ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਹੁਵਾਵੇ ਨੇ ਆਪਣੇ ਨਵਾਂ ਸਮਾਰਟਫ਼ੋਨ Y5 2017 ਪੇਸ਼ ਕੀਤਾ ਹੈ। ਤੁਹਾਨੂੰ ਦੱਸ ਦਓ ਕਿ ਕੰਪਨੀ ਨੇ ਪਿਛਲੇ ਸਾਲ ਆਪਣੇ ਹੁਵਾਵੇ Y5 2 ਨੂੰ ਵੀ ਪੇਸ਼ ਕੀਤਾ ਸੀ, ਅਤੇ ਇਹ ਨਵਾਂ ਸਮਾਰਟਫ਼ੋਨ ਉਸੇ ਸਮਾਰਟਫ਼ੋਨ ਦੀ ਪੀੜ੍ਹੀ ਦਾ ਨਵਾਂ ਸਮਾਰਟਫ਼ੋਨ ਹੈ। ਹਾਲਾਂਕਿ ਇਸ ਸਮਾਰਟਫ਼ੋਨ ਦੀ ਕੀਮਤ ਅਤੇ ਇਸ ਦੀ ਉਪਲੱਬਧਤਾ ਬਾਰੇ 'ਚ ਵੀ ਕੋਈ ਜਾਣਕਾਰੀ ਨਹੀਂ ਹੈ।
ਜੇਕਰ ਪਿਛਲੇ ਸਮਾਰਟਫ਼ੋਨ ਦੀ ਚਰਚਾ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਹੁਵਾਵੇ Y5 2017 ਸਮਾਰਟਫ਼ੋਨ 'ਚ ਕੁੱਝ ਨਵੇਂ ਸਪੈਕਸ ਅਤੇ ਫੀਚਰਸ ਨੂੰ ਸ਼ਾਮਿਲ ਕੀਤਾ ਹੈ। ਇਸ ਸਮਾਰਟਫ਼ੋਨ 'ਚ ਰੈਮ ਅਤੇ ਇੰਟਰਨਲ ਸਟੋਰੇਜ ਨੂੰ ਡਬਲ ਕਰ ਦਿੱਤਾ ਗਿਆ ਹੈ ਮਤਲਬ ਨਵੇਂ ਸਮਾਰਟਫ਼ੋਨ 'ਚ 2GB ਰੈਮ ਅਤੇ 16GB ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਟੋਰੇਜ ਨੂੰ ਮਾਈਕ੍ਰੋ ਐੱਸ. ਡੀ ਕਾਰਡ ਨਾਲ 128GB ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫ਼ੋਨ ਦੀ ਬੈਟਰੀ ਨੂੰ ਵੀ ਵੱਧਾ ਕੇ 3000mAh ਨਾਲ ਲੈਸ ਕੀਤਾ ਗਿਆ ਹੈ। ਇਸ ਦੀ ਡਿਸਪਲੇ ਅਜੇ ਵੀ 5 ਇੰਚ ਦੀ ਇਕ HD ਸਕ੍ਰੀਨ ਹੈ। ਹੁਵਾਵੇ Y5 2017 ਸਮਾਰਟਫ਼ੋਨ 'ਚ ਇਕ ਕਵਾਡ-ਕੋਰ 1.4GHz ਦਾ MT6737T ਚਿਪਸੈੱਟ ਮੌਜੂਦ ਹੈ। ਫੋਟੋਗਰਾਫੀ ਲਈ 5-ਮੈਗਾਪਿਕਸਲ ਦਾ ਇਕ ਰਿਅਰ ਅਤੇ 5-ਮੈਗਾਪਿਕਸਲ ਦਾ ਇਕ ਸਾਫਟ ਲਾਈਟ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਕੁਨੈੱਟੀਵਿਟੀ ਸਿੰਗਲ ਬੈਂਡ ਵਾਈ-ਫਾਈ, ਬਲੂਟੁੱਥ 4.0 ਅਤੇ GPS ਸਪੋਰਟ ਵੀ ਮੌਜੂਦ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਸਮਾਰਟਫ਼ੋਨ ਐਂਡ੍ਰਾਇਡ 6.0 ਮਾਰਸ਼ਮੈਲੋ ਉ'ਤੇ ਕੰਮ ਕਰਦਾ ਹੈ।
ਇਸ ਤੋਂ ਇਲਾਵਾ ਸਮਾਰਟਫੋਨ 'ਚ ਇਕ ਖਾਸ ਜਿਹਾ ਫੀਚਰ ਜੋ ਮੌਜੂਦ ਹੈ , ਉਹ ਹੈ ਇਸ 'ਚ ਦਿੱਤਾ ਗਿਆ ਇਜ਼ੀ-ਕੀ ਫੀਚਰ। ਇਹ ਇਕ ਹਾਰਡਵੇਅਰ ਬਟਨ ਹੈ ਜੋ ਫ਼ੋਨ ਦੇ ਲੈਫਟ ਸਾਈਡ 'ਚ ਮੌਜੂਦ ਹੈ, ਇਸ ਬਟਨ ਦੀ ਮਦਦ ਨਾਲ ਤੁਸੀਂ ਕਈ ਫੰਕਸ਼ਨ ਕਰ ਸਕਦੇ ਹੋ, ਜਿਵੇਂ ਕਿ ਪਸੰਦੀਦਾ ਐਪਸ ਨੂੰ ਲਾਂਚ ਕਰਨਾ, ਕੈਮਰਾ ਦੀ ਵਰਤੋਂ, ਫ਼ਲੈਸ਼ ਲਾਈਟ ਨੂੰ ਵੀ ਆਨ ਕਰ ਸਕਦੇ ਹੋ, ਅਤੇ ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ 'ਚ ਇੱਕ ਵਾਰ ਟੈਪ ਕੀਤਾ ਹੈ ਜਾਂ ਦੋ ਵਾਰ ਜਾਂ ਫਿਰ ਤੁਹਾਡੇ ਵਲੋਂ ਹੋਲਡ ਕਰਕੇ ਰੱਖਿਆ ਹੈ।
ਆਪਣੇ ਐਂਡਰਾਇਡ ਫੋਨ 'ਚ ਕਿਸੇ ਵੀ ਐਪ ਦੇ ਪੁਰਾਣੇ ਵਰਜਨ ਨੂੰ ਇਸ ਤਰ੍ਹਾਂ ਕਰ ਸਕਦੇ ਹੋ ਦੁਬਾਰਾ ਇੰਸਟਾਲ
NEXT STORY