ਜਲੰਧਰ : ਲੈਕਸਸ ਆਪਣੀਆਂ ਲਗਜ਼ਰੀ ਕਾਰਾਂ ਦੇ ਨਾਲ ਨਾਲ ਕਾਂਸੈਪਟ ਕਾਰਾਂ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ। ਇਸੇ ਸਾਲ ਅਕਤੂਬਰ 'ਚ ਲੈਕਸਸ ਵੱਲੋਂ ਗੱਤੇ (ਕਾਰਡ ਬੋਰਡ) ਨਾਲ ਬਣੀ ਕਾਰ ਪੇਸ਼ ਕੀਤੀ ਸੀ। ਇਸ ਵਾਰ ਇਹ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬਰਫ ਨਾਲ ਬਣੇ ਟਾਇਰ ਲੈ ਕੇ ਆਈ ਹੈ, ਉੱਪਰ ਦਿੱਤੀ ਵੀਡੀਓ 'ਚ ਤੁਸੀਂ ਇਸ ਦੀ ਬਣਤਰ ਤੇ ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਦੇਖ ਸਕਦੇ ਹੋ।
ਇਸ ਕਾਂਸੈਪਟ ਨੂੰ ਆਈਸ-ਟੈਇਰ ਲੈਕਸਸ ਐੱਨ. ਐਕਸ. ਨਾਂ ਦਿੱਤਾ ਗਿਆ ਹੈ। ਇਨ੍ਹਾਂ ਨੂੰ ਬਰਫ ਦੀਆਂ ਵੱਖ-ਵੱਖ ਸਿੱਲੀਆਂ ਨਾਲ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਨੂੰ ਤਿਆਰ ਕਰਨ 'ਚ 3 ਮਹੀਨੇ ਦਾ ਸਮਾਂ ਲੱਗਾ ਹੈ। ਇਸ ਦੇ ਨਾਲ ਹੀ ਲੈਕਸਸ ਐੱਨ. ਐਕਸ. ਕਾਰ ਨੂੰ 5 ਦਿਨਾਂ ਲਈ ਫਰੀਜ਼ਰ 'ਚ -5.5 ਡਿਗਰੀ 'ਤੇ ਰੱਖਿਆ ਗਿਆ ਸੀ।
ਅਗਲੇ ਸਾਲ ਮਿਡ-ਰੇਂਜ ਐਂਡ੍ਰਾਇਡ ਸਮਾਰਟਫੋਨ ਲਾਂਚ ਕਰ ਸਕਦੀ ਹੈ ਬਲੈਕਬੇਰੀ
NEXT STORY