ਜਲੰਧਰ-ਫੇਸਬੁਕ ਸਾਡੀ ਜ਼ਿੰਦਗੀ 'ਚ ਇਕ ਮਹੱਤਵਪੂਰਨ ਰੋਲ ਨਿਭਾ ਰਹੀਂ ਹੈ। ਅਜਿਹਾ ਨਹੀਂ ਕਿ ਇਹ ਜ਼ਰੂਰੀ ਹੈ ਪਰ ਅੱਜ ਦੇ ਸਮੇਂ 'ਚ ਅਜਿਹੇ ਕਈ ਲੋਕ ਹੈ ਜਿਨ੍ਹਾਂ ਦੇ ਲਈ ਫੇਸਬੁਕ ਜ਼ਰੂਰੀ ਹੋ ਗਿਆ ਹੈ। ਫੇਸਬੁਕ ਦੇ ਰਾਹੀਂ ਕਈ ਲੋਕ ਆਪਸ 'ਚ ਜੁੜੇ ਰਹਿੰਦੇ ਹਨ। ਆਪਣੀ ਗੱਲ ਨੂੰ ਲੱਖਾਂ, ਕਰੋੜਾਂ ਲੋਕਾਂ ਤੱਕ ਪਹੁੰਚਉਣ ਦੇ ਲਈ ਇਕ ਵੱਡਾ ਮਾਧਿਅਮ ਹੈ ਫੇਸਬੁੱਕ
ਇੱਥੇ ਫੇਸਬੁਕ ਦੀ ਵਿਸੇਸਤਾਵਾਂ ਨਹੀਂ ਬਲਕਿ ਇਸ 'ਚ ਜੁੜੀ ਇਕ ਜ਼ਰੂਰੀ ਗੱਲ ਇਹ ਹੈ ਕਿ ਫੇਸਬੁਕ 'ਤੇ ਜੋ ਯੂਜ਼ਰਸ ਹੈ ਉਨ੍ਹਾਂ 'ਚ ਕਈ ਬਿਨ੍ਹਾਂ ਫੇਸਬੁਕ ਓਪਨ ਕੀਤੇ ਮੁਸ਼ਕਿਲ ਨਾਲ ਹੀ ਰਹਿ ਸਕਦੇ ਹਨ ਘਰ ਹੋਵੇ ਜਾਂ ਆਫਿਸ ਫੇਸਬੁਕ ਓਪਨ ਕਰਨ ਦਾ ਬਹਾਨਾ ਚਾਹੀਦਾ ਹੁੰਦਾ ਹੈ।
ਫੇਸਬੁਕ 'ਤੇ ਯੂਜ਼ਰਸ ਆਪਣੀ ਫੋਟੋ ਆਦਿ ਸ਼ੇਅਰ ਕਰਦੇ ਹੈ ਅਤੇ ਕਈ ਯੂਜ਼ਰਸ ਦੇ ਲਈ ਇਹ ਪਰਸਨਲ ਕੰਮ ਵੀ ਹੁੰਦਾ ਹੈ। ਹੁਣ ਪਰਸਨਲ ਤੋਂ ਸਾਡਾ ਮਤਲਬ ਹੈ ਨਿੱਜੀ ਜਿੰਦਗੀ 'ਚ ਫੇਸਬੁਕ ਦਾ ਰੋਲ। ਆਪਣੇ ਫੇਸਬੁਕ 'ਤੇ ਕਈ ਜੋੜ ਮਿਲਣ ਦੀ ਖਬਰ ਅਤੇ ਕਹਾਣੀਆਂ ਤਾਂ ਸੁਣੀਆਂ ਹੀ ਹੋਣਗੀਆਂ ਹੁਣ ਜ਼ਰਾ ਸੋਚੋ ਤੁਹਾਨੂੰ ਕਈ ਜ਼ਰੂਰੀ ਅਤੇ ਪਰਸਨਲ ਲਾਈਫ ਦੀਆਂ ਗੱਲਾਂ ਰੱਖਣ ਵਾਲੇ ਇਸ ਫੇਸਬੁਕ ਨੂੰ ਤੁਸੀਂ ਕਿਸੇ ਹੋਰ ਦੇ ਕੰਪਿਊਟਰ ਤੋਂ ਲਾਗਆਊਟ ਕਰਨਾ ਭੁੱਲ ਗਏ ਹੈ ਤਾਂ ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਹ ਟਿਪਸ ਯਾਦ ਰੱਖੋ।
