ਜਲੰਧਰ- ਹੁਵਾਵੇ ਟਰਮਿਨਲ ਦੀ ਸਬ ਬ੍ਰਾਂਡ ਕੰਪਨੀ ਆਨਰ ਭਾਰਤ 'ਚ ਜਲਦੀ ਹੀ ਆਪਣਾ ਨਵਾਂ ਸਮਾਰਟਫੋਨ ਲਾਂਚ ਕਰੇਗੀ। ਕੰਪਨੀ ਜਨਵਰੀ ਦੇ ਅਖੀਰ 'ਚ ਭਾਰਤ 'ਚ ਆਪਣਾ ਆਨਰ 6ਐਕਸ ਸਮਾਰਟਫੋਨ ਪੇਸ ਕਰ ਸਕਦੀ ਹੈ। ਅਜੇ ਇਸ ਫੋਨ ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਨਹੀਂ ਮਿਲੀ ਹੈ। ਅਕਤੂਬਰ 'ਚ ਇਸ ਸਮਾਰਟਫੋਨ ਦੇ ਤਿੰਨ ਵੇਰੀਅੰਟ ਚੀਨ 'ਚ ਲਾਂਚ ਕੀਤੇ ਗਏ ਸਨ।
3ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 999 ਚੀਨੀ ਯੁਆਨ (ਕਰੀਬ 9,885 ਰੁਪਏ) ਹੈ। 4ਜੀ.ਬੀ. ਰੈਮ ਅਤੇ 32ਜੀ.ਬੀ. ਸਟੋਰੇਜ ਵਾਲਾ ਵੇਰੀਅੰਟ 1299 ਚੀਨੀ ਯੁਆਨ (ਕਰੀਬ 12,850 ਰੁਪਏ) ਅਤੇ 4ਜੀ.ਬੀ. ਰੈਮ ਅਤੇ 64ਜੀ.ਬੀ. ਸਟੋਰੇਜ ਵਾਲਾ ਵੇਰੀਅੰਟ 1599 ਚੀਨੀ ਯੁਆਨ (ਕਰੀਬ 15,825 ਰੁਪਏ) ਹੈ। ਅਜੇ ਇਹ ਸਾਫ ਨਹੀਂ ਹੈ ਕਿ ਭਾਰਤ 'ਚ ਕਿਸੇ ਵੇਰੀਅੰਟ ਨੂੰ ਲਾਂਚ ਕੀਤਾ ਜਾਵੇਗਾ। ਆਨਰ 6ਐਕਸ ਸਮਾਰਟਫੋਨ 'ਚ ਗੋਲਡ, ਸਿਲਵਰ, ਗ੍ਰੇ, ਬਲੂ ਅਤੇ ਰੋਜ਼ ਗੋਲਡ ਕਲਰ ਵੇਰੀਅੰਟ 'ਚ ਆਉਂਦਾ ਹੈ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਆਨਰ 6ਐਕਸ 'ਚ 5.5-ਇੰਚ ਦੀ ਫੁੱਲ-ਐੱਚ.ਡੀ. (1080x1920 ਪਿਕਸਲ) ਰੈਜ਼ੋਲਿਊਸ਼ਨ 2.5ਡੀ ਕਵਰਡ ਗਲਾਸ ਆਈ.ਪੀ.ਐੱਸ. ਡਿਸਪਲੇ ਹੋਵੇਗੀ। ਇਸ ਵਿਚ ਕੰਪਨੀ ਨੇ 1.7 ਗੀਗਾਹਰਟਜ਼ ਆਕਟਾ-ਕੋਰ ਕਿਰਿਨ 655 ਪ੍ਰੋਸੈਸਰ ਦੀ ਵਰਤੋਂ ਕੀਤੀ ਹੈ. ਗ੍ਰਾਫਿਕਸ ਲਈ ਮਾਲੀ-ਟੀ830-ਐੱਮ.ਪੀ. ਇੰਟੀਗ੍ਰੇਟਿਡ ਹੈ। ਯੂਜ਼ਰ ਲਈ ਕੰਪਨੀ ਨੇ ਰੈਮ ਦੇ ਦੋ ਵਿਕਲਪ ਉਪਲੱਬਧ ਕਰਵਾਏ ਹਨ- 3ਜੀ.ਬੀ. ਅਤੇ 4ਜੀ.ਬੀ.। 3ਜੀ.ਬੀ. ਰੈਮ ਵਾਲਾ ਵੇਰੀਅੰਟ ਸਿਰਫ 32ਜੀ.ਬੀ. ਸਟੋਰੇਜ ਦੇ ਨਾਲ ਆਏਗਾ। ਉਥੇ ਹੀ 4ਜੀ.ਬੀ. ਰੈਮ ਵਾਲਾ ਵੇਰੀਅੰਟ 32ਜੀ.ਬੀ. ਅਤੇ 64ਜੀ.ਬੀ. ਸਟੋਰੇਜ 'ਚ ਮਿਲੇਗਾ। ਤਿੰਨਾਂ ਹੀ ਵੇਰੀਅੰਟਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਈ.ਐੱਮ.ਯੂ.ਆਈ. 4.1 'ਤੇ ਚੱਲੇਗਾ। ਆਨਕ 6ਐਕਸ 'ਚ ਹਾਈਬ੍ਰਿਡ ਡਿਊਲ ਸਿਮ ਸਲਾਟ ਹੈ। ਤੁਸੀਂ ਇਕ ਸਮੇਂ 'ਚ ਦੋ ਸਿਮ ਕਾਰਡ ਜਾਂ ਇਕ ਸਿਮ ਕਾਰਡ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਦੀ ਵਰਤੋਂ ਕਰ ਸਕੋਗੇ।
ਆਨਰ 6ਐਕਸ 'ਚ ਡੁਅਲ ਕੈਮਰਾ ਸੈੱਟਅਪ ਹੋਵੇਗਾ। ਰਿਅਰ ਕੈਮਰੇ 'ਚ ਇਕ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਦੂਜਾ 2 ਮੈਗਾਪਿਕਸਲ ਦਾ। ਇਹ ਫੇਸ ਡਿਟੈੱਕਸ਼ਨ ਆਟੋ ਫੋਕਸ ਅਤੇ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਸੈਲਫੀ ਦੇ ਸ਼ੌਕੀਨਾਂ ਲਈ ਇਸ ਵਿਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਣ ਵਾਲੇ ਇਸ ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3270 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Live updates: ਗੂਗਲ ਦੇ ਸੀ. ਈ. ਓ ਸੁੰਦਰ ਪਿਚਾਈ ਨੇ ਸ਼ੁਰੂ ਕੀਤਾ ਈਵੈਂਟ
NEXT STORY