ਗੈਜੇਟ ਡੈਸਕ- ਜੇ ਤੁਸੀਂ ਵੀ ਐਪਲ iPhone ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਹੈਕਰਸ ਨੇ ਆਈਫੋਨਸ ਦਾ ਪ੍ਰੋਟੋਟਾਈਪ ਚੋਰੀ ਕਰ ਲਿਆ ਹੈ ਮਤਲਬ ਐਪਲ ਦੀ ਸੰਵੇਦਨਸ਼ੀਲ ਜਾਣਕਾਰੀ ਵਾਲੇ ਡਿਵਾਈਸ ਹੈਕਰਸ ਦੇ ਹੱਥ ਲੱਗਗਏ ਹਨ। ਮੰਨਿਆ ਜਾ ਰਿਹਾ ਹੈ ਕਿ ਐਪਲ ਦੀ ਪ੍ਰੋਟੈਕਸ਼ਨ ਤੇ ਸਕਿਓਰਿਟੀ ਫੀਚਰਸ ਨੂੰ ਬਾਈਪਾਸ ਕਰਨ ਲਈ ਇਹ ਦੁਰਲੱਭ ਆਈਫੋਨਸ ਚੋਰੀ ਕੀਤੇ ਗਏ ਹਨ, ਜਿਨ੍ਹਾਂ ਦੀ ਵਰਤੋਂ ਐਪਲ ਅੰਦਰੂਨੀ ਤੌਰ 'ਤੇ ਕਰ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਜਾਂਚ ਦੌਰਾਨ ਟੈਕਨਾਲੋਜੀ ਨਿਊਜ਼ ਵੈੱਬਸਾਈਟ 'ਮਦਰਬੋਰਡ' ਵਲੋਂ ਦਿੱਤੀ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਐਪਲ ਦੀਆਂ ਪ੍ਰੋਡਕਸ਼ਨ ਲਾਈਨਸ ਤੋਂ ਆਈਫੋਨ ਦੇ ਪ੍ਰੋਟੋਟਾਈਪ ਚੋਰੀ ਹੋਏ ਹਨ, ਜੋ ਆਈਫੋਨਸ ਵਿਚ ਆਈਆਂ ਖਾਮੀਆਂ ਦਾ ਪਤਾ ਲਾਉਣ ਲਈ ਸਕਿਓਰਿਟੀ ਰਿਸਰਚਰਜ਼ ਦੀ ਕਾਫੀ ਮਦਦ ਕਰਦੇ ਸਨ।
ਰਿਸਰਚਰਜ਼ ਦੀ ਮਦਦ ਕਰਦੇ ਸਨ ਇਹ iPhones
ਸਕਿਓਰਿਟੀ ਰਿਸਰਚਰਜ਼ ਆਪ੍ਰੇਟਿੰਗ ਸਿਸਟਮ ਦੇ ਵੱਖ-ਵੱਖ ਵਰਜ਼ਨਸ ਨੂੰ ਟੈਸਟ ਕਰਨ ਲਈ ਇਨ੍ਹਾਂ ਆਈਫੋਨਸ ਦੀ ਵਰਤੋਂ ਕਰਦੇ ਸਨ ਅਤੇ ਉਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੀ ਖਾਮੀ ਆ ਜਾਣ 'ਤੇ ਉਸਦਾ ਪਤਾ ਲਾਇਆ ਜਾ ਸਕਦਾ ਸੀ।
ਪ੍ਰੋਟੋਟਾਈਪਸ ਚੋਰੀ ਕੀਤੇ ਜਾਣ ਦਾ ਕਾਰਨ
ਹੈਕਰਸ ਕਾਫੀ ਸਮੇਂ ਤੋਂ ਐਪਲ ਦੇ ਆਪ੍ਰੇਟਿੰਗ ਸਿਸਟਮ ਨੂੰ ਕ੍ਰੈਕ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ ਅਤੇ ਇਹੋ ਕਾਰਨ ਹੈ ਕਿ ਇਨ੍ਹਾਂ ਦੇ ਪ੍ਰੋਟੋਟਾਈਪਸ ਚੋਰੀ ਕੀਤੇ ਗਏ ਹਨ।
ਮਹਿੰਗੇ ਹਨ iPhones ਦੇ ਪ੍ਰੋਟੋਟਾਈਪਸ
'ਦਿ ਵਰਜ' ਦੀ ਰਿਪੋਰਟ ਅਨੁਸਾਰ ਇਨ੍ਹਾਂ ਆਈਫੋਨਸ ਦੀ ਕੀਮਤ ਵੀ ਜ਼ਿਆਦਾ ਹੈ ਮਤਲਬ ਜੇ iPhone X ਦੇ ਪ੍ਰੋਟੋਟਾਈਪ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 1800 ਅਮਰੀਕੀ ਡਾਲਰ (ਲਗਭਗ 1.26 ਲੱਖ ਰੁਪਏ) ਦੱਸੀ ਗਈ ਹੈ ਮਤਲਬ ਵਰਤੋਂ 'ਚ ਲਿਆਉਣ ਤੋਂ ਬਾਅਦ ਹੈਕਰਸ ਇਨ੍ਹਾਂ ਨੂੰ ਹਜ਼ਾਰਾਂ ਡਾਲਰਾਂ ਵਿਚ ਵੇਚ ਸਕਦੇ ਹਨ।
YouTube ਕਰ ਰਹੀ ਹੈ ਫਰਜ਼ੀ ਖਬਰਾਂ 'ਤੇ ਲਗਾਮ ਲਗਾਉਣ ਲਈ ਸੂਚਨਾ ਪੈਨਲ ਦੀ ਸ਼ੁਰੂਆਤ
NEXT STORY