ਕਲਬੁਰਗੀ (ਕਰਨਾਟਕ), (ਭਾਸ਼ਾ)- ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੁੱਧਵਾਰ ਨੂੰ ਕਿਹਾ ਕਿ ਕਿਸੇ ਵੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸ. ਟੀ.) ਸੂਚੀ ’ਚ ਸ਼ਾਮਲ ਕਰਨ ਦਾ ਫੈਸਲਾ ਕੇਂਦਰ ਵੱਲੋਂ ਲਿਆ ਜਾਵੇਗਾ ਅਤੇ ਸੂਬਾ ਸਰਕਾਰ ਸਿਰਫ਼ ਸਿਫਾਰਸ਼ ਭੇਜੇਗੀ। ਕੁਝ ਐੱਸ.ਟੀ. ਭਾਈਚਾਰਿਆਂ ਵੱਲੋਂ ਕੁਰੂਬਾ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਸੂਚੀ ’ਚ ਸ਼ਾਮਲ ਕਰਨ ਦੇ ਮਤੇ ਦਾ ਵਿਰੋਧ ਕੀਤੇ ਜਾਣ ਵਿਚਾਲੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਵਿਰੋਧ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਜੇ ਭਾਈਚਾਰਾ ਯੋਗ ਹੈ ਤਾਂ ਇਸ ਨੂੰ ਸ਼ਾਮਲ ਕੀਤਾ ਜਾਵੇਗਾ।
ਕਰਨਾਟਕ ਸਰਕਾਰ ਇਸ ਸਮੇਂ ਕੁਰੂਬਾ ਭਾਈਚਾਰੇ ਨੂੰ ਐੱਸ. ਟੀ. ਸੂਚੀ ’ਚ ਸ਼ਾਮਲ ਕਰਨ ’ਤੇ ਵਿਚਾਰ ਕਰ ਰਹੀ ਹੈ। ਸਿੱਧਰਮਈਆ ਇਸੇ ਭਾਈਚਾਰੇ ਤੋਂ ਆਉਂਦੇ ਹਨ। ਮੌਜੂਦਾ ਸਮੇਂ ’ਚ ਕੁਰੂਬਾ ਭਾਈਚਾਰਾ ਓ. ਬੀ. ਸੀ. ਸ਼੍ਰੇਣੀ ’ਚ ਆਉਂਦਾ ਹੈ। ਜਾਤ ਆਧਾਰਿਤ ਮਰਦਮਸ਼ੁਮਾਰੀ ਸੂਚੀ ’ਚ ਮੁਸਲਿਮ ਅਤੇ ਈਸਾਈ ਸਮੇਤ ਘੱਟੋ-ਘੱਟ 46 ਜਾਤੀਆਂ ਦੀ ਦੋਹਰੀ ਪਛਾਣ ਨੂੰ ਲੈ ਕੇ ਭਾਜਪਾ ਦੇ ਇਕ ਵਫ਼ਦ ਵੱਲੋਂ ਰਾਜਪਾਲ ਨੂੰ ਸ਼ਿਕਾਇਤ ਕੀਤੀ ਗਈ ਹੈ।
ਬਾਲ ਠਾਕਰੇ ਦੀ ਪਤਨੀ ਮੀਨਾਤਾਈ ਦੇ ਬੁੱਤ ’ਤੇ ਸੁੱਟਿਆ ਲਾਲ ਰੰਗ
NEXT STORY