ਜਲੰਧਰ- ਜਪਾਨ ਦੀ ਵਾਹਨ ਨਿਰਮਾਤਾ ਕੰਪਨੀ ਹੌਂਡਾ ਨੇ ਮਿੰਨੀ-ਮੋਟਰਸਾਈਕਲ ਨਵੀ (Navi) ਦਾ ਕ੍ਰੋਮ ਅਤੇ ਐਡਵੈਂਚਰ ਅਡੀਸ਼ਨ ਲਾਂਚ ਕੀਤਾ ਹੈ। ਹੌਂਡਾ ਨਵੀ ਐਡਵੈਂਚਰ ਅਡੀਸ਼ਨ ਦੀ ਭਾਰਤ 'ਚ ਕੀਮਤ 48,173 ਰੁਪਏ (ਐਕਸ-ਸ਼ੋਅਰੂਮ ਦਿੱਲੀ) ਰੱਖੀ ਗਈ ਹੈ, ਉਥੇ ਹੀ ਇਸ ਦਾ ਕ੍ਰੋਮ ਅਡੀਸ਼ਨ 44,713 ਰੁਪਏ ਕੀਮਤ 'ਚ ਮਿਲੇਗਾ। ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੋਵਾਂ ਅਡੀਸ਼ਨਾਂ 'ਚ 109.2cc ਸਮਰੱਥਾ ਨਾਲ ਲੈਸ ਇੰਜਣ ਲੱਗਾ ਹੈ ਜੋ 7,500rpm 'ਤੇ 8bhp ਦੀ ਪਾਵਰ ਅਤੇ 5,500rpm 'ਤੇ 8.83nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਦੇ ਰਿਅਰ ਵ੍ਹੀਲ 'ਤੇ CVT ਗਿਅਰਬਾਕ ਲਗਾਇਆ ਗਿਆ ਹੈ।
ਨਵੇਂ ਐਡਵੈਂਚ ਅਡੀਸ਼ਨ 'ਚ ਗਾਰਡ ਸੈੱਟ, ਆਰ.ਆਰ. ਗ੍ਰਿੱਪ, ਅੰਡਰ ਗਾਰਡ, ਐਡਵੈਂਚਰ ਸਟ੍ਰਾਈਪ, ਹੈੱਡਲਾਈਟ, ਲਗੇਜ ਬਾਕਸ ਅਤੇ ਨਵਾਂ ਸੀਟ ਕਵਰ ਦਿੱਤਾ ਗਿਆ ਹੈ। ਉਥੇ ਹੀ ਇਸ ਦੇ ਕ੍ਰੋਮ ਅਡੀਸ਼ਨ 'ਚ ਕ੍ਰੋਮ ਕਿੱਟ ਲਗਾਈ ਗਈ ਹੈ ਜਿਸ ਵਿਚ ਹੈੱਡਲਾਈਟ ਪ੍ਰੋਟੈੱਕਟਰ ਅਤੇ ਕਵਰ, ਲਗੇਜ ਬਾਕਸ ਅੰਡਰ ਗਾਰਡ ਅਤੇ ਰਿਅਰ ਗ੍ਰਿੱਪ ਮੌਜੂਦ ਹਨ।
ਜਲਦ ਹੀ ਮਾਰਕੀਟ 'ਚ ਦਸਤਕ ਦੇਵੇਗੀ ਮਾਰੂਤੀ ਸੁਜ਼ੂਕੀ ਇਗਨਿਸ, ਬੁਕਿੰਗ ਹੋਈ ਸ਼ੁਰੂ
NEXT STORY