ਗੈਜੇਟ ਡੈਸਕ– ਸਰਚ ਇੰਜਣ ਗੂਗਲ ਨੇ ਸਮਰ ਸੋਲਸਟਾਈਸ ਯਾਨੀ ਗਰਮੀਆਂ ਦੀ ਸ਼ੁਰੂਆਤ ਲਈ ਡੂਡਲ ਬਣਾਇਆ ਹੈ। ਸਮਰ ਸੋਲਸਟਾਈਸ ਦੇ ਚੱਲਦੇ ਇਕਵੇਟਰ ਦੇ ਉੱਤਰੀ ਹਿੱਸੇ ’ਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਵੀ ਹੁੰਦਾ ਹੈ। ਉਥੇ ਹੀ ਦੂਜੇ ਪਾਸੇ ਇਕਵੇਟਰ ਦੇ ਦੱਖਣੀ ਹਿੱਸੇ ’ਚ ਅੱਜ ਦਾ ਦਿਨ ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਹੈ। ਸਮਰ ਸੋਲਸਟਾਈਸ ਇਕ ਖਗੋਲੀ ਘਟਨਾ ਹੈ ਜੋ ਮੌਸਮ ਬਦਲਣ ਦਾ ਪ੍ਰਤੀਕ ਹੈ।
ਡੂਡਲ ’ਚ ਕੀ ਹੈ ਖਾਸ
ਗੂਗਲ ਨੇ ਇਸ ਡੂਡਲ ’ਚ ਧਰਤੀ ਨੂੰ ਦੋ ਅੱਖਾਂ ਦੇ ਨਾਲ ਦਿਖਾਇਆ ਹੈ। ਡੂਡਲ ’ਚ ਧਰਤੀ ਦੇ ਹੈੱਡ (ਸਿਰ) ’ਚ ਇਕ ਨਾਰੀਅਲ ਦਾ ਰੁੱਖ ਅਤੇ ਇਕ ਬੀਚ ਬੈਂਚ ਦਿਖਾਈ ਦੇ ਰਿਹਾ ਹੈ। ਸਮਰ ਸੋਲਸਟਾਈਸਨਾਲ ਧਰਤੀ ਦੇ ਇਕ ਹਿੱਸੇ ’ਚ ਗਰਮੀ ਅਤੇ ਦੂਜੇ ਹਿੱਸੇ ’ਚ ਸਰਦੀਆਂ ਦੀ ਸ਼ੁਰੂਆਤ ਹੁੰਦੀ ਹੈ। ਇਸ ਦਾ ਕਾਰਨ ਹੈ ਕਿ ਇਸ ਦਿਨ ਧਰਤੀ ਸੂਰਤ ਦੇ ਆਲੇ-ਦੁਆਲੇ ਦੀ ਆਬ੍ਰਿਟ ’ਚ 23.4 ਡਿਗਰੀ ਤੱਕ ਟਿਲਟ ਹੋ ਜਾਂਦੀ ਹੈ। ਇਸ ਲਈ ਧਰਤੀ ਦੇ ਇਕ ਹਿੱਸੇ ’ਚ ਸਮਰ ਸੋਲਸਟਾਈਸ ਅਤੇ ਦੂਜੇ ਹਿੱਸੇ ’ਚ ਵਿੰਟਰ ਸੋਲਸਟਾਈਸ ਦੀ ਸ਼ੁਰੂਆਤ ਹੁੰਦੀ ਹੈ।
ਕੀ ਹੈ ਸੋਲਸਟਾਈਸ
ਸੋਲਸਟਾਈਸ ਮੁੱਖ ਤੌਰ ’ਤੇ ਮੌਸਮ ਬਦਲਣ ਦਾ ਪ੍ਰਤੀਕ ਹੈ। ਸੋਲਸਟਾਈਸ ਦੇ ਚੱਲਦੇ 4 ਸੀਜ਼ਨ ਬਣਦੇ ਹਨ। ਸਪ੍ਰਿੰਗ, ਸਮਰ, ਆਟਮ ਅਤੇ ਵਿੰਟਰ। ਇਕਵੇਟਰ ਦੇ ਉੱਤਰੀ ਹਿੱਸੇ ’ਚ ਇਸ ਸਾਲ ਗਰਮੀਆਂ ਦੀ ਸ਼ੁਰੂਆਤ ਅੱਜ ਤੋਂ ਹੈ ਅਤੇ ਇਹ 23 ਸਤੰਬਰ ਨੂੰ ਖਤਮ ਹੋਵੇਗੀ। ਸੋਲਸਟਾਈਸ ਇਕ ਖਗੋਲੀ ਘਟਨਾ ਹੈ ਜੋ ਸਾਲ ’ਚ 2 ਵਾਰ ਹੁੰਦੀ ਹੈ।
120W ਦਾ ਚਾਰਜਰ ਹੋਇਆ ਲਾਂਚ, 13 ਮਿੰਟ 'ਚ 4000mAh ਦੀ ਬੈਟਰੀ ਹੋ ਜਾਵੇਗੀ ਫੁੱਲ
NEXT STORY