ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਵਟਸਐਪ ਦੀ ਨਵੀਂ ਨਿਜਤਾ ਨੀਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਫੌਰੀ ਸੁਣਵਾਈ ਜ਼ਰੂਰੀ ਨਹੀਂ ਹੈ ਕਿਉਂਕਿ ਸੰਦੇਸ਼ ਭੇਜਣ ਵਾਲੇ ਇਸ ਸੋਸ਼ਲ ਮੀਡੀਆ ਮੰਚ ਨੇ ਬਿਆਨ ਵਿਚ ਸਪੱਸ਼ਟ ਕੀਤਾ ਹੈ ਕਿ ਨਿੱਜੀ ਸੂਚਨਾ ਸੁਰੱਖਿਆ ਬਿਲ ਨੂੰ ਆਖਰੀ ਰੂਪ ਦਿੱਤੇ ਜਾਣ ਤੱਕ ਉਹ ਫੇਸਬੁੱਕ ਨੂੰ ਕੋਈ ਡਾਟਾ ਟਰਾਂਸਫਰ ਨਹੀਂ ਕਰੇਗਾ।
ਅਮਰੀਕਾ ਦੀ ਇਸ ਕੰਪਨੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਨਵੀਂ ਨਿਜਤਾ ਨੀਤੀ ਨੂੰ ਸਵੀਕਾਰ ਨਾ ਕਰਨ ਨੂੰ ਲੈ ਕੇ ਫਿਲਹਾਲ ਕਿਸੇ ਦਾ ਅਕਾਊਂਟ ਬਲਾਕ ਨਹੀਂ ਕਰੇਗਾ। ਮੁੱਖ ਜੱਜ ਡੀ. ਐੱਨ. ਪਟੇਲ ਅਤੇ ਜਸਟਿਸ ਜੋਤੀ ਸਿੰਘ ਨੇ ਕਿਹਾ ਕਿ ਕੰਪਨੀ ਦੇ ਰੁਖ ਨੂੰ ਦੇਖਦੇ ਹੋਏ ਇਸ ਪਟੀਸ਼ਨ ’ਤੇ ਸੁਣਵਾਈ 27 ਅਗਸਤ ਤੱਕ ਟਾਲ ਦਿੱਤੀ।
‘ਆਡੀ ਨੇ ਈ-ਟ੍ਰਾਨ ਚੇਨ ਦੀਆਂ 3 ਨਵੀਆਂ ਇਲੈਕਟ੍ਰਿਕ ਐੱਸ. ਯੂ. ਵੀ. ਪੇਸ਼ ਕੀਤੀਆਂ’
NEXT STORY