ਆਟੋ ਡੈਸਕ– ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਪਣੀ 7-ਸੀਟਰ ਐੱਸ.ਯੂ.ਵੀ. ਹੁੰਡਈ ਅਲਕਾਜ਼ਰ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 16.30 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਦੇ ਟਾਪ-ਸਪੇਕ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 19.99 ਲੱਖ ਰੁਪਏ ਹੈ। ਹੁੰਡਈ ਨੇ ਅਲਕਾਜ਼ਰ ਐੱਸ.ਯੂ.ਵੀ. ਦੀ ਬੁਕਿੰਗ ਅਧਿਕਾਰਤ ਤੌਰ ’ਤੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਇਸ ਐੱਸ.ਯੂ.ਵੀ. ਨੂੰ ਖ਼ਰੀਦਣ ਦੇ ਇੱਛੁਕ ਗਾਹਕ ਹੁੰਡਈ ਦੀ ਡੀਲਰਸ਼ਿਪ ’ਤੇ 25,000 ਰੁਪਏ ਦੀ ਰਾਸ਼ੀ ਦੇ ਕੇ ਇਸ ਦੀ ਬੁਕਿੰਗ ਕਰ ਸਕਦੇ ਹਨ।
ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum
ਪੈਟਰੋਲ ਅਤੇ ਡੀਜ਼ਲ ਮਾਡਲ ’ਚ ਉਪਲੱਬਧ
ਹੁੰਡਈ ਅਲਕਾਜ਼ਰ ਗਾਹਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੋਵਾਂ ਇੰਜਣ ਆਪਸ਼ਨ ’ਚ ਮਿਲੇਗੀ। ਇਸ ਵਿਚ ਥਰਡ ਜਨਰੇਸ਼ਨ ਦਾ ਐੱਨ.ਯੂ. 2.0 ਲੀਟਰ ਪੈਟਰੋਲ ਇੰਜਣ ਅਤੇ ਯੂ2 1.5 ਲੀਡਰ ਦਾ ਡੀਜ਼ਲ ਇੰਜਣ ਹੈ। ਹੁੰਡਈ ਅਲਕਾਜ਼ਰ ਦਾ 2.0 ਲੀਟਰ ਦਾ ਪੈਟਰੋਲ ਇੰਜਣ 159 ਐੱਚ.ਪੀ. ਦੀ ਪਾਵਰ ਅਤੇ 191 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ 1.5 ਲੀਟਰ ਦਾ ਡੀਜ਼ਲ ਇੰਜਣ 115 ਐੱਚ.ਪੀ. ਦੀ ਪਾਵਰ ਅਤੇ 250 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।
9.5 ਸਕਿੰਟਾਂ ’ਚ ਫੜੇਗੀ 100 ਦੀ ਰਫ਼ਤਾਰ
