ਗੈਜੇਟ ਡੈਸਕ- ਹੁਆਵੇਈ Mate 20 ਸੀਰੀਜ 'ਚ ਕਈ ਬਿਤਹਰੀਨ ਤੇ ਪਾਵਰਫੁੱਲ ਹਾਰਡਵੇਅਰ ਫੀਚਰ ਦਿੱਤੇ ਗਏ ਹਨ। ਇਸ ਫੋਨ 'ਚ ਕੰਪਨੀ ਨੇ ਪਹਿਲੀ ਵਾਰ 7nm-ਬੇਸਡ ਚਿੱਪਸੈੱਟ ਇਸਤੇਮਾਲ ਕੀਤੀ ਹੈ। ਇਹ ਚਿੱਪਸੈੱਟ HiSilicon Kirin 980 ਹੈ। ਇਸ ਤੋਂ ਇਲਾਵਾ ਫੋਨ 'ਚ ਟ੍ਰਿਪਲ ਕੈਮਰਾ ਅਤੇ ਸਟਨਿੰਗ ਬਿਲਡ ਕੁਆਲਿਟੀ ਫੀਚਰ ਵੀ ਦਿੱਤਾ ਗਿਆ ਹੈ। ਹੁਵਾਵੇ ਨੇ ਇਸ ਸੀਰੀਜ ਦੇ ਸਮਾਰਟਫੋਨ ਨੂੰ ਲਾਂਚ ਕਰਦੇ ਸਮੇਂ ਐਲਾਨ ਕੀਤਾ ਸੀ ਕਿ ਇਹ ਸੀਰੀਜ 40W ਵਾਇਰਡ ਫਾਸਟ ਚਾਰਜਿੰਗ ਜੋ ਕਿ ਸੁਪਰ ਚਾਰਜਿੰਗ 2.0 ਦੇ ਨਾਂ ਨਾਲ ਵੀ ਜਾਣੀ ਜਾਂਦੀ ਨੂੰ ਸਪੋਰਟ ਕਰੇਗੀ। ਹੁਵਾਵੇ ਦੀ ਸੁਪਰ ਚਾਰਜਿੰਗ 2.0 68 ਮਿੰਟ 'ਚ ਬੈਟਰੀ ਨੂੰ ਫੁੱਲ ਚਾਰਜ ਕਰ ਦਿੰਦੀ ਹੈ।
ਹੁਣ ਹੁਆਵੇਈ ਦਾ ਫਾਸਟ ਚਾਰਜਿੰਗ ਸਪੋਰਟ 15W ਨੂੰ ਵੀ ਸਪੋਰਟ ਕਰੇਗਾ। ਰਿਪੋਰਟ ਮੁਤਾਬਕ ਹੁਵਾਵੇ ਦੀ ਪਹਿਲੀ ਵਾਇਰਲੈੱਸ ਪਲੇਟ ਕਿਸੇ ਵੀ ਬਰਾਂਡ ਦੇ 15W ਦੇ ਚਾਰਜਿੰਗ ਐਡਾਪਟਰ ਨੂੰ ਵੀ ਸਪੋਰਟ ਕਰੇਗੀ। ਅਜਿਹੇ 'ਚ ਜੇਕਰ ਤੁਹਾਡੇ ਕੋਲ ਹਰ ਸਮੇਂ ਹੁਆਵੇਈ ਦਾ ਚਾਰਜਰ ਨਹੀਂ ਹੈ ਤਾਂ ਤੁਸੀਂ ਆਪਣੇ ਫੋਨ ਨੂੰ ਕਿਸੇ ਵੀ 15W ਦੇ ਫਾਸਟ ਚਾਰਜਿੰਗ ਸਪੋਰਟ ਤੋਂ ਚਾਰਜ ਕਰ ਸਕਦੇ ਹੋ।
ਕੁਆਲਕਾਮ ਦੇ ਐਡਪਟਰ ਨੂੰ ਵੀ Huawei CP60 ਵਾਇਰਲੈੱਸ ਚਾਰਜਿੰਗ 'ਚ ਫਾਸਚ ਚਾਰਜਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ। Huawei's 3P60 ਵਾਇਰਲੈੱਸ ਚਾਰਜਰ ਦੀ ਕੀਮਤ ਕਰੀਬ RMB 99 ਹੈ। ਕੰਪਨੀ ਦਾ ਦਾਅਵਾ ਹੈ ਕਿ ਹੁਵਾਵੇ ਦਾ ਵਾਇਰਲੈੱਸ ਚਾਰਜਰ ਕਾਫੀ ਫਾਸਟ ਹੈ। ਇਹ ਸਿਰਫ ਅੱਧੇ ਘੰਟੇ 'ਚ 31 ਫੀਸਦੀ ਚਾਰਜਿੰਗ ਦੀ ਸਮਰੱਥਾ ਦਿੰਦਾ ਹੈ। ਜਦ ਕਿ ਸਿਰਫ 12 ਮਿੰਟ 'ਚ ਇਸ ਚਾਰਜਰ ਦੇ ਰਾਹੀਂ ਤੁਹਾਨੂੰ ਫੋਨ 12 ਫੀਸਦੀ ਚਾਰਜ ਹੋ ਜਾਵੇਗਾ। ਹੁਵਾਵੇ ਦਾ ਕਹਿਣਾ ਹੈ ਕਿ ਉਹ ਭਾਰਤ ਚ ਵੀ ਵਾਇਰਲੈੱਸ ਚਾਰਡਰ ਨੂੰ ਇੰਟਰੋਡਿਊਸ ਕਰੇਗਾ। ਇਸ ਨੂੰ Mate 20 Pro ਦੇ ਭਾਰਤ 'ਚ ਲਾਂਚ ਹੋਣ ਤੋਂ ਬਾਅਦ ਇੰਟਰੋਡਿਊਸ ਕੀਤਾ ਜਾਵੇਗਾ।
PUBG ਗੇਮਰਜ਼ ਲਈ ਖੁਸ਼ਖਬਰੀ, ਨਵੀਂ ਅਪਡੇਟ ’ਚ ਮਿਲਣਗੇ ਇਹ ਫੀਚਰਜ਼
NEXT STORY