ਜਲੰਧਰ : 1970 ਦੇ ਦਹਾਕੇ 'ਚ ਸਾਲਾਂ ਦੀ ਖੋਜ ਤੋਂ ਬਾਅਦ ਸਭ ਤੋਂ ਪਹਿਲਾਂ ਇਨਸਾਨੀ ਡੀ. ਐੱਨ. ਏ. ਦਾ ਸੀਕਵੈਂਸ ਖੋਜਿਆ ਗਿਆ ਸੀ। ਹੁਣ ਲੱਗਭਗ 40 ਸਾਲਾਂ ਬਾਅਦ ਟੈਕਨਾਲੋਜੀ ਇੰਨੀ ਐਡਵਾਂਸ ਹੋ ਗਈ ਹੈ ਕਿ ਜੈਨੇਟਿਕ ਇਨਫਾਰਮੇਸ਼ਨ ਹਾਸਲ ਕਰਨਾ ਕੁਝ ਮਿੰਟਾਂ ਦਾ ਕੰਮ ਰਹਿ ਗਿਆ ਹੈ। ਵਿਗਿਆਨੀਆਂ ਨੇ ਅਜਿਹੀ ਪੋਰਟੇਬਲ ਮਸ਼ੀਨ ਤਿਆਰ ਕੀਤੀ ਹੈ, ਜੋ ਦੇਖਣ 'ਚ ਇਕ ਛੋਟੀ ਜਿਹੀ ਯੂ. ਐੱਸ. ਬੀ. ਸਟਿੱਕ ਵਾਂਗ ਲੱਗਦੀ ਹੈ ਪਰ ਇਨਸਾਨੀ ਡੀ. ਐੱਨ. ਏ. ਪਛਾਣ ਕਰਨ ਦੀ ਯੋਗਤਾ ਰੱਖਦੀ ਹੈ। ਆਓ ਜਾਣਦੇ ਹਾਂ ਇਸ ਛੋਟੀ ਜਿਹੀ ਪਰ ਬੇਹੱਦ ਕੰਮ ਦੀ ਡਿਵਾਈਜ਼ ਬਾਰੇ :
ਆਕਸਫੋਰਡ ਨੈਨੋਪੋਰ ਟੈਕਨਾਲੋਜੀਜ਼ ਨੇ ਤਿਆਰ ਕੀਤੀ ਹੈ ਡਿਵਾਈਜ਼
ਇਸ ਪੋਰਟੇਬਲ ਡਿਵਾਈਜ਼ ਦਾ ਨਾਂ ਮਿਨੀਅਨ ਹੈ, ਜਿਸ ਨੂੰ ਆਕਸਫੋਰਡ ਨੈਨੋਪੋਰ ਟੈਕਨਾਲੋਜੀਜ਼ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਨਾਟਿੰਗਮ ਦੇ ਬਾਇਓਲਾਜਿਸਟ ਡਾ. ਮੈਟ ਲੂਸ ਮਿਨੀਅਨ ਦੇ ਨਾਲ ਕੰਮ ਕਰ ਰਹੇ ਹਨ ਤੇ ਉਨ੍ਹਾਂ ਦੱਸਿਆ ਕਿ ਮਿਨੀਅਨ ਬੇਹੱਦ ਛੋਟੇ ਮਾਈਕਿਊਲਰ ਪੋਰਸ 'ਚੋਂ ਡੀ. ਐੱਨ. ਏ. ਨੂੰ ਪਾਸ ਕਰਦਾ ਹੈ, ਜਿਸ ਨਾਲ ਡੀ. ਐੱਨ. ਏ. ਸੀਕਵੈਂਸ ਬਹੁਤ ਜਲਦੀ ਤਿਆਰ ਹੋ ਜਾਂਦਾ ਹੈ। ਡਾ. ਮੈਟ ਤੇ ਉਨ੍ਹਾਂ ਦੀ ਟੀਮ ਵੱਲੋਂ ਇਸ ਪ੍ਰੋਸੈਸ ਨੂੰ ਰੀਡ ਅੰਟਿਲ ਦਾ ਨਾਂ ਦਿੱਤਾ ਗਿਆ ਹੈ, ਜਿਸ 'ਚ ਰੀਅਲ ਟਾਈਮ ਡਾਟਾ ਮਿਲਣ ਨਾਲ ਬਾਇਓਲਾਜੀਕਲ ਨਤੀਜਿਆਂ 'ਤੇ ਪੁੱਜਣਾ ਬੇਹੱਦ ਸੌਖਾਲਾ ਹੋ ਜਾਂਦਾ ਹੈ।