ਕੰਪਨੀ ਦਾ ਦਾਅਵਾ ਹੈ ਕਿ ਪੈਟਰੋਲ ਨਾਲ ਚੱਲਣ ਵਾਲੀ ਹੁੰਡਈ ਅਲਕਾਜ਼ਰ ਦਾ ਪਿਕਅਪ ਸ਼ਾਨਦਾਰ ਹੈ। ਅਲਕਾਜ਼ਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ 9.5 ਸਕਿੰਟਾਂ ’ਚ ਫੜ ਲੈਂਦੀ ਹੈ। ਇਸ ਐੱਸ.ਯੂ.ਵੀ. ’ਚ ਦੋਵਾਂ ਇੰਜਣ ਆਪਸ਼ਨ ’ਚ 6 ਆਟੋਮੈਟਿਕ ਜਾਂ ਮੈਨੁਅਲ ਗਿਅਰ ’ਚ ਚੌਇਸ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਐਪਲ TV+ ਦਾ ਇਕ ਸਾਲ ਵਾਲਾ ਫ੍ਰੀ ਸਬਸਕ੍ਰਿਪਸ਼ਨ ਖ਼ਤਮ, 30 ਜੂਨ ਤੋਂ ਬਦਲ ਰਿਹਾ ਆਫਰ
6-ਸੀਟਰ ’ਚ ਮਿਲੇਗਾ ਕੈਪਟਰ ਸੀਟ ਦਾ ਆਪਸ਼ਨ
ਅਲਕਾਜ਼ਰ 6-ਸੀਟਰ ਮਾਡਲ ’ਚ ਵਿਚਕਾਰਲੀ ਲਾਈਨ ’ਚ ਕੈਪਟਨ ਸੀਟ ਦਾ ਆਪਸ਼ਨ ਮਿਲੇਗਾ। ਉਥੇ ਹੀ 7-ਸੀਟਰ ’ਚ ਗਾਹਕਾਂ ਨੂੰ ਪਿੱਛੇ ਵਾਲੀਆਂ ਦੋਵਾਂ ਲਾਈਨਾਂ ’ਚ ਬੈਂਚ ਸੀਟ ਦਾ ਆਪਸ਼ਨ ਮਿਲੇਗਾ। ਇਸ ਵਿਚ ਪਿੱਛੇ ਵਾਲੀ ਸੀਟ ਤਕ ਜਾਣ ਲਈ ਵਨ ਟੱਚ ਮਕੈਨਿਜ਼ਮ ਦਿੱਤਾ ਗਿਆ ਹੈ।
ਥਰਡ ਸੀਟਿੰਗ ਲਾਈਨ ’ਚ ਕੂਲਿੰਗ ਲਈ ਇਸ ਕਾਰ ’ਚ ਸਮਰਪਿਤ ਏ.ਸੀ. ਦਿੱਤਾ ਗਿਆ ਹੈ, ਨਾਲ ਹੀ ਯੂ.ਐੱਸ.ਬੀ. ਪੋਰਟ ਚਾਰਜਰ ਜੋ ਪਿੱਛੇ ਬੈਠਣ ਵਾਲੀ ਸਵਾਲੀ ਨੂੰ ਗੈਜੇਟਸ ਚਾਰਜ ਕਰਨ ਦੀ ਸੁਵਿਧਾ ਦਿੰਦੀ ਹੈ। ਦੂਜੀ ਲਾਈਨ ’ਚ ਵੀ ਇਸ ਵਿਚ ਫਲਾਈਟ ਵਰਗੀ ਵਰਕ ਟੇਬਲ, ਮਿਡਲ ਕੰਸੋਲ ਅਤੇ ਕੌਫ਼ੀ ਹੋਲਡਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ
ਐਂਟਰਟੇਨਮੈਂਟ ਦਾ ਪੂਰਾ ਧਿਆਨ
ਕੰਪਨੀ ਨੇ ਅਲਕਾਜ਼ਰ ’ਚ 10.25 ਇੰਚ ਦਾ ਮਲਟੀ ਡਿਸਪਲੇਅ ਡਿਜੀਟਲ ਕਲੱਸਟਰ ਦਿੱਤਾ ਹੈ। ਇਹ ਡਰਾਈਵ ਦੌਰਾਨ ਐਂਟਰਟੇਨਮੈਂਟ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖੇਗਾ। ਨਾਲ ਹੀ ਕੈਬਿਨ ਦੇ ਅੰਦਰ 64 ਰੰਗਾਂ ਵਾਲੀ ਐਂਬੀਅੰਟ ਲਾਈਟਿੰਗ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਆਪਣੇ ਮੂਡ ਦੇ ਹਿਸਾਬ ਨਾਲ ਸੈੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ– Airtel ਨੇ ਸ਼ੁਰੂ ਕੀਤਾ 5G ਦਾ ਟਰਾਇਲ, ਸਿਰਫ਼ 1 ਮਿੰਟ ’ਚ ਡਾਊਨਲੋਡ ਹੋਵੇਗੀ 4k ਪੂਰੀ ਫਿਲਮ
