ਨਵੀਂ ਦਿੱਲੀ- GST ਕੌਂਸਲ ਨੇ ਪੁਰਾਣੀਆਂ ਕਾਰਾਂ ਦੀ ਵਿਕਰੀ 'ਤੇ ਗੁਡਸ ਐਂਡ ਸਰਵਿਸਿਜ਼ ਟੈਕਸ (GST) ਦੀ ਦਰ ਨੂੰ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵਾਹਨ ਦੀ ਕਿਸਮ ਦੇ ਹਿਸਾਬ ਨਾਲ ਵੱਖ-ਵੱਖ ਦਰਾਂ ਲਗਾਈਆਂ ਜਾਂਦੀਆਂ ਸਨ। ਪੁਰਾਣੀਆਂ ਜਾਂ ਸੈਕੰਡ ਹੈਂਡ ਕਾਰਾਂ 'ਤੇ ਲਗਾਏ ਗਏ ਨਵੇਂ ਜੀਐੱਸਟੀ ਨਿਯਮਾਂ (ਯੂਜ਼ਡ ਕਾਰ ਜੀਐੱਸਟੀ ਰੇਟ) ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ। ਜਿਵੇਂ, ਇਸ 'ਤੇ ਕਿੰਨਾ ਜੀਐੱਸਟੀ ਲਗਾਇਆ ਜਾਂਦਾ ਹੈ? ਕੀ ਕਾਰ ਵੇਚਣ 'ਤੇ GST ਦੇਣਾ ਪਵੇਗਾ? ਜੇਕਰ ਕਾਰ ਘਾਟੇ ਵਿੱਚ ਵੇਚੀ ਜਾਂਦੀ ਹੈ ਤਾਂ ਕੀ ਫਿਰ ਵੀ ਟੈਕਸ ਦੇਣਾ ਪਵੇਗਾ? ਅਤੇ ਇਹ ਨਿਯਮ ਕਿਸ 'ਤੇ ਲਾਗੂ ਹੋਣਗੇ? ਆਓ ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਕ-ਇਕ ਕਰਕੇ ਦੱਸਦੇ ਹਾਂ।
ਨਵੇਂ GST ਨਿਯਮ ਕਿਨ੍ਹਾਂ 'ਤੇ ਲਾਗੂ ਹੋਣਗੇ?
ਇਹ ਨਵਾਂ GST ਨਿਯਮ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜੋ GST ਰਜਿਸਟਰਡ ਕਾਰਾਂ ਦਾ ਕਾਰੋਬਾਰ ਕਰਦੇ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਿਯਮ ਸਿਰਫ਼ ਉਨ੍ਹਾਂ 'ਤੇ ਲਾਗੂ ਹੋਵੇਗਾ ਜੋ ਪੁਰਾਣੀਆਂ ਜਾਂ ਵਰਤੀਆਂ ਹੋਈਆਂ ਕਾਰਾਂ ਨੂੰ ਖਰੀਦਣ ਅਤੇ ਵੇਚਣ ਦਾ ਕਾਰੋਬਾਰ ਕਰਦੇ ਹਨ, ਜਿਵੇਂ- Spinny, Car Dekho, Cars24 ਵਰਗੀਆਂ ਕੰਪਨੀਆਂ। ਇਨ੍ਹਾਂ ਕਾਰੋਬਾਰੀਆਂ ਲਈ ਜੀਐੱਸਟੀ ਰਜਿਸਟ੍ਰੇਸ਼ਨ ਲਾਜ਼ਮੀ ਹੈ ਅਤੇ ਉਨ੍ਹਾਂ ਨੂੰ 18 ਫੀਸਦੀ ਜੀਐੱਸਟੀ ਅਦਾ ਕਰਨਾ ਪਏਗਾ।
ਨਵੇਂ ਨਿਯਮਾਂ ਦੇ ਅਨੁਸਾਰ, ਰਜਿਸਟਰਡ ਡੀਲਰਾਂ ਨੂੰ ਪੁਰਾਣੀਆਂ ਜਾਂ ਵਰਤੀਆਂ ਗਈਆਂ ਕਾਰਾਂ ਦੀ ਵਿਕਰੀ 'ਤੇ ਜੀਐੱਸਟੀ ਸਿਰਫ ਤਾਂ ਹੀ ਅਦਾ ਕਰਨਾ ਪਏਗਾ ਜੇ ਉਹ ਵਾਹਨ ਵੇਚ ਕੇ ਮਾਰਜਿਨ ਕਮਾਉਂਦੇ ਹਨ। ਜਿਸ ਦਾ ਮਤਲਬ ਇਹ ਹੈ ਕਿ ਜਦੋਂ ਵਿਕਰੀ ਕੀਮਤ ਵਾਹਨ ਦੀ ਡਿਪ੍ਰੀਸੀਏਸ਼ਨ ਐਡਜਸਟਡ ਲਾਗਤ ਤੋਂ ਵੱਧ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਨਵੇਂ ਨਿਯਮਾਂ ਅਨੁਸਾਰ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਕੀ ਆਮ ਆਦਮੀ 'ਤੇ ਪਵੇਗਾ ਅਸਰ?