1. ਲਾਗ ਇੰਨ ਕਰੋ -ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ, ਫੋਨ ਜਾਂ ਟੈਬਲਟ ਜੋ ਵੀ ਤੁਹਾਡੇ ਕੋਲ ਹੈ ਉਸ 'ਚ ਆਪਣੇ ਫੇਸਬੁਕ ਅਕਾਊਟ 'ਚ ਲਾਗ ਇਨ ਕਰੋ।
2. ਸੈਟਿੰਗਸ- ਇਸ ਦੇ ਬਾਅਦ ਸਕਿਉਰਟੀ ਅਤੇ ਲਾਗ ਇੰਨ ਸੈਟਿੰਗਸ 'ਚ ਜਾਉ। ਇਹ ਤੁਹਾਡੇ ਪੇਜ 'ਤੇ ਸੱਜੇ ਪਾਸੇ ਆਪਸ਼ਨ 'ਚ ਹੋਵੇਗਾ। ਸੈਟਿੰਗਸ 'ਤੇ ਜਾਣ ਦੇ ਬਾਅਦ ਤੁਹਾਨੂੰ ਖੱਬੇ ਪਾਸੇ ਸਕਿਉਰਟੀ 'ਤੇ ਲਾਗ ਇੰਨ 'ਚ ਕਲਿੱਕ ਕਰਨਾ ਹੈ।
3. Where you`re logged in-ਇਸ 'ਤੇ ਤੁਹਾਨੂੰ Where you`re logged in ਦਾ ਆਪਸ਼ਨ ਸਲੈਕਟ ਕਰ ਕੇ ਉਸ 'ਤੇ ਕਲਿਕ ਕਰਨਾ ਹੈ। ਇਸ ਦੇ ਬਾਅਦ ਤੁਹਾਡੇ ਸਾਹਮਣੇ ਜੋ ਪੇਜ ਆਵੇਗਾ ਉਸ 'ਚ ਤੁਹਾਨੂੰ ਸਾਰੇ ਲਾਗ ਇੰਨ ਆ ਜਾਣਗੇ।
4. ਐਂਡ ਐਕਟਵਿਟੀ-ਤੁਹਾਨੂੰ ਦੇਖਣਾ ਹੈ ਕਿ ਤੁਸੀਂ ਕਿੱਥੋ ਲਾਗਆਊਟ ਕਰਨਾ ਚਾਹੁੰਦੇ ਹੈ। ਜਿਵੇਂ ਹੀ ਤੁਸੀਂ ਉਨ੍ਹਾਂ ਦੇ ਸਾਹਮਣੇ ਦਿੱਤੇ ਆਪਸ਼ਨ ਐਂਡ ਐਕਟਵਿਟੀ 'ਤੇ ਕਲਿਕ ਕਰੋਗੇ। ਤੁਹਾਡਾ ਫੇਸਬੁਕ ਉਸ ਸਿਸਟਮ ਤੋਂ ਲਾਗ ਆਊਟ ਹੋ ਜਾਵੇਗਾ।
5. ਬਦਲ ਲਵੋ ਪਾਸਵਰਡ-ਇਸ ਦੇ ਇਲਾਵਾ ਤੁਸੀਂ ਆਪਣੇ ਫੇਸਬੁਕ ਅਕਾਊਂਟ ਦਾ ਪਾਸਵਰਡ ਵੀ ਬਦਲ ਸਕਦੇ ਹੈ। ਅਜਿਹਾ ਕਰਨ 'ਤੇ ਫੇਸਬੁਕ ਆਪਣੇ ਹੋਰ ਡਿਵਾਇਸ 'ਤੇ ਲਾਗ ਆਫ ਕਰਨ ਦੀ ਆਗਿਆ ਮੰਗੇਗਾ ਅਤੇ ਤੁਸੀਂ ਉਨ੍ਹਾਂ ਸਾਰੇ ਡਿਵਾਇਸ ਤੋਂ ਵੀ ਲਾਗ ਆਊਟ ਕਰ ਸਕੋਗੇ।
ਵੀਡੀਓ ਗੇਮਜ਼ ਖੇਡਣ ਦੇ ਸ਼ੌਕੀਨ ਹੋ ਤਾਂ ਇਹ ਹਨ ਤੁਹਾਡੇ ਲਈ ਖਾਸ ਗੇਮਜ਼
NEXT STORY