ਗੈਜੇਟ ਡੈਸਕ—ਆਨਲਾਈਨ ਵੀਡੀਓ ਕੰਪਨੀ ਯੂਟਿਊਬ ਨੇ ਕਿਹਾ ਕਿ ਉਹ ਗਲਤ ਸੂਚਨਾਵਾਂ ਨੂੰ ਦੂਰ ਕਰਨ ਅਤੇ ਸਹੀ ਖਬਰਾਂ ਲੋਕਾਂ ਤੱਕ ਪਹੁੰਚਾਉਣ ਲਈ ਖਬਰਾਂ ਨਾਲ ਸਬੰਧਿਤ ਵੀਡੀਓ ਨਾਲ 'ਸੂਚਨਾ ਪੈਨਲ' ਦਿਖਾਉਣ ਦੀ ਸ਼ੁਰੂਆਤ ਕਰ ਰਹੀ ਹੈ। ਯੂਟਿਊਬ ਨੇ ਫਰਜ਼ੀ ਖਬਰਾਂ 'ਤੇ ਲਗਾਮ ਲਈ ਇਸ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ''ਯੂਟਿਊਬ 'ਤੇ ਬਿਹਤਰ ਖਬਰਾਂ ਲਈ ਸਾਡੀਆਂ ਕੋਸ਼ਿਸ਼ਾਂ ਤਹਿਤ ਅਸੀਂ ਸੂਚਨਾ ਪੈਨਲ ਦਾ ਵਿਸਤਾਰ ਕਰ ਰਹੇ ਹਾਂ। ਇਸ ਨਾਲ ਕਿਸੇ ਵੀਡੀਓ ਨੂੰ ਪਾਤਰ ਚੈਨਲ ਨਾਲ ਮਿਲਾ ਕੇ ਲਾਗੂ ਕੀਤਾ ਜਾ ਸਕੇਗਾ।''
ਯੂਟਿਊਬ ਅਜੇ ਦੇਸ਼ਾਂ 'ਚ ਅੰਗ੍ਰੇਜੀ 'ਚ ਬ੍ਰੇਕਿੰਗ ਨਿਊਜ਼ ਅਤੇ ਟਾਪ ਨਿਊਜ਼ ਫੀਚਰ ਦੀ ਸੁਵਿਧਾ ਦਿੰਦਾ ਹੈ। ਇਸ ਦੇ ਤਹਿਤ ਦੇਸ਼ 'ਚ ਜਦ ਕਦੇ ਕੋਈ ਵੀ ਵੱਡੀ ਘਟਨਾ ਹੁੰਦੀ ਹੈ ਤਾਂ ਪ੍ਰਮਾਣਿਤ ਖਬਰਾਂ ਸਰੋਤਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਕੰਪਨੀ ਨੇ ਕਿਹਾ ਕਿ ਜਦ ਕੋਈ ਵੀ ਉਪਭੋਗਤਾ ਹਿੰਦੀ ਜਾਂ ਅੰਗ੍ਰੇਜੀ 'ਚ ਕਿਸੇ ਖਬਰ ਨਾਲ ਸਬੰਧਿਤ ਪ੍ਰਮਾਣਿਕਤਾ ਨੂੰ ਜਾਂਚਨਾ ਚਾਹੇਗਾ ਉਸ ਵੇਲੇ ਸੂਚਨਾ ਪੈਨਲ ਉਪਲੱਬਧ ਰਹੇਗਾ। ਯੂਟਿਊਬ ਇਸ ਦੇ ਤਹਿਤ ਕਿਸੇ ਸਬੰਧਿਤ ਸਾਮਗੱਰੀ ਨੂੰ ਕਿਸੇ ਪਾਤਰ ਚੈਨਲ ਦੀ ਸਮਰੱਗੀ ਨਾਲ ਮਿਲਾਵੇਗਾ।
ਬੁਲਾਰੇ ਨੇ ਕਿਹਾ ਕਿ ਇਸ ਫੀਚਰ ਨੂੰ ਸਭ ਤੋਂ ਪਹਿਲੇ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਬਾਅਦ 'ਚ ਇਸ ਨੂੰ ਹੋਰ ਦੇਸ਼ਾਂ 'ਚ ਵੀ ਉਪਲੱਬਧ ਕੀਤਾ ਜਾਵੇਗਾ। ਗੂਗਲ ਦੀ ਮਲਕੀਅਤ ਵਾਲੀ ਕੰਪਨੀ ਯੂਟਿਊਬ ਖਬਰਾਂ ਨੂੰ ਪ੍ਰਮਾਣਿਕਤਾ ਪੱਰਖਣ ਲਈ ਅਜੇ ਬੂਮ, ਕਵਿੰਟ, ਫੈਕਟਲੀ, ਏ.ਐੱਫ.ਪੀ ਸਮੇਤ ਕੁਝ ਹੋਰ ਤੀਸਰੇ ਪੱਖਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
Black Shark 2 ਗੇਮਿੰਗ ਸਮਾਰਟਫੋਨ 18 ਮਾਰਚ ਨੂੰ ਹੋਵੇਗਾ ਲਾਂਚ
NEXT STORY