ਮਿਨੀਅਨ ਦਾ ਡਿਜ਼ਾਈਨ : ਮਿਨੀਅਨ ਦੀ ਪੋਰਟੇਬਿਲੀ ਹੀ ਇਸ ਨੂੰ ਸਭ ਤੋਂ ਵੱਖ ਕਰਦੀ ਹੈ। ਯੂ. ਐੱਸ. ਬੀ. ਸਟਿੱਕ ਜਿੰਨੇ ਸਾਈਜ਼ ਕਰਕੇ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ 'ਚ ਲੱਗੇ ਫਲੋ ਸੈੱਲ ਤੇ ਸੈਂਸਿਜ਼ ਦੀ ਮਦਦ ਨਾਲ ਯੂਜ਼ਰ ਡੀ. ਐੱਨ. ਏ. ਸੀਕਵੈਂਸ ਵਰਗੀ ਗੁੰਝਲਦਾਰ ਜਾਣਕਾਰੀ ਕੁਝ ਮਿੰਟਾਂ 'ਚ ਹੀ ਹਾਸਿਲ ਕਰ ਸਕਦਾ ਹੈ। ਇਸ ਨੂੰ ਯੂ. ਐੱਸ. ਬੀ. 3 ਕੇਬਲ ਨਾਲ ਲੈਪਟਾਪ ਨਾਲ ਕੁਨੈਕਟ ਕੀਤਾ ਜਾਂਦਾ ਹੈ ਤੇ ਇਸ ਸਭ ਨੂੰ ਆਪ੍ਰੇਟ ਕਰਨ ਲਈ ਇੰਸਟਰੂਮੈਂਟ ਕੰਟ੍ਰੋਲ ਸਾਫਟਵੇਅਰ ਦੀ ਵਰਤੋਂ ਕੀਤੀ ਜਾਂਦੀ ਹੈ।
ਮਿਨੀਅਨ ਇੰਝ ਕਰਦੈ ਕੰਮ : ਇਹ ਡਿਵਾਈਜ਼ ਨੈਨੋਪੋਰਸ ਦੀ ਵਰਤੋਂ ਕਰਦੀ ਹੈ, ਜਿਸ 'ਚੋਂ ਡੀ. ਐੱਨ. ਏ. ਦੇ ਕਣ ਗੁਜ਼ਰਨ ਸਮੇਂ ਨੈਨੋਪੋਰਸ ਦੇ ਨਾਲ ਲੱਗੇ ਮੈਂਬਰੇਂਜ਼ (ਝਿੱਲੀ) 'ਚ ਹਲਚਲ ਪੈਦਾ ਹੁੰਦੀ ਹੈ ਤੇ ਇਸ ਨਾਲ ਡੀ. ਐੱਨ. ਏ. ਸੀਕਵੈਂਸ ਦਾ ਕਰੰਟ ਟ੍ਰੈਕ ਤਿਆਰ ਹੁੰਦਾ ਹੈ। ਇਹ ਕਰੰਟ ਟ੍ਰੈਕ ਡੀ. ਐੱਨ. ਏ. ਬੇਸ ਤਿਆਰ ਕਰਨ ਲਈ ਬਹੁਤ ਜ਼ਰੂਰੀ ਹੁੰਦੇ ਹਨ। ਇਸੇ ਪ੍ਰੋਸੈਸਿੰਗ ਤਕਨੀਕ ਦੀ ਵਰਤੋਂ ਕਰਕੇ ਡੀ. ਐੱਨ. ਏ. ਦਾ ਘੁਮਾਦਾਰ ਸੀਕਵੈਂਸ ਤਿਆਰ ਕੀਤਾ ਜਾਂਦਾ ਹੈ।
ਨਾਸਾ ਵੱਲੋਂ ਸਪੇਸ 'ਚ ਵਰਤਿਆ ਜਾਵੇਗਾ ਮਿਨੀਅਨ : ਨਾਸਾ ਵੱਲੋਂ ਮਿਨੀਅਨ ਨੂੰ ਫਲਾਈਟ ਸਰਟੀਫਿਕੇਸ਼ਨ ਤੋਂ ਬਾਅਦ ਅਗਲੇ ਸਾਲ ਸਪੇਸ 'ਚ ਭੇਜਿਆ ਜਾਵੇਗਾ। ਨਾਸਾ ਦਾ ਮੁੱਖ ਮਕਸਦ ਇਹ ਜਾਂਚਣਾ ਹੈ ਕਿ ਮਾਈਕ੍ਰੋ ਗ੍ਰਾਵੇਟੀ 'ਚ ਡੀ. ਐੱਨ. ਏ. ਸੀਕਵੈਂਸਿੰਗ ਸੰਭਵ ਹੈ ਜਾਂ ਨਹੀਂ।
ਅੰਮ੍ਰਿਤਸਰ ਦੇ ਨੌਜਵਾਨ ਨੇ ਬਣਾਈ ਵੈੱਬਸਾਈਟ, ਇਕ ਕਲਿਕ 'ਤੇ ਮਿਲੇਗੀ ਕਈ ਗੱਲਾਂ ਦੀ ਜਾਣਕਾਰੀ
NEXT STORY