ਗੈਜੇਟ ਡੈਸਕ– ਹੁੰਡਈ ਭਾਰਤ ’ਚ ਜਲਦ ਹੀ ਆਪਣੀ ਪ੍ਰਸਿੱਧ ਕਾਰ Hyundai i20 ਦਾ ਨੈਕਸਟ ਜਨਰੇਸ਼ਨ ਮਾਡਲ ਲਾਂਚ ਕਰੇਗੀ। ਨਵੇਂ ਮਾਡਲ ਦੇ ਲਾਂਚ ਹੋਣ ਤੋਂ ਪਹਿਲਾਂ ਇਸ ਕਾਰ ਦੇ ਮੌਜੂਦਾ ਜਨਰੇਸ਼ਨ ਮਾਡਲ ’ਤੇ 75 ਹਜ਼ਾਰ ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਹ ਇਸ ਕਾਰ ’ਤੇ ਮਿਲਣ ਵਾਲਾ ਹੁਣ ਤਕ ਦਾ ਸਭ ਤੋਂ ਵੱਡਾ ਡਿਸਕਾਊਂਟ ਹੈ। ਇਸ ਤੋਂ ਪਹਿਲਾਂ ਇਸ ਕਾਰ ’ਤੇ ਇੰਨਾ ਡਿਸਕਾਊਂਟ ਕਦੇ ਨਹੀਂ ਦਿੱਤਾ ਗਿਆ।
ਹੁਣ ਤਕ ਦਾ ਸਭ ਤੋਂ ਜ਼ਿਆਦਾ ਡਿਸਕਾਊਂਟ
ਇਸ ਕਾਰ ’ਤੇ ਮਿਲਣ ਵਾਲਾ ਇਹ ਡਿਸਕਾਊਂਟ ਹੁਣ ਤਕ ਦਾ ਸਭ ਤੋਂ ਜ਼ਿਆਦਾ ਡਿਸਕਾਊਂਟ ਹੈ। ਕੰਪਨੀ ਇਸ ਕਾਰ ’ਤੇ 50 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਦੇ ਰਹੀ ਹੈ। ਇਸ ਤੋਂ ਬਾਅਦ ਇਸ ਕਾਰ ’ਤੇ 20 ਹਜ਼ਾਰ ਰੁਪਏ ਦਾ ਐਕਸਚੇਂਜ ਡਿਸਕਾਊਂਟ ਅਤੇ 5 ਹਜ਼ਾਰ ਰੁਪਏ ਦਾ ਕਾਰਪੋਰੇਟ ਡਿਸਕਾਊਂਟ ਮਿਲਦਾ ਹੈ। ਇਸ ਤਰ੍ਹਾਂ ਕੁੱਲ 75 ਹਜ਼ਾਰ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
ਨਵੀਂ i20 ਦੀ ਸ਼ਾਨਦਾਰ ਲੁੱਕ
ਨਵੀਂ i20 ਦੀਆਂ ਤਸਵੀਰਾਂ ਵੀ ਲੀਕ ਹੋ ਚੁੱਕੀਆਂ ਹਨ। ਜਿਨ੍ਹਾਂ ’ਚ ਕਾਰ ਦੀ ਰੀਅਰ ਅਤੇ ਫਰੰਟ ਲੁੱਕ ਸਾਹਮਣੇ ਆਈ। ਗੱਲ ਕਰੀਏ ਫਰੰਟ ਲੁੱਕ ਦੀ ਤਾਂ ਨਵੀਂ i20 ਦੇ ਫਰੰਟ ’ਚ ਵੱਡੀ ਗਰਿੱਲ, ਸ਼ਾਰਪ ਹੈੱਡਲੈਂਪ ਅਤੇ ਸਿਗਨੇਚਰ ਐੱਲ.ਈ.ਡੀ. ਡੀ.ਆਰ.ਐੱਲ. ਦਿੱਤੇ ਗਏ ਹਨ। ਰੂਫਲਾਈਨ ਅਤੇ ਸ਼ਾਰਪ ਸਟਾਈਲ ਵਾਲਾ ਸੀ-ਪਿਲਰ ਇਸ ਦੀ ਲੁੱਕ ਨੂੰ ਸ਼ਾਨਦਾਰ ਬਣਾਉਂਦਾ ਹੈ। ਰੀਅਰ ਲੁੱਕ ਦੀ ਗੱਲ ਕਰੀਏ ਤਾਂ ਨਵੀਂ i20 ’ਚ ਪਿਛਲੇ ਪਾਸੇ ਵੱਡੀ ਰੈਪ ਅਰਾਊਂਡ ਐੱਲ.ਈ.ਡੀ. ਟੇਲ ਲਾਊਟ ਹੈ।
3 ਇੰਜਣ ਆਪਸ਼ਨ ਨਾਲ ਆ ਸਕਦੀ ਹੈ ਨਵੀਂ i20
ਮੌਜੂਦਾ ਸਮੇਂ ’ਚ ਇਹ ਇੰਜਣ Venue, Creta, 2020 Verna ਅਤੇ Seltos ’ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਇੰਜਣ 113 ਬੀ.ਐੱਚ.ਪੀ. ਦੀ ਪਾਵਰ ਅਤੇ 250 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5 ਸਪੀਡ ਮੈਨੁਅਲ ਗਿਅਰਬਾਕਸ ਨਾਲ ਪੇਅਰਡ ਹੋ ਸਕਦਾ ਹੈ। ਕੰਪਨੀ ਡੀਜ਼ਲ ਆਟੋਮੈਟਿਕ ਵਰਜ਼ਨ ਵੀ ਲਿਆ ਸਕਦੀ ਹੈ ਜਿਨ੍ਹਾਂ ’ਚ 6 ਸਪੀਡ ਟਾਰਕ ਕਨਵਰਟਰ ਦਿੱਤਾ ਜਾ ਸਕਦਾ ਹੈ। ਨਵੀਂ ਹੁੰਡਈ ਆਈ20 1.0 ਲੀਟਰ, 3 ਸਿਲੰਡਰ ਟਰਬੋ-ਚਾਰਜਡ ਪੈਟਰੋਲ ਇੰਜਣ ਵੀ ਦਿੱਤਾ ਜਾਵੇਗਾ। ਇਸ ਇੰਜਣ ਦਾ ਇਸਤੇਮਾਲ ਮੌਜੂਦਾ ਸਮੇਂ ’ਚ ਵੈਨਿਊ, ਓਰਾ ਅਤੇ ਗ੍ਰੈਂਡ ਆਈ10 ’ਚ ਕੀਤਾ ਜਾਂਦਾ ਹੈ।
Google Photos ਲਈ ਆਈ ਨਵੀਂ ਅਪਡੇਟ, ਫੋਟੋ ਐਡਿਟਿੰਗ ’ਚ ਹੋਵੇਗੀ ਆਸਾਨੀ
NEXT STORY