ਗੈਜੇਟ ਡੈਸਕ– ਬਲੱਡ ਆਕਸੀਜਨ ਮਾਨੀਟਰ ਨੂੰ Pulse Oximeter ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦੀ ਮੌਜੂਦਾ ਸਮੇਂ ’ਚ ਮੰਗ ਕਾਫੀ ਵਧ ਗਈ ਹੈ। Pulse Oximeter ਅੱਜ ਦੇ ਸਮੇਂ ’ਚ ਹਰ ਘਰ ਦੀ ਲੋੜ ਬਣ ਗਿਆ ਹੈ। ਕੋਰੋਨਾ ਵਾਇਰਸ ਨਾਲ ਇਨਫੈਕਟਿਡ ਮਰੀਜ਼ ਲਈ ‘ਬਲੱਡ ਆਕਸੀਮੀਟਰ’ ਜ਼ਰੂਰੀ ਹੁੰਦਾ ਹੈ। ਨਾਲ ਹੀ ਅਸਥਮਾ, ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (ਸੀ.ਓ.ਪੀ.ਡੀ.) ਜਾਂ ਫੇਫੜਿਆਂ ਦੀਆਂ ਹੋਰ ਬੀਮਾਰੀਆਂ ਨਾਲ ਪੀੜਤ ਮਰੀਜ਼ ਵੀ ਘਰ ’ਚ ‘ਬਲੱਡ ਆਕਸੀਮੀਟਰ’ ਰੱਖਦੇ ਹਨ। ਅਜਿਹੇ ’ਚ ‘ਬਲੱਡ ਆਕਸੀਮੀਟਰ ਖ਼ਰੀਦਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਬਲਾਸਟ! ਲਗਾਤਾਰ ਚੌਥੇ ਦਿਨ ਆਏ 3 ਲੱਖ ਤੋਂ ਵਧ ਨਵੇਂ ਮਾਮਲੇ, 2767 ਮੌਤਾਂ
ਬਾਜ਼ਾਰ ’ਚ ਮੌਜੂਦ ਹਨ ਤਿੰਨ ਤਰ੍ਹਾਂ ਦੇ Pulse Oximeter
Pulse Oximeter ਸ਼ੁਰੂਆਤੀ ਦੌਰ ’ਚ ਕੋਰੋਨਾ ਮਰੀਜ਼ ਦੇ ਸਰੀਰ ’ਚ ਆਕਸੀਜਨ ਮਾਤਰਾ ਨੂੰ ਮਾਪਣ ਦਾ ਕੰਮ ਕਰਦਾ ਹੈ। ਬਾਜ਼ਾਰ ’ਚ ਤਿੰਨ ਤਰ੍ਹਾਂ ਦੇ Pulse Oximeter ਪਾਏ ਜਾਂਦੇ ਹਨ। ਇਸ ਵਿਚ ਫਿੰਗਰਟਿਪ ਪਲੱਸ ਆਕਸੀਮੀਟਰ, ਹੈਂਡਹੈਲਡ ਆਕਸੀਮੀਟਰ ਅਤੇ Fetal ਪਲਸ ਆਕਸੀਮੀਟਰ ਸ਼ਾਮਲ ਹਨ। ਹਾਲਾਂਕਿ, ਆਮਤੌਰ ’ਤੇ ਫਿੰਗਰਟਿਪ ਪਲਸ ਆਕਸੀਮੀਟਰ ਖ਼ਰੀਦਣਾ ਇਕ ਬਿਹਤਰ ਆਪਸ਼ਨ ਸਾਬਤ ਹੁੰਦਾ ਹੈ। ਹੈਂਡਹੈਲਡ ਆਕਸੀਮੀਟਰ ਅਤੇ Fetal ਪਲਸ ਆਕਸੀਮੀਟਰ ਮੁੱਖ ਤੌਰ ’ਤੇ ਹਸਪਤਾਲ ਅਤੇ ਕਲੀਨਿਕ ਯੂਜ਼ਰ ਲਈ ਆਉਂਦੇ ਹਨ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
