ਜਲੰਧਰ : ਹੌਂਡਾ ਕਾਰਸ ਇੰਡੀਆ ਨੇ ਅੱਜ ਆਪਣੇ ਕਾਂਪੈਕਟ ਸੇਡਾਨ ਅਮੇਜ ਦਾ ਉੱਨਤ ਐਡੀਸ਼ਨ ਪੇਸ਼ ਕੀਤਾ। ਇਸ ਦੀ ਦਿੱਲੀ ਸ਼ੋਰੂਮ 'ਚ ਕੀਮਤ 5.29 ਲੱਖ ਤੋਂਂ 8.19 ਲੱਖ ਰੁਪਏ ਦੇ ਵਿਚਕਾਰ ਹੈ।
ਕੰਪਨੀ ਦਾ ਇਰਾਦਾ ਮਾਰਚ, 2017 ਤਕ ਭਾਰਤ 'ਚ ਵਿਕਨ ਵਾਲੇ ਆਪਣੇ ਸਾਰੇ ਵਾਹਨਾਂ 'ਚ ਮਾਨਕ ਉਪਕਰਣਾਂ ਦੇ ਰੂਪ 'ਚ ਡਿਊਲ ਏਅਰਬੈਗਸ ਦੀ ਪੇਸ਼ਕਸ਼ ਕਰਨ ਦਾ ਹੈ। ਹੌਂਡਾ ਕਾਰਸ ਇੰਡੀਆ ਲਿ. (ਐੱਚ. ਸੀ. ਆਈ. ਐੱਲ) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕਾਤਸੁਸ਼ੀ ਇਨੋਊਈ ਨੇ ਕਿਹਾ, ''ਹੌਂਡਾ 'ਚ ਸਾਡੇ ਲਈ ਸਭ ਤੋਂ ਮਹੱਤਵਪੂਰਨ ਵਾਹਨ ਦੀ ਸੁਰੱਖਿਆ ਹੈ। ਅਗਲੀ ਵਿੱਤੀ ਸਾਲ 'ਚ ਇਥੇ ਪੇਸ਼ ਹਰ ਇਕ ਹੌਂਡਾ ਦੇ ਮਾਡਲ 'ਚ ਡਿਊਲ ਐੱਸ. ਆਰ. ਐੱਸ. ਏਅਰਬੈਗ ਹੋਵੇਗਾ।''
2017 ਤੱਕ ਕੰਪਨੀ ਦੇ ਸਾਰੇ ਮਾਡਲਾਂ 'ਚ ਐੱਸ. ਆਰ. ਐੱਸ ਬੈਗ ਦੀ ਸਹੂਲਤ ਉਪਲੱਬਧ ਹੋਵੇਗੀ। ਨਵੀਂ ਅਮੇਜ 'ਚ ਵੀ ਡਿਊਲ ਏਅਰਬੈਗ ਦੀ ਸਹੂਲਤ ਮਿਲੇਗੀ। ਸੁਰੱਖਿਆ ਕਿੱਟ ਦੇ ਨਾਲ ਇਸ ਐਡੀਸ਼ਨ ਦੀ ਬੁਕਿੰਗ ਮਈ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਨੂੰ ਭਰੋਸਾ ਹੈ ਕਿ ਨਵੀਂ ਅਮੇਜ ਅਤੇ ਜ਼ਿਆਦਾ ਗਾਹਕਾਂ ਨੂੰ ਆਕਰਸ਼ਿਤ ਕਰ ਸਕੇਗੀ।
iPhone 5SE ਦੇ ਲਾਂਚ ਹੁੰਦੇ ਹੀ ਅੱਧੀ ਹੋ ਸਕਦੀ ਹੈ iPhone 5S ਦੀ ਕੀਮਤ
NEXT STORY