੍ਰੇਮ ਦੀ ਦਰ ਨਾਲ ਰਿਕਾਰਡ ਕਰ ਸਕਦਾ ਹੈ ।
ਇਹ ਤਕਨੀਕ ਇਸ ਤੋਂ ਪਹਿਲਾਂ ਕਦੇ ਇਸਤੇਮਾਲ ਨਹੀਂ ਕੀਤੀ ਗਈ ਹੈ। ਇਹ ਸੈਂਸਰ ਲਗਭਗ ਇਕ ਛੋਟੇ ਜਿਹੇ ਕੰਪਿਊਟਰ ਚਿਪ ਵਰਗਾ ਹੈ । ਇਸ ਤਕਨੀਕ ਦੇ ਜ਼ਰੀਏ ਤੁਹਾਡਾ ਹੱਥ ਇਕ ਵਰਚੁਅਲ ਡਾਇਲ ਮਸ਼ੀਨ ਦੀ ਤਰ੍ਹਾਂ ਕੰਮ ਕਰੇਗਾ। ਇਹ ਛੋਟੀ ਸੀ ਚਿਪ ਵਾਸਤਵ ਵਿਚ ਇਕ ਛੋਟਾ ਜਿਹਾ ਜੈਸ਼ਚਰ ਰਡਾਰ ਹੈ ਜੋ ਕਿ ਹਾਈਪਰ ਸਪੀਡ 'ਤੇ ਹੱਥ ਦੇ ਇਸ਼ਾਰੀਆਂ ਨੂੰ ਸਮਝਦਾ ਹੈ । ਚਿਪ ਬੇਹੱਦ ਛੋਟੇ ਆਕਾਰ ਦੀ ਹੋਣ ਕਰਕੇ ਇਸ ਨੂੰ ਸਮਾਰਟ ਵਾਚ ਦਾ ਹਿੱਸਾ ਬਣਾਉਆ, ਸਮਾਰਟ ਵਾਚ ਦੇ ਇੰਟਰਫੇਸ ਨੂੰ ਪੂਰੀ ਤਰ੍ਹਾਂ ਬਦਲ ਦਵੇਗਾ।
31 ਮਈ ਨੂੰ ਲਾਂਚ ਹੋਵੇਗਾ Lenovo Zuk Z2
NEXT STORY