- ਫਿੰਗਰ ਪਲਸ ਆਕਸੀਮੀਟਰ ਦੀ ਸ਼ੁਰੂਆਤੀ ਕੀਮਤ 1000 ਰੁਪਏ ਹੈ ਜੋ 5000 ਰੁਪਏ ਤਕ ਜਾਂਦੀ ਹੈ। ਪਲਸ ਆਕਸੀਮੀਟਰ ਖ਼ਰੀਦਦੇ ਸਮੇਂ ਇਸ ਤੋਂ ਜ਼ਿਆਦਾ ਪੈਸੇ ਨਹੀਂ ਦੇਣੇ ਚਾਹੀਦੇ। ਇਸ ਦਾ ਕੰਮ ਸਿਰਫ ਬਲੱਡ ਆਕਸੀਜਨ ਲੈਵਲ ਮਾਪਣਾ ਹੁੰਦਾ ਹੈ।
- ਯੂਜ਼ਰਸ ਨੂੰ ਹਮੇਸ਼ਾ ਕਿਸੇ ਅਧਿਕਾਰਤ ਵੈੱਬਸਾਈਟ ਤੋਂ ਪਲਸ ਆਕਸੀਮੀਟਰ ਖ਼ਰੀਦਣਾ ਚਾਹੀਦਾ ਹੈ।
- ਜੇਕਰ ਫੀਚਰਜ਼ ਦੀ ਗੱਲ ਕਰੀਏ ਤਾਂ ਹਮੇਸ਼ਾ ਬ੍ਰਾਈਟ ਅਤੇ ਕਲੀਅਰ ਡਿਸਪਲੇਅ ਵਾਲਾ ਬਲੱਡ ਆਕਸੀਮੀਟਰ ਖ਼ਰੀਦਣਾ ਚਾਹੀਦਾ ਹੈ। ਜੇਕਰ ਬਿਹਤਰ ਹੋਵੇ ਤਾਂ ਯੂਜ਼ਰਸ ਨੂੰ ਵਾਟਰ ਰੈਜਿਸਟੈਂਟ ਫੀਚਰ ਵਾਲਾ ਬਲੱਡ ਆਕਸੀਮੀਟਰ ਖ਼ਰੀਦਣਾ ਚਾਹੀਦਾ ਹੈ।
- ਕਈ ਪਲਸ ਆਕਸੀਮੀਟਰ ’ਚ ਬਲੱਡ ਆਕਸੀਜਨ ਲੈਵਲ ਦਿੱਤਾ ਜਾਂਦਾ ਹੈ। ਨਾਲ ਹੀ ਜੇਕਰ ਹਾਰਟ ਰੇਟ ਰੀਡਿੰਗ ਫੀਚਰ ਮਿਲਦਾ ਹੈ ਤਾਂ ਜ਼ਿਆਦਾ ਬਿਹਤਰ ਹੈ।
- ਇਕ ਚੰਗਾ ਪਲਸ ਆਕਸੀਮੀਟਰ ਖ਼ਰੀਦਣ ਦਾ ਸਭ ਤੋਂ ਚੰਗਾ ਰਸਤਾ ਹੈ ਕਿ ਪਹਿਲਾਂ ਪ੍ਰੋਡਕਟ ਦਾ ਰੀਵਿਊ ਅਤੇ ਸਰਟੀਫਿਕੇਸ਼ਨ ਚੈੱਕ ਕਰ ਲਓ।
- ਯੂਜ਼ਰਸ ਨੂੰ FDA, RoHS ਅਤੇ CE ਸਰਟੀਫਿਕੇਸ਼ਨ ਵਾਲਾ ਆਕਸੀਮੀਟਰ ਖ਼ਰੀਦੋ।
ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ
Axis Bank ਨੇ ਲਾਂਚ ਕੀਤਾ ਪੇਮੈਂਟ ਡਿਵਾਈਸ, ਭੁਗਤਾਨ ਲਈ ਨਹੀਂ ਦਰਜ ਕਰਨਾ ਪਵੇਗਾ ਪਿੰਨ
NEXT STORY