ਜਲੰਧਰ- ਹੁਵਾਵੇ ਨੇ ਹਾਨਰ ਸੀਰੀਜ਼ ਦੇ ਨਵੇਂ ਬਜਟ 4ਜੀ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਸਮਾਰਟਫੋਨ ਦਾ ਨਾਂ ਹਾਨਰ 5 ਹੈ ਅਤੇ ਫਿਲਹਾਲ ਇਸ ਨੂੰ ਚੀਨ 'ਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਹਾਨਰ 5 ਦੀ ਕੀਮਤ 599 ਚੀਨੀ ਯੁਆਨ (ਕਰੀਬ 6,019 ਰੁਪਏ) ਰੱਖੀ ਹੈ ਅਤੇ ਚੀਨ 'ਚ ਇਸ ਦੀ ਵਿਕਰੀ 2 ਅਗਸਤ ਤੋਂ ਸ਼ੁਰੂ ਹੋਵੇਗੀ। ਇਹ ਫੋਨ ਬਲੈਕ, ਵਾਈਟ ਅਤੇ ਗੋਲਡ ਰੰਗਾਂ 'ਚ ਉਪਲੱਬਧ ਹੋਵੇਗਾ।
ਹਾਨਰ 5 ਦੇ ਖਾਸ ਫੀਚਰਸ-
5-ਇੰਚ ਡਿਸਪਲੇ (2180x720 ਪਿਕਸਲ) ਐੱਚ.ਡੀ. ਆਈ.ਪੀ.ਐੱਸ. ਡਿਸਪਲੇ
1.3 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ. 6735 ਪ੍ਰੋਸੈਸਰ
ਮਾਲੀ-ਟੀ720 ਜੀ.ਪੀ.ਯੂ. ਅਤੇ 2 ਜੀ.ਬੀ. ਰੈਮ
16 ਜੀ.ਬੀ. ਇੰਟਰਨਲ ਸਟੋਰੇਜ ਅਤੇ 128 ਜੀ.ਬੀ. ਤੱਕ ਮੈਮਰੀ ਕਾਰਡ ਸਪੋਰਟ
ਡਿਊਲ ਐੱਲ.ਈ.ਡੀ. ਫਲੈਸ਼ ਦੇ ਨਾਲ 8 ਮੈਗਾਪਿਕਸਲ ਰਿਅਰ ਅਤੇ ਐੱਲ.ਈ.ਡੀ. ਫਲੈਸ਼ ਨਾਲ 2 ਮੈਗਾਪਿਕਸਲ ਦਾ ਫਰੰਟ ਕੈਮਰਾ
ਐਂਡ੍ਰਾਇਡ ਲਾਲੀਪਾਪ 5.1 ਤੋਂ ਉੱਪਰ ਇਮੋਸਨ ਯੂ.ਆਈ. 3.1 ਲਾਈਟ
2200 ਐੱਮ.ਏ.ਐੱਚ. ਦੀ ਬੈਟਰੀ
4ਜੀ ਵੀ.ਓ.ਐੱਲ.ਟੀ.ਈ. ਸਪੋਰਟ ਤੋਂ ਇਲਾਵਾ ਇਹ ਸਮਾਰਟਫੋਨ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ. ਐੱਸ. ਅਤੇ ਮਾਈਕ੍ਰੋ ਯੂ.ਐੱਸ.ਬੀ. ਵਰਗੇ ਫੀਚਰ ਹਨ।
ਸਾਈਜ਼ ਯੂ. ਐੱਸ. ਬੀ. ਸਟਿੱਕ ਜਿੰਨਾ, ਮਿੰਟਾਂ 'ਚ ਕਰ ਸਕਦੀ ਹੈ ਡੀ. ਐੱਨ. ਏ. ਦੀ ਜਾਂਚ
NEXT STORY