ਕੁਨੈਕਟਿਡ ਕਾਰ ਦੇ ਫੀਚਰ
ਅਲਕਾਜ਼ਰ ’ਚ ਕੰਪਨੀ ਨੇ ਐਡਵਾਂਸਡ ਹੁੰਡਈ ਬਲਿਊ ਲਿੰਕ ਦਾ ਫੀਚਰ ਦਿੱਤਾ ਹੈ। ਇਹ ਇਸ ਨੂੰ ਇਕ ਕੁਨੈਕਟਿਡ ਕਾਰ ’ਚ ਬਦਲਦਾ ਹੈ। ਕਾਰ ’ਚ ਪੈਨੋਰਮਿਕ ਸਨਰੂਫ ਦਾ ਫੀਚਰ ਹੈ ਜੋ ਵੌਇਸ ਇਨੇਬਲਡ ਹੈ। ਅਲਕਾਜ਼ਰ ਦੇ ਇੰਟੀਰੀਅਰ ਨੂੰ ਪ੍ਰੀਮੀਅਮ ਡਿਊਲ ਟੋਨ ਦਿੱਤਾ ਗਿਆਹੈ। ਇਹ ਕੋਗਨੈਕ ਬ੍ਰਾਊਨ ਇੰਟੀਰੀਅਰ ਨਾਲ ਆਉਂਦੀ ਹੈ। ਨਾਲ ਹੀ ਇਸ ਵਿਚ ਕਈ ਅਜਿਹੇ ਫੀਚਰਜ਼ ਹਨ ਜੋ ਇਸ ਸੈਗਮੈਂਟ ਦੀਆਂ ਕਾਰਾਂ ’ਚ ਪਹਿਲੀ ਵਾਰ ਆਏ ਹਨ। ਇਨ੍ਹਾਂ ’ਚ ਬੋਸ ਦੇ 8 ਪ੍ਰੀਮੀਅਮ ਸਾਊਂਡ ਸਿਸਟਮ, ਆਟੋ ਹੈਲਦੀ ਏਅਰ ਪਿਊਰੀਫਾਇਰ, ਕੱਪ ਹੋਲਡਰ, ਰੀਅਰ ਵਿੰਡੋ ਸਨਸ਼ੇਡ, ਮੋਬਾਇਲ ਹੋਲਡਰ ਆਦਿ ਸ਼ਾਮਲ ਹਨ।
ਹੁੰਡਈ ਅਲਕਾਜ਼ਰ ਦੇ 3 ਵੇਰੀਐਂਟ
ਅਲਕਾਜ਼ਰ ਦੇ ਪੈਟਰੋਲ ਅਤੇ ਡੀਜ਼ਲ ਇੰਜਣ ਮਾਡਲ ਦੇ ਤਿੰਨ ਵੇਰੀਐਂਟ ਹਨ। ਇਹ ਵੇਰੀਐਂਟ ਹਨ- Prestige, Platinum ਅਤੇ Signature 6 ਅਤੇ 7-ਸੀਟਰ ਦੋਵਾਂ ਤਰ੍ਹਾਂ ਦੇ ਮਾਡਲਾਂ ’ਚ ਉਪਲੱਬਧ ਹੈ। ਇਸ ਵਿਚ Prestige ਸ਼ੁਰੂਆਤੀ ਮਾਡਲ, Platinum ਮਿਡ-ਰੇਂਜ ਅਤੇ Signature ਟਾਪ ਮਾਡਲ ਹੈ।
ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ
ਇੰਟ੍ਰੋਡਕਟਰੀ ਆਫਰ ’ਚ ਕੀਮਤ 16.30 ਲੱਖ ਤੋਂ ਸ਼ੁਰੂ
ਅਲਕਾਜ਼ਰ ’ਤੇ ਕੰਪਨੀ ਇੰਟ੍ਰੋਡਕਟਰੀ ਆਫਰ ਦੇ ਰਹੀ ਹੈ। ਇਸ ਦੇ ਪੈਟਰੋਲ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 16,30,300 ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਕਿ 19,99,900 ਰੁਪਏ ਤਕ ਜਾਂਦੀ ਹੈ। ਇਹ ਹੈ ਕਾਰ ਦੇ ਮਾਡਲਾਂ ਦੇ ਹਿਸਾਬ ਨਾਲ ਕੀਮਤਾਂ
iOS ਦੇ ਮੁਕਾਬਲੇ ਐਂਡਰਾਇਡ ’ਚ ਹੁੰਦੇ ਹਨ 47 ਫ਼ੀਸਦੀ ਜ਼ਿਆਦਾ ਮਾਲਵੇਅਰ: ਟਿਮ ਕੁਕ
NEXT STORY