ਜੇਕਰ ਤੁਸੀਂ ਇੱਕ ਆਮ ਨਾਗਰਿਕ ਹੋ ਅਤੇ ਆਪਣੀ ਪੁਰਾਣੀ ਕਾਰ ਨੂੰ ਵੇਚਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਰਾਹਤ ਦੀ ਗੱਲ ਹੈ। ਇਸ ਨਵੇਂ GST ਨਿਯਮ ਦਾ ਆਮ ਆਦਮੀ 'ਤੇ ਕੋਈ ਅਸਰ ਨਹੀਂ ਪਵੇਗਾ। ਜੇਕਰ ਤੁਸੀਂ ਆਪਣੀ ਪੁਰਾਣੀ ਕਾਰ ਵੇਚਦੇ ਹੋ ਤਾਂ ਤੁਹਾਨੂੰ GST ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਇਹ ਨਿਯਮ ਸਿਰਫ ਉਨ੍ਹਾਂ 'ਤੇ ਲਾਗੂ ਹੁੰਦਾ ਹੈ ਜੋ ਕਾਰੋਬਾਰ ਲਈ ਪੁਰਾਣੀਆਂ ਕਾਰਾਂ ਖਰੀਦਦੇ ਅਤੇ ਵੇਚਦੇ ਹਨ।
ਕੀ ਘਾਟੇ 'ਚ ਕਾਰ ਵੇਚਣ 'ਤੇ ਦੇਣਾ ਪਵੇਗਾ GST ?
ਜੇਕਰ ਕੋਈ ਜੀਐੱਸਟੀ ਰਜਿਸਟਰਡ ਕਾਰੋਬਾਰੀ ਪੁਰਾਣੀ ਕਾਰ ਵੇਚਦਾ ਹੈ ਅਤੇ ਉਸ ਨੂੰ ਘਾਟਾ ਪੈਂਦਾ ਹੈ ਤਾਂ ਉਸਨੂੰ ਜੀਐੱਸਟੀ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਜੀਐੱਸਟੀ ਉਦੋਂ ਹੀ ਲਾਗੂ ਹੋਵੇਗਾ ਜਦੋਂ ਕਾਰੋਬਾਰੀ ਕਾਰ ਦੀ ਵਿਕਰੀ 'ਤੇ ਮੁਨਾਫਾ ਕਮਾਉਂਦਾ ਹੈ, ਯਾਨੀ ਮੁਨਾਫੇ 'ਤੇ ਜੀਐੱਸਟੀ ਦਾ ਭੁਗਤਾਨ ਕਰਨਾ ਹੋਵੇਗਾ ਪਰ ਨੁਕਸਾਨ ਦੀ ਸਥਿਤੀ ਵਿੱਚ ਕੋਈ ਟੈਕਸ ਨਹੀਂ ਲਗਾਇਆ ਜਾਵੇਗਾ।
ਵਰਤੀਆਂ ਕਾਰਾਂ 'ਤੇ ਲਗਾਇਆ ਜਾਣ ਵਾਲਾ ਟੈਕਸ
ਮੌਜੂਦਾ ਸਮੇਂ ਵਿੱਚ ਈਵੀ ਸਮੇਤ ਸਾਰੀਆਂ ਪੁਰਾਣੀਆਂ ਅਤੇ ਯੂਜ਼ਡ ਆਟੋਮੋਬਾਈਲਜ਼ ਉੱਤੇ 12 ਫੀਸਦੀ ਜੀਐੱਸਟੀ ਲੱਗਦਾ ਹੈ। 1200 ਸੀਸੀ ਜਾਂ ਇਸ ਤੋਂ ਵੱਧ ਦੀ ਇੰਜਣ ਸਮਰੱਥਾ ਅਤੇ 4000 ਮਿਲੀਮੀਟਰ ਜਾਂ ਇਸ ਤੋਂ ਵੱਧ ਦੀ ਲੰਬਾਈ ਵਾਲੀਆਂ ਪੁਰਾਣੀਆਂ ਅਤੇ ਵਰਤੀਆਂ ਗਈਆਂ ਪੈਟਰੋਲ ਕਾਰਾਂ, 1500 ਸੀਸੀ ਜਾਂ ਇਸ ਤੋਂ ਵੱਧ ਦੀ ਇੰਜਣ ਸਮਰੱਥਾ ਅਤੇ 4000 ਮਿਲੀਮੀਟਰ ਦੀ ਲੰਬਾਈ ਵਾਲੇ ਡੀਜ਼ਲ ਵਾਹਨ ਅਤੇ ਐੱਸਯੂਵੀ 18 ਫੀਸਦੀ ਲਈ ਯੋਗ ਹਨ। ਹੁਣ ਜੀਐੱਸਟੀ ਕੌਂਸਲ ਨੇ ਈਵੀ ਸਮੇਤ ਸਾਰੀਆਂ ਕਾਰਾਂ 'ਤੇ 18 ਫੀਸਦੀ ਜੀਐੱਸਟੀ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ- ਚੀਨੀ ਵਾਇਰਸ ਦੇ ਭਾਰਤ 'ਚ ਦਸਤਕ ਦੇਣ ਮਗਰੋਂ ਆ ਗਿਆ ਸਿਹਤ ਮੰਤਰੀ ਦਾ ਵੱਡਾ ਬਿਆਨ
