ਜਲੰਧਰ- ਅੱਜ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰਦਾ ਹੈ। ਲਗਭਗ ਸਾਰਾ ਡਾਟਾ ਸਮਾਰਟਫੋਨ 'ਚ ਸੇਵ ਕੀਤਾ ਜਾਂਦਾ ਹੈ। ਫੋਨ ਦੀ ਇੰਟਰਨਲ ਸਟੋਰੇਜ ਘੱਟ ਹੋਣ ਦੇ ਚੱਲਦੇ ਯੂਜ਼ਰਸ ਮੈਮਰੀ ਕਾਰਡ ਦੀ ਵਰਤੋਂ ਕਰਦੇ ਹਨ। ਮੈਮਰੀ ਕਾਰਡ 'ਚ ਐਪਸ, ਮਿਊਜ਼ਿਕ, ਵੀਡੀਓ ਫੋਟੋ ਸਮੇਤ ਹੋਰ ਡਾਟਾ ਸਟੋਰ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਮੈਮਰੀ ਕਾਰਡ ਖਰਾਬਹ ਹੋ ਜਾਏ ਤਾਂ ਤੁਸੀਂ ਕੀ ਕਰੋਗੇ? ਅਜਿਹਾ ਹੋਣ ਨਾਲ ਤੁਹਾਡਾ ਪਰਸਨਲ ਅਤੇ ਜ਼ਰੂਰੀ ਡਾਟਾ ਡਿਲੀਟ ਹੋ ਸਕਦਾ ਹੈ। ਇਸੇ ਪਰੇਸ਼ਾਨੀ ਨੂੰ ਹੱਲ ਕਰਨ ਲਈ ਅਸੀਂ ਤੁਹਾਨੂੰ ਅਜਿਹੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਮੈਮਰੀ ਕਾਰਡ 'ਚੋਂ ਡਿਲੀਟ ਹੋਏ ਡਾਟਾ ਨੂੰ ਰਿਕਵਰ ਕੀਤਾ ਜਾ ਸਕਦਾ ਹੈ।
ਕਾਰਡ ਨੂੰ ਦੂਜੇ ਡਿਵਾਈਸ ਨਾਲ ਕਰੋ ਚੈੱਕ-
ਸਭ ਤੋਂ ਪਹਿਲਾਂ ਆਪਣੇ ਮੈਮਰੀ ਕਾਰਡ ਨੂੰ ਕਿਸੇ ਦੂਜੇ ਡਿਵਾਈਸ 'ਚ ਚੈੱਕ ਕਰੋ। ਕਈ ਵਾਰ ਵਾਇਰਸ ਕਾਰਨ ਡਾਟਾ ਡਿਵਾਈਸ 'ਚ ਸ਼ੋਅ ਨਹੀਂ ਕਰਦਾ। ਅਜਿਹੇ 'ਚ ਆਪਣੇ ਐੱਸ.ਡੀ. ਕਾਰਡ ਨੂੰ ਕੱਢ ਕੇ ਦੂਜੇ ਡਿਵਾਈਸ 'ਚ ਲਗਾਓ ਅਤੇ ਚੈੱਕ ਕਰੋ।
ਕਾਰਡ ਰੀਡਰ 'ਚ ਦੇਖੋ ਮੈਮਰੀ ਕਾਰਡ-
ਮੈਮਰੀ ਕਾਰਡ ਨੂੰ ਕਾਰਡ ਰੀਡਰ 'ਚ ਲਗਾ ਕੇ ਇਕ ਵਾਰ ਚੈੱਕ ਕਰੋ। ਇਸ ਤੋਂ ਬਾਅਦ ਸਟਾਰਟ 'ਤੇ ਜਾ ਕੇ ਸਰਚ ਬਾਕਸ 'ਚ 'cmd' ਟਾਈਪ ਕਰੋ। ਹੁਣ ਕਮਾਂਡ ਵਿੰਡੋ ਓਪਨ ਹੋ ਜਾਵੇਗੀ। ਇਥੇ ਡ੍ਰਾਈਵ ਨੂੰ ਫਾਲੋ ਕਰਦੇ ਹੋਏ 'chkdsk' ਟਾਈਪ ਕਰੋ। ਇਸ ਤੋਂ ਬਾਅਦ ਕੋਲਨ ਅਤੇ /ਐੱਫ ਲਿਖੋ। ਐਂਟਰ ਕਰ ਦਿਓ ਅਤੇ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਵੇਗਾ।
ਡ੍ਰਾਈਵ ਚੈੱਕ-
ਕਈ ਵਾਰ ਅਜਿਹਾ ਹੁੰਦਾ ਹੈ ਕਿ ਸਿਸਟਮ, ਮੈਮਰੀ ਕਾਰਡ ਲਈ ਨਵੀਂ ਡ੍ਰਾਈਵ ਨੂੰ ਅਸਾਈਨ ਨਹੀਂ ਕਰਦਾ ਹੈ ਅਤੇ ਇਹ ਪਾਪਅਪ ਆਉਂਦਾਹੈ ਕਿ ਡ੍ਰਾਈਵ ਈ 'ਚ ਡਿਸਕ ਨੂੰ ਲਗਾਓ। ਅਜਿਹੇ 'ਚ ਸੈਟਿੰਗ ਰਾਹੀਂ ਨਿਊ ਡ੍ਰਾਈਵ ਲੇਟਰ ਨੂੰ ਅਸਾਈਨ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਕਾਰਡ ਪ੍ਰਾਪਰਟੀ-
ਕਾਰਡ ਡ੍ਰਾਈਵ ਦੀ ਪ੍ਰਾਪਰਟੀ 'ਚ ਜਾਓ ਅਤੇ ਸਪੇਸ ਨੂੰ ਚੈੱਕ ਕਰੋ। ਜੇਕਰ ਤੁਹਾਡੇ ਕਾਰਡ 'ਚੋਂ ਸਾਰੀਆਂ ਫਾਇਲਾਂ ਡਿਲੀਟ ਹੋ ਗਈਆਂ ਹੋਣ ਤਾਂ ਐੱਸ.ਡੀ. ਕਾਰਡ 'ਚ ਪੂਰੀ ਸਪੇਸ ਦਿਖਾਈ ਦੇਵੇਗੀ। ਕਈ ਵਾਰ ਸਿਰਫ ਡਾਇਰੈਕਟਰੀ ਹੀ ਡਿਲੀਟ ਹੁੰਦੀਆਂ ਹਨ। ਅਜਿਹੀ ਹਾਲਤ 'ਚ ਤੁਸੀਂ ਸੈਨਡਿਸਕ ਇਨਬਿਲਟੀ ਸਲਿਊਸ਼ਨ ਦੀ ਵਰਤੋਂ ਕਰ ਸਕਦੇ ਹੋ ਜੋ ਕਿ ਡਿਲੀਟ ਹੋਈਆਂ ਸਾਰੀਆਂ ਫਾਇਲਾਂ ਨੂੰ ਰੀਸਟੋਰ ਕਰ ਸਕਦਾ ਹੈ।
ਸਟੂਡੇਂਟਸ ਲਈ ਬੈਸਟ ਆਪਸ਼ਨ ਬਣ ਸਕਦੇ ਹਨ 20,000 ਰੁਪਏ ਤੱਕ ਦੀ ਕੀਮਤ ਵਾਲੇ ਇਹ laptops
NEXT STORY