ਜਲੰਧਰ: ਭਾਰਤੀ ਬਾਜ਼ਾਰ 'ਚ ਸਮਾਰਟਫੋਨ ਦੀ ਜੋ ਮਾਰਕੀਟ ਹੈ, ਉਸਦੇ 40 ਫੀਸਦੀ ਹਿੱਸੇ 'ਤੇ ਚੀਨੀ ਕੰਪਨੀਆਂ ਦਾ ਕਬਜ਼ਾ ਹੈ। ਇਕ ਸਰਵੇ ਦੇ ਮੁਤਾਬਕ ਭਾਰਤ 'ਚ ਪਿਛਲੇ ਸਾਲ ਚੀਨੀ ਸਮਾਰਟਫੋਨ ਨਿਰਮਾਣ ਕੰਪਨੀਆਂ ਨੇ ਕੁੱਲ ਬਾਜ਼ਾਰ ਦੇ 40 ਫੀਸਦੀ ਹਿੱਸੇਦਾਰੀ 'ਤੇ ਕਬਜ਼ਾ ਕਰ ਲਿਆ। ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਸਮਾਰਟਫੋਨ ਬਾਜ਼ਾਰ ਹੈ।
ਸੰਸਾਰਿਕ ਸੋਧ ਕੰਪਨੀ ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਅਨੁਸਾਰ ਪਿਛਲੇ ਸਾਲ ਤੀਸਰੀ ਤਿਮਾਹੀ 'ਚ ਸੈਮਸੰਗ ਦੇ ਬਾਅਦ ਸਭ ਤੋਂ ਜ਼ਿਆਦਾ ਵਿਕਰੀ ਲੋਨੋਵੋ ਕੰਪਨੀ ਦੇ ਫੋਨ ਦੀ ਰਹੀ। ਰਿਪੋਰਟ 'ਚ ਕਿਹਾ ਗਿਆ ਕਿ ਸੈਮਸੰਗ ਤੇ ਲੋਨੋਵੋ ਦੇ ਬਾਅਦ ਸ਼ਾਓਮੀ 10.7 ਫੀਸਦੀ ਮਾਰਕੀਟ ਸ਼ੇਅਰ ਨਾਲ ਤੀਸਰੇ ਨੰਬਰ 'ਤੇ ਰਹੀ। ਇਹ ਸਰਵੇ ਭਾਰਤ ਦੇ 30 ਪ੍ਰਮੱਖ ਸ਼ਹਿਰਾਂ 'ਚ ਕੀਤਾ ਗਿਆ।
ਭਾਰਤੀ ਸਮਾਰਟਫੋਨ ਕੰਪਨੀਆਂ 'ਚ ਗਿਰਾਵਟ ਦਰਜ
ਰਿਪੋਰਟ 'ਚ ਕਿਹਾ ਗਿਆ ਕਿ ਚੀਨੀ ਕੰਪਨੀਆਂ ਦੀ ਇਸ ਮਜ਼ਬੂਤੀ ਦੀ ਵਜ੍ਹਾ ਨਾਲ ਭਾਰਤੀ ਸਮਾਰਟਫੋਨ ਕੰਪਨੀਆਂ 'ਚ ਗਿਰਾਵਟ ਦਰਜ ਕੀਤੀ ਗਈ। ਅਕਤੂਬਰ 'ਚ ਮਾਈਕ੍ਰੋਮੈਕਸ ਦੀ ਵਿਕਰੀ 'ਚ 16.7 ਫੀਸਦੀ ਤੱਕ ਦੀ ਗਿਰਾਵਟ ਆਈ। ਰਿਪੋਰਟ 'ਚ ਕਿਹਾ ਗਿਆ ਕਿ ਚੀਨੀ ਸਮਾਰਟਫੋਨ ਕੰਪਨੀਆਂ ਸਵਾ ਅਰਬ ਤੋਂ ਜ਼ਿਆਦਾ ਆਬਾਦੀ ਵਾਲੇ ਭਾਰਤ ਨੂੰ 'ਨਵੇਂ ਚੀਨ' ਦੇ ਤੌਰ 'ਤੇ ਦੇਖ ਰਹੀਆਂ ਹਨ। ਆਗਾਮੀ ਦਿਨਾਂ 'ਚ ਮੁਕਾਬਲਾ ਹੋਰ ਵਧਣ ਵਾਲਾ ਹੈ।
ਕੀਮਤਾਂ ਨੂੰ ਲੈ ਕੇ ਜ਼ਬਰਦਸਤ ਮੁਕਾਬਲਾ
ਸਰਵੇ ਦੇ ਮੁਤਾਬਕ ਭਾਰਤੀ ਸਮਾਰਟਫੋਨ ਬਾਜ਼ਾਰ 'ਚ ਵਾਧੇ ਦੇ ਬਾਵਜੂਦ ਕੀਮਤਾਂ ਨੂੰ ਲੈ ਕੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਅਜਿਹਾ ਇਸ ਲਈ ਕਿਉਂਕਿ ਭਾਰਤੀ ਗਾਹਕ ਚੀਨੀ ਗਾਹਕਾਂ ਦੇ ਮੁਕਾਬਲੇ ਕੀਮਤਾਂ ਨੂੰ ਲੈ ਕੇ ਕਾਫੀ ਸੰਵੇਦਨਸ਼ਾਲੀ ਹੁੰਦੇ ਹਨ। ਭਾਰਤੀ ਬਾਜ਼ਾਰ 'ਚ ਸਮਾਰਟਫੋਨ ਦੀ ਔਸਤਨ ਕੀਮਤ 100 ਡਾਲਰ ਯਾਨੀ ਸਾਢੇ 6 ਹਜ਼ਾਰ ਰੁਪਏ ਦੇ ਕਰੀਬ ਹੈ।
ਇਸਰੋ ਇੱਕੋ ਸਮੇਂ 103 ਵਿਦੇਸ਼ੀ ਉਪਗ੍ਰਿਹਾਂ ਦਾ ਕਰੇਗਾ ਪ੍ਰੋਜੈਕਟ
NEXT STORY