ਵਿੱਤ ਮੰਤਰੀ ਅਨੁਸਾਰ, ਕੌਂਸਲ ਨੇ ਸਾਰੀਆਂ ਯੂਜ਼ਡ ਈਵੀਜ਼ ਦੀ ਵਿਕਰੀ 'ਤੇ ਟੈਕਸ ਦਰ ਨੂੰ 12 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ, ਜਿਵੇਂ ਕਿ ਨਾਨ-ਇਲੈਕਟ੍ਰਿਕ ਵਾਹਨਾਂ 'ਤੇ ਲਾਗੂ ਹੁੰਦਾ ਹੈ ਅਤੇ ਇਹ ਸਿਰਫ ਮਾਰਜਿਨ ਮੁੱਲ 'ਤੇ ਲਾਗੂ ਹੋਵੇਗਾ।
ਨਵੇਂ GST ਨਿਯਮ ਦਾ ਆਮ ਆਦਮੀ 'ਤੇ ਕੋਈ ਖਾਸ ਅਸਰ ਨਹੀਂ
GST ਵਿੱਚ ਵਾਧੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਕਾਰੋਬਾਰਾਂ 'ਤੇ ਪਵੇਗਾ ਜੋ ਵਾਹਨਾਂ ਦੀ ਖਰੀਦ 'ਤੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦਾ ਦਾਅਵਾ ਕਰਦੇ ਹਨ। ਖਪਤਕਾਰਾਂ ਲਈ ਇਹ ਨਿਯਮ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਉਨ੍ਹਾਂ ਨੇ ਵਾਹਨ ਰਜਿਸਟਰਡ ਵਿਕਰੇਤਾ ਤੋਂ ਖਰੀਦਿਆ ਹੈ ਜਾਂ ਗੈਰ-ਰਜਿਸਟਰਡ ਵਿਕਰੇਤਾ ਤੋਂ। ਨਵੇਂ GST ਨਿਯਮ ਸਿਰਫ GST ਰਜਿਸਟਰਡ ਵਪਾਰੀਆਂ 'ਤੇ ਲਾਗੂ ਹਨ ਅਤੇ ਆਮ ਆਦਮੀ 'ਤੇ ਇਸ ਦਾ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਇਸ ਤੋਂ ਇਲਾਵਾ ਕਾਰੋਬਾਰੀਆਂ ਨੂੰ ਘਾਟੇ 'ਚ ਵੇਚਣ 'ਤੇ ਜੀਐੱਸਟੀ ਨਹੀਂ ਦੇਣਾ ਪਵੇਗਾ। ਇਹ ਨਿਯਮ ਪੁਰਾਣੀਆਂ ਕਾਰਾਂ ਦੀ ਖਰੀਦ-ਵੇਚ ਦੇ ਕਾਰੋਬਾਰ 'ਚ ਪਾਰਦਰਸ਼ਤਾ ਅਤੇ ਟੈਕਸ ਵਸੂਲੀ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆਂਦਾ ਗਿਆ ਹੈ।
ਇਹ ਵੀ ਪੜ੍ਹੋ- ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ
ਸਿਗਰਟ ਪੀਣ ਦੀ ਆਦਤ ਤੋਂ ਹੁਣ Smartwatch ਦਿਵਾਏਗੀ ਛੁਟਕਾਰਾ!
NEXT STORY