ਜਲੰਧਰ- ਹੁਵਾਵੇ ਨੇ ਨਵੰਬਰ ਮਹੀਨੇ 'ਚ ਪ੍ਰੀਮੀਅਰ ਸਮਾਰਟਫੋਨ ਮੇਟ 9 ਲਾਂਚ ਕੀਤਾ ਸੀ। ਲਾਂਚ ਦੇ ਸਮੇਂ ਇਸ ਚੀਨੀ ਕੰਪਨੀ ਨੇ 4ਜੀਬੀ ਰੈਮ ਅਤੇ 64ਜੀਬੀ ਸਟੋਰੇਜ ਵਾਲੇ ਵੇਰਿਅੰਟ ਦੇ ਬਾਰੇ 'ਚ ਹੀ ਦੱਸਿਆ ਸੀ। ਇਸ ਤੋਂ ਇਲਾਵਾ ਕਿਸੇ ਹੋਰ ਸਟੋਰੇਜ ਵੇਰਿਅੰਟ ਦੇ ਸੰਬੰਧ 'ਚ ਜਾਣਕਾਰੀ ਨਹੀਂ ਦਿੱਤੀ ਗਈ ਪਰ ਅਜਿਹਾ ਲੱਗਦਾ ਹੈ ਕਿ ਕੰਪਨੀ ਨੇ ਹੁਵਾਵੇ ਮੇਟ 9 ਇਕ ਨਵੇਂ ਵੇਰਿਅੰਟ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ, ਜੋ 6ਜੀਬੀ ਰੈਮ ਅਤੇ 128ਜੀਬੀ ਸਟੋਰੇਜ ਨਾਲ ਲੈਸ ਹੈ। ਇਸ ਵੇਰਿਅੰਟ ਨੂੰ ਕਈ ਥਰਡ ਪਾਰਟੀ ਰਿਟੇਲਰ ਵੱਲੋਂ ਲਿਸਟ ਕੀਤਾ ਗਿਆ ਹੈ।
ਅਕਤੂਬਰ ਮਹੀਨੇ 'ਚ ਅਜਿਹੀ ਖਬਰ ਆਈ ਸੀ ਕਿ ਹੁਵਾਵੇ ਆਪਣੇ ਮੇਟ 9 ਸਮਾਰਟਫੋਨ ਦੇ ਦੋ ਵੇਰਿਅੰਟ ਲਾਂਚ ਕਰੇਗੀ ਪਰ ਨਵੰਬਰ 'ਚ ਸਿਰਫ 4ਜੀਬੀ ਰੈਮ ਵਾਲੇ ਵਰਜਨ ਨੂੰ ਉਤਾਰਿਆ ਗਿਆ। ਇਸ ਤੋਂ ਬਾਅਦ ਬੁਵਾਵੇ ਮੇਟ 9 ਪ੍ਰੋ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ, ਜੋ 6ਜੀਬੀ ਰੈਮ ਅਤੇ 128ਜੀਬੀ ਸਟੋਰੇਜ ਵਾਲਾ ਵੇਰਿਅੰਟ ਹੁਣ ਐਮਾਜ਼ਾਨ ਡਾਟ ਕਾਮ 'ਤੇ 899 ਡਾਲਰ (ਕਰੀਬ 61,200 ਰੁਪਏ), 7eek2uying.com 'ਤੇ 819.99 ਡਾਲਰ (ਕਰੀਬ 55,800 ਰੁਪਏ) ਅਤੇ “O23.com 'ਤੇ 764 ਡਾਲਰ (ਕਰੀਬ 52,000 ਰੁਪਏ) 'ਚ ਉਪਲੱਬਧ ਹੈ। ਇਦ ਦੀ ਜਾਣਕਾਰੀ ਫੋਨ ਐਰਿਨਾ ਨਾਲ ਗਿਜ਼ਮੋਚਾਈਨਾ ਵੱਲੋਂ ਦਿੱਤੀ ਗਈ ਹੈ। ਜਦ ਕਿ ਇਸ 'ਚ 5.5 ਇੰਚ ਦਾ ਕਵਰਡ ਕਵਾਡ ਐੱਚ. ਡੀ. (1440x2560 ਪਿਕਸਲ) ਐਮੋਲੇਡ ਡਿਸਪਲੇ ਹੈ।
ਨਵੇਂ ਵੇਰਿਅੰਟ 'ਚ ਰੈਮ ਅਤੇ ਇਨਬਿਲਟ ਸਟੋਰੇਜ ਤੋਂ ਇਲਾਵਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਡਿਊਲ ਸਿਮ ਹੁਵਾਵੇ ਮੇਟ 9 ਫੋਨ ਐਂਡਰਾਇਡ 7.0 ਨਾਗਟ 'ਤੇ ਆਧਾਰਿਤ ਈ. ਐੱਮ. ਯੂ. ਆਈ. 5.0 'ਤੇ ਚੱਲਦਾ ਹੈ। ਇਸ 'ਚ 5.9 ਇੰਚ ਦੀ ਫੁੱਲ ਐੱਚ. ਡੀ. (1080x1920 ਪਿਕਸਲ) ਆਈ. ਪੀ. ਐੱਸ. ਜਿਸਪਲੇ ਹੈ। ਇਸ 'ਚ ਹਾਈਸਿੱਲੀਕਾਨ ਕਿਰਿਨ 960 ਆਕਟਾ-ਕੋਰ ਟਿੱਪਸੈੱਟ ਨਾਲ ਗ੍ਰਾਫਿਕਸ ਲਈ ਏ. ਆਰ. ਐੱਮ. ਮਾਲੀ -ਜੀ 71 ਜੀ. ਪੀ. ਯੂ. ਮੌਜੂਦ ਹੈ। ਮਲਟੀਟਾਸਿੰਗ ਦੀ ਜ਼ਿੰਮੇਵਾਰੀ 4ਜੀਬੀ ਰੈਮ 'ਤੇ ਆਉਂਦੀ ਹੈ। ਇਸ 'ਚ ਰਿਅਰ ਪੈਨਲ ਇਕ ਫਿੰਗਰ ਪ੍ਰਿੰਟ ਸੈਂਸਰ ਹੈ, ਜੋ ਗੇਸਚਰ ਨੂੰ ਵੀ ਸਪੋਰਟ ਕਰਦਾ ਹੈ। ਕੈਮਰੇ ਦੀ ਗੱਲ ਤਾਂ ਹੁਵਾਵੇ ਨੇ ਦੱਸਿਆ ਹੈ ਕਿ ਮੇਟ 9 'ਚ ਸੈਕਿੰਡ ਜੇਨਰੇਸ਼ਨ ਲਾਈਕਾ ਡਿਊਲ-ਲੈਂਸ ਕੈਮਰਾ ਹੈ, ਜਿਸਨੂੰ ਲਾਈਕਾ ਨਾਲ ਮਿਲ ਕੇ ਬਣਾਇਆ ਹੈ। ਹੁਵਾਵੇ ਪੀ9 ਲਾਈਕਾ ਡਿਊਲ ਰਿਅਰ ਕੈਮਰਾ ਸੈੱਟਅੱਪ ਨਾਲ ਆਉਣ ਵਾਲਾ ਪਹਿਲਾ ਫੋਨ ਹੀ। ਹੁਵਾਵੇ ਮੇਟ 9 'ਚ 20 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਹੈ ਅਤੇ 12 ਮੈਗਾਪਿਕਸਲ ਦਾ ਆਰ. ਜੀ. ਬੀ. ਸੈਂਸਰ। ਦੋਵੇਂ ਹੀ ਲੈਂਸਰ ਐੱਫ/2.2 ਅਪਰਚਰ ਵਾਲੇ ਹਨ। ਰਿਅਰ ਕੈਮਰੇ 'ਚ ਆਪਟੀਕਲ ਇਮੇਜ਼ ਸਟੇਬਲਾਈਜ਼ੇਸ਼ਨ, ਹਾਈਬਿਡ ਜ਼ੂਮ. ਡਿਊਲ-ਟੋਨ ਡਿਊਲ-ਐੱਲ. ਈ. ਟੀ. ਫਲੈਸ਼ ਅਤੇ ਹਾਈਬ੍ਰਿਡ ਆਟੋਫੋਕਸ ਸਿਸਟਮ ਫੀਚਰ ਦਿੱਤਾ ਗਏ ਹੈ ਅਤੇ ਫਰੰਟ ਪੈਨਲ 'ਤੇ ਐੱਫ/1.9 ਅਪਰਚਰ ਵਾਲਾ 8ਮੈਗਾਪਿਕਸਲ ਦਾ ਸੈਂਸਰ ਹੈ।
ਮੇਟ 9 ਦੀ ਇਨਬਿਲਟ ਸਟੋਰੇਜ 64ਜੀਬੀ ਹੈ ਜਿਸ ਨੂੰ ਤੁਸੀਂ 256ਜੀਬੀ ਚੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਉਣਗੇ। ਇਸ ਦੀ ਬੈਟਰੀ 4000 ਐੱਮ. ਏ. ਐੱਚ. ਦੀ ਹੈ, ਜੋ ਸੁਪਰਚਾਰਜ ਟੈਕਨਾਲੋਜੀ ਨੂੰ ਸਪੋਰਟ ਕਰਦੀ ਹੈ। ਇਸ ਦੇ ਬਾਰੇ 'ਚ 20 ਮਿੰਟ ਦੇ ਚਾਰਜ 'ਚ ਪੂਰੇ ਦਿਨ ਤੱਕ ਚੱਲ ਜਾਣ ਦਾ ਦਾਅਵਾ ਕੀਤਾ ਗਿਆ ਹੈ। ਸਮਾਰਟਫੋਨ ਦਾ ਵਦਨ 190 ਗ੍ਰਾਮ ਹੈ ਅਤੇ ਡਾਈਮੇਂਸ਼ਨ 156.9x78.9x7.9 ਮਿਲੀਮੀਟਰ ਹੈ।
ਸਨੈਪਡ੍ਰੈਗਨ 835 ਪ੍ਰੋਸੈਸਰ ਨਾਲ ਲੈਸ ਹੋ ਸਕਦੈ ਸ਼ਿਓਮੀ ਦਾ ਇਹ ਲੈਟੇਸਟ ਸਮਾਰਟਫੋਨ
NEXT STORY