ਜਲੰਧਰ- ਤਾਇਵਾਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਐੱਚ.ਟੀ.ਸੀ. ਨੇ ਵੀਰਵਾਰ ਨੂੰ ਭਾਰਤ 'ਚ ਆਪਣੇ ਪ੍ਰੀਮੀਅਮ ਹੈਂਡਸੈੱਟ ਐੱਚ.ਟੀ.ਸੀ. 10 ਈਵੋ ਨੂੰ ਲਾਂਚ ਕੀਤਾ ਹੈ। ਸਮਾਰਟਫੋਨ ਐੱਚ.ਟੀ.ਸੀ. ਇੰਡੀਆ ਦੀ ਈ-ਸਟੋਰ 'ਤੇ ਉਪਲੱਬਦ ਹੈ। ਐੱਚ.ਟੀ.ਸੀ. 10 ਈਵੋ ਦੇ ਪਰਲ ਗੋਲਡ ਕਲਰ ਵੇਰੀਅੰਟ ਨੂੰ 48,990 ਰੁਪਏ 'ਚ ਵੇਚਿਆ ਜਾ ਰਿਹਾ ਹੈ। ਇਸ ਫੋਨ ਨੂੰ ਪਿਛਲੇ ਸਾਲ ਅਮਰੀਕਾ 'ਚ ਲਾਂਚ ਹੋਏ ਐੱਚ.ਟੀ.ਸੀ. ਬੋਲਟ ਦਾ ਗਲੋਬਲ ਵੇਰੀਅੰਟ ਹੈ। ਤਾਇਵਾਨ 'ਚ ਇਸ ਹੈਂਡਸੈੱਟ ਨੂੰ ਗਨਮੈਟਲ, ਸਿਲਵਰ ਅਤੇ ਗੋਲਡ ਕਲਰ ਵੇਰੀਅੰਟ 'ਚ ਉਪਲੱਬਧ ਕਰਾਇਆ ਗਿਆ ਸੀ। ਭਾਰਤ 'ਚ ਹੈਂਡਸੈੱਟ ਦੇ 32ਜੀ.ਬੀ. ਵੇਰੀਅੰਟ ਨੂੰ ਉਪਲੱਬਧ ਕਰਾਇਆ ਗਿਆ ਹੈ।
ਐੱਚ.ਟੀ.ਸੀ. 10 ਈਵੋ 'ਚ 3.5mm ਆਡੀਓ ਜੈੱਕ ਨਹੀਂ ਦਿੱਤਾ ਗਿਆ ਹੈ ਅਤੇ ਇਹ ਐੱਚ.ਟੀ.ਸੀ. ਦੀ ਬੂਮਸਾਊਂਡ ਅਡਾਪਟਿਡ ਆਡੀਓ ਟੈਕਨਾਲੋਜੀ ਦੇ ਨਾਲ ਆਉਂਦਾ ਹੈ। ਇਸ ਫੋਨ 'ਚ 5.5-ਇੰਚ ਦੀ ਕਵਾਡ-ਐੱਚ.ਡੀ. (1440x2560 ਪਿਕਸਲ) ਡਿਸਪਲੇ ਹੈ। ਇਹ ਐੱਚ.ਟੀ.ਸੀ. ਦਾ ਪਹਿਲਾ ਵਾਟਰ-ਰੇਸਿਸਟੈਂਟ ਐਲੂਮੀਨੀਅਮ ਯੂਨੀਬਾਡੀ ਡਿਵਾਈਸ ਹੈ। ਇਹ ਫੋਨ ਵਾਟਰ ਅਤੇ ਡਸਟ ਰੇਸਿਸਟੈਂਟ ਦੇ ਲਈ ਆਈ.ਪੀ.57 ਰੇਟਿੰਗ ਦੇ ਨਾਲ ਆਉਂਦਾ ਹੈ। ਇਹ ਫੋਨ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਐੱਚ.ਟੀ.ਸੀ. 10 ਈਵੋ ਸਪਲਿਟ ਸਕਰੀਨ ਵਿਊ, ਗੂਗਲ ਫੋਟੋਜ਼ ਐਪ 'ਤੇ ਫ੍ਰੀ ਅਨਲਿਮਟਿਡ ਫੋਟੋ ਸਟੋਰੇਜ਼ ਅਤੇ ਗੂਗਲ ਦੇ ਇਨਬਿਲਟ ਵੀਡੀਓ ਐਪ ਗੂਗਲ ਡੁਓ ਦੇ ਨਾਲ ਆਉਂਦਾ ਹੈ। ਇਸ ਹੈਂਡਸੈੱਟ 'ਚ ਡਿਸਪਲੇ ਦੇ ਹੇਠਾਂ ਇਕ ਫਿੰਗਰਪ੍ਰਿੰਟ ਸੈਂਸਰ ਹੈ ਜਿਸ ਬਾਰੇ 0.2 ਸੈਕਿੰਡ 'ਚ ਡਿਵਾਈਸ ਨੂੰ ਅਨਲਾਕ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਐੱਚ.ਟੀ.ਸੀ. ਨੇ ਇਸ ਫੋਨ 'ਚ ਕੁਆਲਕਾਮ ਸਨੈਪਡਰੈਗਨ 810 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡਰੀਨੋ 430 ਜੀ.ਪੀ.ਯੂ. ਦਿੱਤਾ ਹੈ। ਫੋਨ 'ਚ 3ਜੀ.ਬੀ. ਰੈਮ ਹੈ। ਐੱਚ.ਟੀ.ਸੀ. 10 ਈਵੋ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 2ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਵਿਚ ਓ.ਆਈ.ਐੱਸ. (ਆਪਟਿਕਲ ਇਮੇਜ ਸਟੇਬਿਲਾਈਜੇਸ਼ਨ) ਦੇ ਨਾਲ 16 ਮੈਗਾਪਿਕਸਲ ਰਿਅਰ ਕੈਮਰਾ ਹੈ ਜੋ 4ਕੇ ਵੀਡੀਓ ਰਿਕਾਰਡਿੰਗ ਅਤੇ ਪੀ.ਡੀ.ਐੱਫ. (ਫੇਜ਼ ਡਿਟੈੱਕਸ਼ਨ ਆਟੋਫੋਕਸ) ਦੇ ਨਾਲ ਆਉਂਦਾ ਹੈ। ਸਕਰੀਨ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਐੱਚ.ਟੀ.ਸੀ. 10 ਈਵੋ 'ਚ 3200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਵਾਲਕਾਮ ਕੁਇੱਕ ਚਾਰਜ 2.0 ਫਾਸਟ ਚਾਰਜਿੰਗ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ।
3GB ਰੈਮ ਨਾਲ ਲੈਸ ਹਨ ਇਹ ਦਮਦਾਰ ਸਮਾਰਟਫੋਨਜ਼, ਕੀਮਤ ਵੀ ਹੈ ਘੱਟ
NEXT STORY