ਜਲੰਧਰ- ਖਬਰ ਹੈ ਕਿ ਜਲਦੀ ਹੀ ਹੁਵਾਵੇ ਆਪਣਾ ਨਵਾਂ ਫੈਬਲੇਟ Mate 10 ਲਾਂਚ ਕਰ ਸਕਦੀ ਹੈ। ਇਸ ਵਿਚ ਹੁਵਾਵੇ ਦਾ ਸਭ ਤੋਂ ਲੇਟੈਸਟ ਪ੍ਰੋਸੈਸਰ ਕਿਰਿਨ 970 ਲੱਗਾ ਹੋਵੇਗਾ। ਇਸ ਫੋਨ ਦੇ ਇਕ ਵੀਡੀਓ ਟੀਜ਼ਰ 'ਚ ਹੁਵਾਵੇ ਨੇ ਐਪਲ ਦੇ ਆਈਫੋਨ ਐਕਸ ਦੇ ਫੇਸ ਆਈ.ਡੀ. ਡੈਮੋ ਦੇ ਫੇਲ ਹੋਣ ਦਾ ਮਜ਼ਾਕ ਉਡਾਇਆ ਹੈ। ਦੱਸ ਦਈਏ ਕਿ ਲਾਂਚਿੰਗ ਈਵੈਂਟ ਦੌਰਾਨ ਐਪਲ ਦੇ ਇਕ ਫੀਚਰ ਦਾ ਡੈਮੋ ਫੇਲ ਹੋ ਗਿਆ ਸੀ। ਆਈਫੋਨ ਐਕਸ ਐਪਲ ਦਾ ਸਭ ਤੋਂ ਲੇਟੈਸਟ ਫੋਨ ਹੈ ਜਿਸ ਨੂੰ ਐਪਲ ਦੇ 10 ਸਾਲ ਪੂਰੇ ਹੋਣ 'ਤੇ ਲਾਂਚ ਕੀਤਾ ਗਿਆ ਹੈ।
Let's face it, facial recognition isn't for everyone. Unlock the future with #TheRealAIPhone. 16.10.2017
Posted by Huawei Mobile on Friday, September 15, 2017
ਹੁਵਾਵੇ ਮੋਬਾਇਲ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ 'ਚ ਐਨੀਮੇਸ਼ਨ ਰਾਹੀਂ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਫੇਸ ਅਤੇ ਅੱਖਾਂ ਨਾਲ ਖੁਲ੍ਹਣ ਵਾਲਾ ਫੋਨ ਲਾਕ ਸਿਸਟਮ ਫੇਲ ਹੁੰਦਾ ਹੈ। ਇਸ ਦੇ ਕੈਪਸ਼ਨ 'ਚ ਲਿਖਿਆ ਗਿਆ ਹੈ ਕਿ ਆਓ ਇਸ ਨੂੰ ਸਵਿਕਾਰ ਕਰੀਏ ਕਿ ਫੇਸ਼ੀਅਲ ਰਿਕੋਗਨਿਸ਼ਨ ਸਾਰਿਆਂ ਦੇ ਵਸ ਦੀ ਗੱਲ ਨਹੀਂ ਹੈ। ਇਸੇ ਵੀਡੀਓ 'ਚ ਫੋਨ ਦੀ ਲਾਂਚ ਤਰੀਕ 16 ਅਕਤੂਬਰ ਦੱਸੀ ਗਈ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਹੁਵਾਵੇ ਨੇ ਐਪਲ 'ਤੇ ਵਿਅੰਗ ਕੱਸਿਆ ਹੈ। ਇਸ ਤੋਂ ਪਹਿਲਾਂ ਵੀ ਹੁਵਾਵੇ ਦੇ ਸੀ.ਈ.ਓ. ਰਿਚਰਡ ਯੂ ਨੇ ਇਕ ਇੰਟਰਵਿਊ 'ਚ ਕਿਹਾ ਕਿ ਮੈਟ 10 ਐਪਲ ਦੇ ਆਈਫੋਨ ਐਕਸ ਨੂੰ ਸਖਤ ਟੱਕਰ ਦੇਣ ਵਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਹਤਰ ਚਾਰਜਿੰਗ ਸਪੀਡ, ਫੁੱਲ-ਵਿਊ ਡਿਸਪਲੇਅ, ਸ਼ਾਨਦਾਰ ਕੈਮਰਾ ਅਤੇ ਹੋਰ ਫੀਚਰਸ ਦੇ ਨਾਲ ਅਸੀਂ ਆਈਫੋਨ ਐਕਸ ਨੂੰ ਸਖਤ ਟੱਕਰ ਦੇਣ 'ਚ ਕਾਮਯਾਬ ਰਹਾਂਗੇ।
iOS 11 ਇੰਸਟਾਲ ਕਰਨ ਤੋਂ ਪਹਿਲਾਂ ਇਸ ਤਰ੍ਹਾਂ ਲਿਓ ਆਪਣੇ ਆਈਫੋਨ ਦਾ ਬੈਕਅਪ
NEXT STORY