ਨਵੀਂ ਦਿੱਲੀ– ਹੁਵਾਵੇਈ ਦੇ 2 ਕਰਮਚਾਰੀਆਂ ਨੂੰ ਆਈਫੋਨ ਤੋਂ ਆਪਣੇ ਆਫੀਸ਼ੀਅਲ ਅਕਾਊਂਟ ਤੋਂ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੇਣਾ ਮਹਿੰਗਾ ਪੈ ਗਿਆ। ਕੰਪਨੀ ਨੇ ਆਈਫੋਨ ਤੋਂ ਟਵੀਟ ਕਰਨ ਨੂੰ ਲੈ ਕੇ ਨਾ ਸਿਰਫ ਦੋਵਾਂ ਕਰਮਚਾਰੀਆਂ ਦੀ ਤਨਖਾਹ ’ਚ ਕਟੌਤੀ ਕੀਤੀ, ਸਗੋਂ ਉਨ੍ਹਾਂ ਦੀ ਡਿਮੋਸ਼ਨ ਵੀ ਕਰ ਦਿੱਤੀ। ਬਲੂਮਬਰਗ ਨਿਊਜ਼ ਨੂੰ ਮਿਲੇ ਇਕ ਇੰਟਰਨਲ ਮੀਮੋ ਮੁਤਾਬਕ ਦੋਵਾਂ ਕਰਮਚਾਰੀਆਂ ਦੀ ਤਨਖਾਹ ’ਚੋਂ 5,000 ਯੁਆਨ (730 ਡਾਲਰ) ਕੱਟ ਲਏ ਗਏ ਅਤੇ ਸਿੰਗਲ ਪੱਧਰ ਦਾ ਡਿਮੋਸ਼ਨ ਕਰ ਦਿੱਤਾ ਗਿਆ। ਦੋਵਾਂ ’ਚੋਂ ਇਕ ਕਰਮਚਾਰੀ ਹੁਵਾਵੇਈ ਦੀ ਡਿਜੀਟਲ ਮਾਰਕੀਟਿਗ ਟੀਮ ਦਾ ਹੈੱਡ ਸੀ। ਹੁਵਾਵੇਈ ਨੇ ਹਾਲਾਂਕਿ ਇਸ ’ਤੇ ਕੋਈ ਟਰਨ ਤੋਂ ਇਨਕਾਰ ਕਰ ਦਿੱਤਾ।
ਹੁਵਾਵੇਈ ਨੇ ਆਪਣੇ ਮੀਮੋ ’ਚ ਕਿਹਾ ਕਿ ਕਰਮਚਾਰੀਆਂ ਨੂੰ ਸਪਲਾਇਰਸ ਅਤੇ ਪਾਰਟਨਰਸ ਦੇ ਸਖ਼ਤ ਪ੍ਰਬੰਧਨ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ। ਇਹ ਘਟਨਾ ਸਾਡੀਆਂ ਪ੍ਰਕਿਰਿਆਵਾਂ ਅਤੇ ਪ੍ਰਬੰਧਨ ’ਚ ਕਮੀ ਨੂੰ ਜ਼ਾਹਿਰ ਕਰਦਾ ਹੈ। ਜ਼ਿਕਰਯੋਗ ਹੈ ਕਿ ਕਥਿਤ ਤੌਰ ’ਤੇ ਬੈਂਕ ਫਰਜ਼ੀਵਾੜੇ ਨੂੰ ਲੈ ਕੇ ਹੁਵਾਵੇਈ ਦੀ ਮੁੱਖ ਵਿੱਤੀ ਅਧਿਕਾਰੀ (ਸੀ. ਐੱਫ. ਓ.) ਮੇਂਗ ਵਾਂਝੂ ਨੂੰ ਕੈਨੇਡਾ ’ਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਉਸ ਦੀ ਹਵਾਲਗੀ ਦੀ ਮੰਗ ਕੀਤੀ ਹੈ। ਮੇਂਗ ਦੀ ਗ੍ਰਿਫਤਾਰੀ ਤੋਂ ਮਗਰੋਂ ਚੀਨ ਅਤੇ ਅਮਰੀਕਾ ਵਿਚਾਲੇ ਸਬੰਧਾਂ ’ਚ ਤਲਖੀ ਹੋਰ ਵਧ ਗਈ ਹੈ।
ਐਪ ਦਾ ਨਾ ਇਸਤੇਮਾਲ ਕਰਨ 'ਤੇ ਵੀ Facebook ਕਰਦੀ ਹੈ ਤੁਹਾਨੂੰ ਟਰੈਕ: ਰਿਪੋਰਟ
NEXT STORY